ਕਿਸਾਨ ਸੰਘਰਸ਼: ਨਾਅਰਿਆਂ ਦੇ ਨਾਂ ਬਦਲ ਗਏ!! (ਨਿਊਜ਼ਨਨੰਬਰ ਖ਼ਾਸ ਖ਼ਬਰ)

Last Updated: Jan 11 2021 13:44
Reading time: 2 mins, 6 secs

ਕਿਸਾਨ ਦਿੱਲੀ ਦੀਆਂ ਬਰੂੰਹਾਂ ਮੱਲ ਕੇ, ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਕੋਸਦੇ ਹੋਏ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਪਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਿਜਾਏ, ਖੇਤੀ ਕਾਨੂੰਨਾਂ ਦੇ ਵਿੱਚ ਸੁਧਾਰ ਕਰਨ ਦੀਆਂ ਗੱਲਾਂ ਕਰ ਰਹੀ ਹੈ। ਕਿਸਾਨ ਸੰਘਰਸ਼ ਪਿਛਲੇ ਕਰੀਬ ਡੇਢ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਹੈ, ਪਰ ਇਸੇ ਦੌਰਾਨ ਹੀ ਨਿੱਤ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਕਿਸਾਨ ਜਿੱਥੇ ਮੋਦੀ ਸਰਕਾਰ ਨੂੰ ਕੋਸ ਰਹੇ ਹਨ, ਉੱਥੇ ਹੀ ਨਵਾਂ ਨਾਅਰਾ ਵੀ ਲਗਾ ਰਹੇ ਹਨ, ਕਿ ਅਬ ਕੀ ਬਾਰ ਮੋਦੀ ਦੀ ਪੱਕੀ ਹਾਰ! 

ਦਰਅਸਲ, ਲੋਕ ਸਭਾਂ ਦੀਆਂ ਚੋਣਾਂ ਸਮੇਂ ਭਾਜਪਾਈਆਂ ਦੇ ਵੱਲੋਂ ਇਹ ਨਾਅਰਾ ਬਹੁਤ ਪ੍ਰਚਲਿਤ ਕੀਤਾ ਸੀ ਕਿ, ਕਿ ‘‘ਅਬ ਕੀ ਬਾਰ ਮੋਦੀ ਸਰਕਾਰ’’। ਇਹ ਨਾਅਰਾ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਲਗਾਇਆ ਗਿਆ ਅਤੇ 2019 ਦੀਆਂ ਲੋਕ ਸਭਾਂ ਚੋਣਾਂ ਵੇਲੇ ਵੀ ਲੱਗਿਆ। ਮੋਦੀ ਤਾਂ, ਕਈ ਜਗ੍ਹਾਵਾਂ ’ਤੇ ਹੀ ਇਹ ਨਾਅਰਾ ਖ਼ੁਦ ਵੀ ਬੋਲਦੇ ਨਜ਼ਰੀ ਆਏ, ਪਰ ਹੁਣ ਇਸ ਨਾਅਰੇ ਦਾ ਮੋੜ ਬਦਲ ਜਾਵੇਗਾ, ਕਿਉਂਕਿ ਸੜਕਾਂ ’ਤੇ ਕਿਸਾਨ ਆ ਚੁੱਕੇ ਹਨ। ਕਿਸਾਨਾਂ ਨੇ ਚੌਂਕ ਮੱਲ ਲਏ ਹਨ, ਇਸ ਲਈ ਇਹ ਨਾਅਰੇ ਵਿੱਚ ਆਏ ਨਵੇਂ ਮੋੜ, ਮੋਦੀ ਨੂੰ ਗੱਦੀਓਂ ਲਾਹ ਵੀ ਸਕਦੇ ਹਨ। 

ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਲਗਾਈ ਬੈਠੇ ਕਿਸਾਨ ਇਸ ਵੇਲੇ ਸਿੱਧੇ ਸ਼ਬਦਾਂ ਵਿੱਚ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨ ਆਗੂ ਝੰਡਾ ਸਿੰਘ ਦੱਸਦੇ ਹਨ, ਕਿ ਮੋਦੀ ਸਰਕਾਰ ਦੇ ਨਾਅਰਿਆਂ ਵਿੱਚ ਫਰਕ ਪੈਣ ਲੱਗਿਆ ਹੈ ਅਤੇ ਗੋਦੀ ਮੀਡੀਆ ਤੋਂ ਲੈ ਕੇ ਮੋਦੀ ਭਗਤਾਂ ਤੱਕ ਨਾਅਰਿਆਂ ਦੇ ਬੋਲ ਬਦਲਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ, ਆਪਣੇ ਭਗਤਾਂ ਦੇ ਹਰਮਨ ਪਿਆਰੇ ਨਰਿੰਦਰ ਮੋਦੀ, ਇਸ ਵੇਲੇ ਦੇਸ਼ ਦੇ ਬਹੁਗਿਣਤੀ ਲੋਕਾਂ ਦੁਸ਼ਮਣ ਬਣ ਚੁੱਕੇ ਹਨ। 

ਮੋਦੀ ਦੇ ਨਾਲ ਭਾਵੇਂ ਹੀ ਦੇਸ਼ ਦੇ ਅੰਦਰ ਕਰੋੜਾਂ ਲੋਕ ਜੁੜੇ ਹੋਣਗੇ, ਪਰ ਕਰੋੜਾਂ ਲੋਕ ਮੋਦੀ ਨੂੰ ਪਸੰਦ ਵੀ ਨਹੀਂ ਕਰਦੇ। ਖਾਸਕਰ ਪੰਜਾਬੀ ਲੋਕਾਂ ਦਾ ਤਾਂ ਹਮੇਸ਼ਾਂ ਹੀ ਮੋਦੀ ਦੇ ਵਿਰੋਧ ਵਿੱਚ ਝੰਡਾ ਬੁਲੰਦ ਰਿਹਾ ਹੈ। ਮੋਦੀ ਦੁਸ਼ਮਣ ਸੀ ਭਾਰਤ ਦਾ ਅਤੇ ਮੋਦੀ ਹੁਣ ਵੀ ਭਾਰਤ ਦਾ ਹੀ ਦੁਸ਼ਮਣ ਹੈ। ਉਸ ਦਾ ਇੱਕ ਕਾਰਨ ਇਹ ਵੀ ਹੈ, ਕਿ ਮੋਦੀ ਭਾਰਤੀਆਂ ਲੋਕਾਂ ਦੀ ਬਿਜਾਏ, ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣਿਆ ਹੋਇਆ ਹੈ ਅਤੇ ਭਾਰਤ ਤੋਂ ਇਲਾਵਾ ਭਾਰਤ ਵਾਸੀਆਂ ਨੂੰ ਬਰਬਾਦ ਕਰਨ ’ਤੇ ਲੱਗਿਆ ਹੋਇਆ ਹੈ। 

ਕਿਸਾਨ ਆਗੂ ਦੱਸਦੇ ਹਨ ਕਿ, ਜੋ ਹਾਲ ਇਸ ਵੇਲੇ ਦੇਸ਼ ਦੇ ਅੰਦਰ ਮੋਦੀ ਸਰਕਾਰ ਦਾ ਹੋ ਚੁੱਕਿਆ ਹੈ, ਉਸ ਤੋਂ ਲੱਗ ਰਿਹਾ ਹੈ, ਕਿ ਬਹੁਤ ਜਲਦ ਸਰਕਾਰ ਦਾ ਪੱਕਾ ਭੋਗ ਪੈ ਜਾਵੇਗਾ। ਜੇਕਰ ਦੁਬਾਰਾ ਤੋਂ ਦੇਸ਼ ’ਤੇ ਰਾਜ ਮੋਦੀ ਸਰਕਾਰ ਨੇ ਕਰਨਾ ਹੈ ਤਾਂ, ਸਮੂਹ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ, ਨਹੀਂ ਤਾਂ, ਹੁਣ ਭਾਰਤ ਦੇ ਲੋਕ ਤਾਂ ਨਾਅਰਾ ਲਗਾ ਹੀ ਰਹੇ ਹਨ, ਕਿ ਅਬ ਕੀ ਬਾਰ, ਹਾਰੇਗੀ ਮੋਦੀ ਸਰਕਾਰ!