ਬਾਲ ਟੀਕਾ ਕਰਨ ਲਈ ਸੂਬੇ ਵਿਚ 2900 ਤੋਂ ਵੱਧ ਕੇਂਦਰ : ਚੇਅਰਮੈਨ ਚੀਮਾ

ਬਟਾਲਾ : ਬੀਤੇ ਦਿਨੀਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਮਮਤਾ ਦਿਵਸ ਦੇ ਸੰਬੰਧ ਵਿਚ ਬਾਲ ਟੀਕਾਕਰਨ ਪ੍ਰੋਗਰਾਮ ਦਾ ਜ਼ਮੀਨੀ ਪੱਧਰ ਤੇ ਨਿਰੀਖਣ ਕੀਤਾ ਇਸ ਮੌਕੇ ਉਹਨਾਂ ਨਾਲ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਸਿਹਤ ਵਿਭਾਗ ਦੇ ਸਬੰਧਿਤ ਇਲਾਕਿਆਂ ਦੇ ਐੱਸ ਐਮ ਓ , ਮੈਡੀਕਲ ਅਫ਼ਸਰ ਅਤੇ ਸੁਪਰਵਾਈਜ਼ਰੀ ਸਟਾਫ਼ ਤੋਂ ਇਲਾਵਾ ਏ ਐਨ ਐਮ ਸੁਪਰਵਾਈਜ਼ਰ ਏ ਐਨ ਐਮ ਅਤੇ ਆਸ਼ਾ ਐਕਟਿਵਿਸਟ ਸਨ .

ਸਰਦਾਰ ਚੀਮਾ ਨੇ ਰੀਵਿਊ ਦੌਰਾਨ ਸਟੇਟ ਨੋਡਲ ਅਫਸਰ ਡਾ ਬਲਵਿੰਦਰ ਕੌਰ ਤੋਂ ਦਿਨ ਭਰ ਦੀ ਕਾਰਵਾਈ ਦੀ ਜਾਣਕਾਰੀ ਸਾਂਝੀ ਕਰ ਦਿਆਂ ਦੱਸਿਆ ਕੇ ਪੰਜਾਬ ਭਰ ਵਿਚ ਮਮਤਾ ਦਿਵਸ ਲਈ 2900 ਤੋਂ ਵੱਧ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਸਨ ਤੇ 2 ਲੱਖ ਦਸ ਹਜ਼ਾਰ ਤੋਂ ਵੱਧ ਬੱਚੀਆਂ ਦਾ ਟੀਕਾਕਰਨ ਦਾ ਟੀਚਾ ਫਿਕਸ ਕੀਤਾ ਗਿਆ ਹੈ .

ਸਰਦਾਰ ਚੀਮਾ ਨੇ ਦੋਪਹਰ ਬਾਦ ਬਟਾਲਾ ਸਬ ਡਿਵੀਜ਼ਨਲ ਹਸਪਤਾਲ ਦੇ ਐੱਸ  ਐਮ ਓ ਡਾ ਸੰਜੀਵ ਭੱਲਾ ਅਤੇ ਬੱਚਿਆਂ ਦੇ ਮਾਹਿਰ ਡਾ ਰਵਿੰਦਰ ਸਿੰਘ ਨਾਲ ਬਟਾਲਾ ਸ਼ਹਿਰ ਦੇ ਕਾਹਨੂਵਾਨ ਰੋਡ , ਜੀ ਟੀ ਰੋਡ ਅਤੇ ਭੰਡਾਰੀ ਮੋਹੱਲਾ ਤੇ ਠਠਿਆਰੀ ਗੇਟ  ਦੇ ਨਾਲ ਸੰਬੰਧਿਤ ਟੀਕਾਕਰਨ ਕੇਂਦਰਾਂ ਦਾ ਦੌਰਾ ਕੀਤਾ ਅਤੇ ਸਟਾਫ਼ ਨਾਲ ਗੱਲਬਾਤ ਤੋਂ ਇਲਾਵਾ ਨਿੱਕੇ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਜਿਸ ਤੇ ਇਲਾਕਾ ਨਿਵਾਸੀਆਂ ਨੇ ਸਰਦਾਰ ਚੀਮਾ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਬਾਲ ਟੀਕਾ ਕਰਨ ਲਈ ਜਿਥੇ ਤੱਸਲੀ ਪ੍ਰਗਟਾਈ ਉੱਥੇ ਇਸਨੂੰ ਹੋਰ ਮਜ਼ਬੂਤੀ ਨਾਲ ਪ੍ਰਚਾਰ ਅਤੇ ਪਸਾਰ  ਸਾਧਨਾ ਰਾਹੀਂ ਹੋਰ ਤੇਜ਼ੀ ਨਾਲ  ਚਲਾਉਣ ਲਈ ਬੇਨਤੀ ਕੀਤੀ

ਫ਼ੋਟੋ ਕੈੱਪਸ਼ਨ :  ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਮਮਤਾ ਦਿਵਸ ਦੇ ਸੰਬੰਧ ਵਿਚ ਬਾਲ ਟੀਕਾਕਰਨ ਪ੍ਰੋਗਰਾਮ ਦਾ ਜ਼ਮੀਨੀ ਪੱਧਰ ਤੇ ਨਿਰੀਖਣ ਕੀਤਾ  ਬਟਾਲਾ ਵਿਖੇ ਐੱਸ ਐਮ ਓ ਡਾ ਸੰਜੀਵ ਭੱਲਾ ਤੇ ਬੱਚਿਆਂ ਦੇ ਮਾਹਿਰ ਡਾ ਰਵਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ