ਬਰਡ ਫਲੂ ਫ਼ੈਲ ਚੁੱਕਿਐ ਭਾਰਤ ਵਿੱਚ, ਹੁਣ ਕੋਈ ਮੀਟ ਨਾ ਖ਼ਰੀਦੇ! ਇਹ ਗੱਲਾਂ ਸਾਨੂੰ ਕੇਂਦਰ ਸਰਕਾਰ ਕਹਿ ਗਈ ਐ। ਪਰ ਸਰਕਾਰ ਵੀ ਕੰਨ ਖੋਲ ਕੇ ਸੁਣ ਲਵੇ, ਉਹਦੇ ਮੁਰਗਿਆਂ ’ਤੇ ਨੇਪਾਲ ਨੇ ‘‘ਬੈਨ’’ ਲਗਾ ਦਿੱਤਾ ਐ। ਨੇਪਾਲੀ ਲੋਕ ਵੈਸੇ ਤਾਂ ਹਰ ਮੀਟ ਅੱਖਾਂ ਬੰਦ ਕਰਕੇ ਖਾ ਜਾਂਦੇ ਨੇ, ਪਰ ਬਰਡ ਫ਼ਲੂ ਦੇ ਖ਼ਤਰੇ ਨੇ ਉਨ੍ਹਾਂ ਨੂੰ ਮੀਟ ਖਾਣ ਤੋਂ ਰੋਕ ਦਿੱਤਾ ਐ। ਭਾਰਤ ਦਾ ਮੀਟ ਨੇਪਾਲੀ ਨਹੀਂ ਖਾਣਗੇ, ਕਿਉਂਕਿ ਭਾਰਤ ਵਿੱਚ ਬਰਡ ਫ਼ਲੂ ਫ਼ੈਲਿਆ ਹੋਇਐ।
ਅੱਜ ਸਵੇਰੇ ਖ਼ਬਰ, ਨੇਪਾਲ ਦੇ ਟੀਵੀ ਚੈਨਲਾਂ ਤੋਂ ਲੈ ਕੇ, ਭਾਰਤੀ ਮੀਡੀਆ ਦੇ ਵਿੱਚ ਚੱਲੀ ਕਿ, ਹੁਣ ਨੇਪਾਲ ਭਾਰਤ ਕੋਲੋਂ ਪੋਲਟਰੀ ਉਤਪਾਦ ਨਹੀਂ ਲਵੇਗਾ, ਕਿਉਂਕਿ ਭਾਰਤ ਦੇ ਕਈ ਸੂਬਿਆਂ ਵਿੱਚ ਬਰਡ ਫਲੂ ਫ਼ੈਲ ਚੁੱਕਿਆ ਹੈ। ਨੇਪਾਲ ਦੇ ਖੇਤੀਬਾੜੀ ਤੇ ਪਸ਼ੂਧਨ ਵਿਕਾਸ ਮੰਤਰਾਲੇ ਨੇ ਇਸ ਸਬੰਧੀ ਆਪਣੇ ਸਾਰੇ ਦਫ਼ਤਰਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ। ਮੰਤਰਾਲੇ ਨੇ ਸਥਾਨਕ ਪ੍ਰਸ਼ਾਸਨ ਭਾਰਤ-ਨੇਪਾਲ ਸਰਹੱਦ ’ਤੇ ਪੋਲਟਰੀ ਉਤਪਾਦਾਂ ਦੀ ਖੁੱਲ੍ਹੀ ਵਿਕਰੀ ’ਤੇ ਵੀ ਪਾਬੰਦੀ ਲਾਉਣ ਲਈ ਕਿਹਾ ਹੈ।
ਨੇਪਾਲ ਤੋਂ ਆਈ ਇਹ ਖ਼ਬਰ ਨੇ ਪੋਲਟਰੀ ਉਤਪਾਦਾਂ ਨੂੰ ਤਾਂ ਨੁਕਸਾਨ ਪਹੰੁਚਾਇਆ ਹੀ ਹੈ, ਨਾਲ ਹੀ ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਵੀ ਸਵਾਲ ਖੜ੍ਹਾ ਕਰ ਦਿੱਤਾ ਹੈ। ਭਾਰਤੀ ਲੋਕ ਆਤਮ ਨਿਰਭਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਉਹਦੇ ਵਿੱਚ ਵੀ ਕੋਈ ਨਾ ਕੋਈ ਲਵਾਂ ਅੜਿੱਕਾ ਖੜ੍ਹਾ ਹਾਕਮ ਕਰ ਰਹੇ ਹਨ। ਬਰਡ ਫਲੂ ਫ਼ੈਲਣ ਦੇ ਕਈ ਕਾਰਨ ਹੋ ਸਕਦੇ ਹਨ, ਪਰ ਭਾਰਤ ਦਾ ਬਰਡ ਵਿਭਾਗ ਕੀ ਕਰ ਰਿਹੈ?
ਜਦੋਂ ਇੱਕਾ ਦੁੱਕਾ ਕੇਸ, ਭਾਰਤ ਦੇ ਅੰਦਰ ਬਰਡ ਫਲੂ ਦੇ ਸਾਹਮਣੇ ਆਏ ਸਨ ਤਾਂ, ਉਸ ਵੇਲੇ ਕਿਉਂ ਨਹੀਂ ਸਰਕਾਰ ਦੇ ਵਿਭਾਗ ਨੇ ਇਹਦੇ ’ਤੇ ਰੋਕ ਲਗਾਈ ਅਤੇ ਕਿਉਂ ਨਹੀਂ ਪੰਛੀਆਂ ਨੂੰ ਮਰਨ ਦਿੱਤਾ? ਰਾਜਸਥਾਨ ਵਿੱਚ ਕਾਂ ਮਰ ਰਹੇ ਹਨ। ਹਰਿਆਣਾ ਵਿੱਚ ਮੁਰਗੀਆਂ ਮੁਰਗੇ ਮਰ ਰਹੇ ਹਨ। ਚੰਡੀਗੜ੍ਹ ਅਤੇ ਹਿਮਾਚਲ ਵਿੱਚ ਸਥਿਤ ਘੁੰਮਣ ਫਿਰਨ ਵਾਲੀਆਂ ਜਗ੍ਹਾਵਾਂ ’ਤੇ ਵਿਦੇਸ਼ੀ ਪੰਛੀਆਂ ਦੇ ਨਾਲ ਨਾਲ ਭਾਰਤੀ ਪੰਛੀ ਵੀ ਬਰਡ ਫ਼ਲੂ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
ਇਹਦਾ ਜਿੰਮੇਵਾਰ ਆਖ਼ਰ ਹੈ ਕੌਣ? ਖ਼ੈਰ, ਨੇਪਾਲ ਨੇ ਜੋ ਭਾਰਤ ਤੋਂ ਆਉਣ ਵਾਲੇ ਪੋਲਟਰੀ ਉਤਪਾਦਾਂ ’ਤੇ ਰੋਕ ਲਗਾਈ ਹੈ, ਉਸ ਦੇ ਨਾਲ ਪੋਲਟਰੀ ਉਤਪਾਦ ਕਰਨ ਵਾਲਿਆਂ ਵਿੱਚ ਨਿਰਾਸ਼ਾ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਕਹਿ ਰਹੇ ਹਨ ਕਿ ਪਹਿਲੋਂ ਲਾਕਡਾਊਨ ਨੇ ਉਨ੍ਹਾਂ ਨੂੰ ਰਗੜ ਦਿੱਤਾ ਅਤੇ ਹੁਣ ਨੇਪਾਲ ਨੇ ਰੋਕ ਲਗਾ ਦਿੱਤੀ ਹੈ।
ਨੇਪਾਲ ਤੋਂ ਪਹਿਲੋਂ ਭਾਰਤ ਦੇ ਕਈ ਸੂਬਿਆਂ ਵਿੱਚ ਮੀਟ ਬਹੁਤ ਹੀ ਸਸਤੇ ਭਾਅ ਵਿਕ ਰਿਹਾ ਹੈ, ਜਿਸ ਦੇ ਕਾਰਨ ਪੋਲਟਰੀ ਉਤਪਾਦ ਕਹਿ ਰਹੇ ਹਨ ਕਿ ਸਰਕਾਰ ਨੂੰ ਜਲਦ ਤੋਂ ਜਲਦ ਬਰਡ ਫ਼ਲੂ ’ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਉਣਾ ਚਾਹੀਦਾ ਹੈ। ਭਾਰਤ ਦੇ ਕਈ ਸੂਬਿਆਂ ਵਿੱਚ ਇਸ ਵੇਲੇ ਬਰਡ ਫਲੂ ਫੈਲਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਮੀਟ ਮੱਛੀ ਤੋਂ ਇਲਾਵਾ ਹੋਰਨਾਂ ਕਈ ਖਾਣ ਵਾਲੀਆਂ ਵਸਤੂਆਂ ’ਤੇ ਪਾਬੰਦੀ ਲੱਗ ਚੁੱਕੀ ਹੈ।