ਭਾਜਪਾਈ ਇੰਨੇ ਖੋਜੀ ਕਿੱਥੋਂ ਹੋ ਗਏ? (ਨਿਊਜ਼ਨੰਬਰ ਖਾਸ ਖ਼ਬਰ)

Last Updated: Jan 12 2021 16:00
Reading time: 3 mins, 6 secs

ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲਗਾਤਾਰ ਕਿਸਾਨ ਮੋਰਚੇ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ ਅਤੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਨਿੱਤ ਨਵੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਗੋਦੀ ਮੀਡੀਆ ਤੇ ਭਾਜਪਾਈ ਰਲ ਕੇ ਕਿਸਾਨ ਮੋਰਚੇ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਹੇ ਹਨ। ਇਹ ਦੋਸ਼ ਸਾਡਾ ਨਹੀਂ ਹੈ ਬਲਕਿ ਉਨ੍ਹਾਂ ਕਿਸਾਨ ਆਗੂਆਂ ਦੇ ਹੈ, ਜੋ ਇਸ ਵੇਲੇ ਦਿੱਲੀ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਹਨ। ਦਰਅਸਲ ਲਗਾਤਾਰ ਭਾਜਪਾਈ ਇਹ ਸਵਾਲ ਚੁੱਕ ਰਹੇ ਹਨ ਕਿ ਕਿਸਾਨ ਅੰਦੋਲਨ ਨੂੰ ਫੰਡ ਵਿਦੇਸ਼ਾਂ ਤੋਂ ਆ ਰਿਹਾ ਹੈ। ਜਿਸ ਦੇ ਕਾਰਨ ਇਹ ਅੰਦੋਲਨ ਦਿਨ ਪ੍ਰਤੀ ਦਿਨ ਲੰਬਾ ਹੁੰਦਾ ਜਾ ਰਿਹਾ ਹੈ। ਕਿਸਾਨ ਮੋਰਚੇ ਤੇ ਅਜਿਹਾ ਸਵਾਲ ਉਸ ਵੇਲੇ ਭਾਜਪਾਈਆਂ ਵੱਲੋਂ ਕੀਤਾ ਜਾ ਰਿਹਾ ਹੈ, ਜਦੋਂ ਕਿਸਾਨ ਮੋਰਚੇ ਵੱਲੋਂ ਕਿਸੇ ਪ੍ਰਕਾਰ ਦੀ ਵੀ ਛੇੜਖਾਨੀ ਨਹੀਂ ਕੀਤੀ ਗਈ ਅਤੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਰਅਸਲ ਭਾਜਪਾਈਆਂ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨ ਮੋਰਚੇ ਤੇ ਨਿੱਤ ਨਵੇਂ ਸਵਾਲ ਚੁੱਕ ਕੇ ਕਿਸਾਨ ਅੰਦੋਲਨ ਨੂੰ ਖਦੇੜਨ ਦੀਆਂ ਚਾਲਾਂ ਚੱਲ ਕੇ ਕਿਸਾਨਾਂ ਨੂੰ ਹੀ ਆਪਸ ਵਿਚ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦਰਅਸਲ ਭਾਜਪਾਈ ਇੰਨੇ ਖੋਜੀ ਕਿਥੋਂ ਹੋ ਗਏ, ਇਹ ਸਵਾਲ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਭਾਜਪਾਈਆਂ ਦੇ ਵੱਲੋਂ ਨਿੱਤ ਨਵੇਂ ਸਵਾਲ ਕਿਸਾਨ ਮੋਰਚੇ ਤੇ ਚੁੱਕਣੇ ਅਤੇ ਨਿੱਤ ਨਵੇਂ ਖੁਲਾਸੇ ਕਰਨੇ ਕੋਈ ਖਾਲਾ ਜੀ ਵਾੜਾ ਨਹੀਂ। ਲਗਾਤਾਰ ਭਾਜਪਾ ਦੇ ਸੰਸਦ ਮੈਂਬਰ ਮੰਤਰੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਫੰਡ ਆ ਰਿਹਾ ਹੈ, ਜਿਸ ਦੇ ਕਾਰਨ ਇਹ ਲਹਿਰ ਅਪਰਾਧੀਆਂ ਦਾ ਸਮਰਥਨ ਕਰਨ ਵਿਚ ਜੁੱਟ ਗਈ ਹੈ। ਪਰ ਸਵਾਲ ਇਥੇ ਇਹ ਉੱਠਦਾ ਹੈ ਕਿ ਇਨ੍ਹਾਂ ਭਾਜਪਾਈਆਂ ਅਤੇ ਸੰਸਦ ਮੈਂਬਰਾਂ ਦੇ ਕੋਲ ਜਿਹੇ ਕਿਹੜੇ ਸੋਰਸਿਸ ਹਨ, ਜੋ ਇਨ੍ਹਾਂ ਨੂੰ ਇਹ ਜਾਣਕਾਰੀ ਦੇ ਰਹੇ ਹਨ ਕਿ ਵਿਦੇਸ਼ਾਂ ਤੋਂ ਫੰਡ ਆ ਰਿਹਾ ਹੈ ਜਾਂ ਫਿਰ ਇਨ੍ਹਾਂ ਦੇ ਵੱਲੋਂ ਅਜਿਹਾ ਕਿਹੜਾ ਜੈੱਕ ਲਗਾਇਆ ਗਿਆ ਹੈ, ਜਿਸ ਜ਼ਰੀਏ ਨੂੰ ਨੂੰ ਪਤਾ ਲੱਗ ਰਿਹਾ ਹੈ ਕਿ ਵਿਦੇਸ਼ਾਂ ਤੋਂ ਫੰਡ ਕਿਸਾਨ ਅੰਦੋਲਨ ਦੇ ਵਿਚ ਪਹੁੰਚ ਰਿਹਾ ਹੈ। ਵੇਖਿਆ ਜਾਵੇ ਤਾਂ ਇਨ੍ਹਾਂ ਭਾਜਪਾਈਆਂ ਦੇ ਕੋਲ ਅਜਿਹਾ ਕੋਈ ਵੀ ਤਰਕੀਬ ਨਹੀਂ, ਜਿਸ ਤੋਂ ਇਹ ਪਤਾ ਲਗਾਇਆ ਜਾ ਸਕਿਆ ਹੋਵੇ ਕਿ ਕਿਸਾਨ ਅੰਦੋਲਨ ਨੂੰ ਕੈਨੇਡਾ ਅਮਰੀਕਾ ਇੰਗਲੈਂਡ ਤੋਂ ੲਿਲਾਵਾ ਚੀਨ ਪਾਕਿਸਤਾਨ ਤੋਂ ਫੰਡ ਆ ਰਿਹਾ ਹੈ। ਲਗਾਤਾਰ ਝੂਠ ਬੋਲ ਕੇ ਕਿਸਾਨਾਂ ਨੂੰ ਭੜਕਾ ਕੇ ਇਹ ਭਾਜਪਾਈ ਕਿਸਾਨ ਮੋਰਚੇ ਨੂੰ ਖਤਮ ਕਰਵਾਉਣਾ ਚਾਹੁੰਦੇ ਹਨ, ਜਦੋਂ ਕਿ ਕਿਸਾਨ ਅਜਿਹਾ ਬਿਲਕੁਲ ਵੀ ਨਹੀਂ ਹੋਣ ਦੇਣਗੇ। ਦਰਅਸਲ ਲੰਘੇ ਦਿਨੀਂ ਭਾਜਪਾ ਦੇ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਨੇ ਅਜਿਹਾ ਬਿਆਨ ਦਿੱਤਾ, ਜਿਸ ਨੂੰ ਲੈ ਕੇ ਮੀਡੀਆ ਵਿੱਚ ਵੀ ਬਵਾਲ ਮੱਚ ਗਿਆ ਅਤੇ ਲਗਾਤਾਰ ਗੋਦੀ ਮੀਡੀਆ ਉਸ ਦੀਆਂ ਇੰਟਰਵਿਊ ਕਰਨ ਵਿੱਚ ਰੁੱਝਿਆ ਹੋਇਆ ਹੈ। ਕਹਿੰਦੇ ਹਨ ਮਿਸ਼ਰਾ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦਾ ਹੈ ਤੇ ਬਿਆਨ ਦੇ ਕੇ ਚੱਲਦਾ ਬਣਦਾ ਹੈ। ਦਰਅਸਲ ਭਾਜਪਾ ਦੇ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਨੇ ਕਿਸਾਨ ਮੋਰਚੇ ਤੇ ਤਿੱਖੇ ਸਵਾਲ ਕਰਦੇ ਹੋਇਆਂ ਇਹ ਦੋਸ਼ ਲਗਾਇਆ ਕਿ ਕਿਸਾਨ ਮੋਰਚੇ ਨੂੰ ਕਨੇਡਾ ਤੋਂ ਫੰਡ ਆ ਰਿਹਾ ਹੈ, ਇਸ ਲਹਿਰ ਨੂੰ ਅਪਰਾਧੀਆਂ ਦਾ ਸਮਰਥਨ ਮਿਲ ਰਿਹਾ ਹੈ, ਜਦੋਂ ਕਿ ਵੇਖਿਆ ਜਾਵੇ ਤਾਂ ਮਿਸ਼ਰਾ ਦੇ ਕੋਲ ਅਜਿਹੀ ਕਿਹੜੀ ਖ਼ੁਫੀਆ ਏਜੰਸੀ ਹੈ, ਜਿਸ ਜ਼ਰੀਏ ਉਸ ਨੂੰ ਪਤਾ ਲੱਗਿਆ ਕਿ ਕੈਨੇਡਾ ਤੋਂ ਕਿਸਾਨ ਮੋਰਚੇ ਵਿੱਚ ਫੰਡ ਪਹੁੰਚ ਰਿਹਾ ਹੈ? ਖ਼ੈਰ ਮਿਸ਼ਰਾ ਤਾਂ ਇੱਥੋਂ ਤਕ ਵੀ ਕਹਿ ਰਹੇ ਹਨ ਕਿ ਇਹ ਅੰਦੋਲਨ ਕਿਸਾਨਾਂ ਦਾ ਨਹੀਂ ਬਲਕਿ ਖਾਲਿਸਤਾਨੀਆਂ ਦਾ ਹੈ, ਜੋ ਭਾਰਤ ਨੂੰ ਉਜਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਦਾ ਸਮਰਥਨ ਕਰਨਾ, ਉਸ ਵੇਲੇ ਗਲਤ ਹੋਵੇਗਾ, ਜਦੋਂ ਅੰਦੋਲਨ ਦੇ ਵਿੱਚ ਖ਼ਾਲਿਸਤਾਨੀ ਪਹੁੰਚ ਗਏ ਹੋਣਗੇ।ਸੰਸਦ ਮੈਂਬਰ ਮਿਸ਼ਰਾ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਕਾਂਗਰਸ ਸਰਜੀਕਲ ਸਟ੍ਰਾਈਕ ਤੇ ਕੋਰੋਨਾ ਟੀਕੇ ਦਾ ਵਿਰੋਧ ਕਰ ਸਕਦੀ ਹੈ, ਤਾਂ ਉਹ ਖੇਤੀ ਕਾਨੂੰਨਾਂ ਦਾ ਸਮਰਥਨ ਕਿਵੇਂ ਕਰੇਗੀ? ਦਰਅਸਲ ਜਿਸ ਪ੍ਰਕਾਰ ਦੇ ਵੱਲੋਂ ਸੰਸਦ ਮੈਂਬਰ ਮਿਸ਼ਰਾ ਨੇ ਬਿਆਨ ਦਿੱਤਾ ਉਸ ਤੋਂ ਅਜਿਹਾ ਹੀ ਲੱਗ ਰਿਹਾ ਹੈ ਕਿ ਇਹ ਭਾਜਪਾਈ ਲਗਾਤਾਰ ਭੜਕਾਊ ਭਾਸ਼ਣ ਦੇ ਕੇ ਕਿਸਾਨਾਂ ਨੂੰ ਲੜਾਉਣਾ ਚਾਹੁੰਦੇ ਹਨ ਤਾਂ ਜੋ ਕਿਸਾਨ ਭੜਕ ਕੇ ਪੁਲੀਸ ਉਪਰ ਹਮਲੇ ਕਰਨ ਅਤੇ ਕਿਸਾਨ ਮੋਰਚੇ ਨੂੰ ਖਤਮ ਕਰਵਾਉਣ। ਖ਼ੈਰ ਕਿਸਾਨ ਸੂਝਵਾਨ ਹਨ ਅਤੇ ਉਹ ਅਜਿਹਾ ਬਿਲਕੁੱਲ ਨਹੀਂ ਕਰਨਗੇ, ਜੋ ਉਨ੍ਹਾਂ ਦੇ ਅੰਦੋਲਨ ਦੇ ਖ਼ਿਲਾਫ਼ ਹੋਵੇਗਾ।