ਕਿਸਾਨ ਅੰਦੋਲਨ ਦੌਰਾਨ, ਜੰਗ ਦੀਆਂ ਗੱਲਾਂ ਦਾ ਕੀ ਕੰਮ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਅੰਦੋਲਨ ਦਿੱਲੀ ਬਾਰਡਰ 'ਤੇ ਜਾਰੀ ਹੈ। ਪਰ ਇਸੇ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਦੁਖਦਾਈ ਖ਼ਬਰ ਇਹ ਸਾਹਮਣੇ ਆ ਰਹੀ ਹੈ, ਕਿ ਭਾਰਤ ਚੀਨ ਬਾਰਡਰ 'ਤੇ ਦੋਵਾਂ ਦੇਸ਼ਾਂ ਵਿਚਾਲੇ ਤਨਾਅ ਪੂਰਵਕ ਸਥਿਤੀ ਬਣੀ ਹੋਈ ਹੈ ਅਤੇ ਬਹੁਤ ਜਲਦ ਜੰਗ ਵਰਗੇ ਹਲਾਤ ਬਣ ਸਕਦੇ ਹਨ। ਵੇਖਿਆ ਜਾਵੇ ਤਾਂ, ਇੱਕ ਪਾਸੇ ਤਾਂ ਕਿਸਾਨ ਅੰਦੋਲਨ ਦਿੱਲੀ ਬਾਰਡਰ 'ਤੇ ਲਗਾਤਾਰ ਜਾਰੀ ਹੈ ਅਤੇ ਕਿਸਾਨਾਂ ਨੇ ਅੱਜ ਭੁੱਖ ਹੜਤਾਲ ਰੱਖੀ ਹੋਈ ਹੈ, ਉਥੇ ਹੀ ਦੂਜੇ ਪਾਸੇ ਸਮੂਹ ਗੋਦੀ ਮੀਡੀਆ ਤੇ ਇਹ ਖ਼ਬਰ ਚੱਲ ਰਹੀ ਹੈ ਕਿ ਭਾਰਤ ਤੇ ਚੀਨ ਵਿਚਾਲੇ ਹੁਣ ਬਹੁਤ ਜਲਦ ਜੰਗ ਲੱਗਣ ਵਾਲੀ ਹੈ।

ਦਰਅਸਲ, ਲੋਕਾਂ ਦਾ ਕਿਸਾਨ ਅੰਦੋਲਨ ਤੋਂ ਧਿਆਨ ਭਟਕਾਉਣ ਦੇ ਲਈ ਭਾਜਪਾ ਦੇ ਵੱਲੋਂ ਅਜਿਹੀ ਨੀਤੀ ਤਿਆਰ ਕੀਤੀ ਗਈ ਹੈ, ਕਿ ਗੋਦੀ ਮੀਡੀਆ ਮੋਦੀ ਦਾ ਪੂਰਾ ਸਾਥ ਦੇ ਕੇ, ਅੰਦੋਲਨ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਿਹਾ ਹੈ। ਦੱਸਣਾ ਬਣਦਾ ਹੈ ਕਿ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਦਿੱਲੀ ਬਾਰਡਰ ਤੇ ਜਾਰੀ ਹੈ, ਪਰ ਹਾਕਮ ਧੜਾ ਲਗਾਤਾਰ ਕਿਸਾਨਾਂ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਆਖ ਕੇ ਪੁਕਾਰ ਰਿਹਾ ਹੈ। ਕਿਸਾਨ ਅੰਦੋਲਨ ਨੂੰ ਢਾਹ ਲਗਾਉਣ ਦੀ ਜੋ ਤਿਆਰੀ ਭਾਰਤ ਚੀਨ ਵਿਚਾਲੇ ਜੰਗ ਦੀ ਛੇੜੀ ਜਾ ਰਹੀ ਹੈ, ਉਹ ਤਿਆਰੀ ਹਾਕਮਾਂ ਦੀ ਨਾਕਾਮ ਸਾਬਤ ਹੋਵੇਗੀ।

ਬੁੱਧੀਜੀਵੀਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਵੈਸੇ ਤਾਂ, ਕਿਸਾਨ ਅੰਦੋਲਨ ਜੇਕਰ ਦਿੱਲੀ ਬਾਰਡਰ 'ਤੇ ਚੱਲ ਰਿਹਾ ਹੈ ਤਾਂ, ਸਮੂਹ ਮੀਡੀਆ ਅਦਾਰਿਆਂ ਨੂੰ ਸਿਰਫ਼ ਤੇ ਸਿਰਫ਼ ਕਿਸਾਨ ਹਿੱਤ ਗੱਲ ਕਰਦਿਆਂ ਹੋਇਆ ਕਿਸਾਨੀ ਮੰਗਾਂ ਦੇ ਵੱਲ ਧਿਆਨ ਦੇ ਸਰਕਾਰ ਤੱਕ ਗੱਲ ਪਹੁੰਚਾਉਣੀ ਚਾਹੀਦੀ ਹੈ, ਪਰ ਦੂਜੇ ਪਾਸੇ ਇਹ ਸਮੂਹ ਗੋਦੀ ਮੀਡੀਆ ਅਦਾਰੇ ਲਗਾਤਾਰ ਕਿਸਾਨ ਅੰਦੋਲਨ ਨੂੰ ਢਾਹ ਲਗਾਉਣ ਦੇ ਵਿੱਚ ਲੱਗੇ ਹੋਏ ਹਨ। ਕਿਸਾਨੀ ਮੋਰਚਾ ਖ਼ਤਮ ਕਿਵੇਂ ਕੀਤਾ ਜਾਵੇ, ਇਸ ਦੀਆਂ ਸਕੀਮਾਂ ਲਗਾਤਾਰ ਗੋਦੀ ਮੀਡੀਆ ਬਣਾ ਰਿਹਾ ਹੈ।

ਦੱਸਣਾ ਬਣਦਾ ਹੈ, ਕਿ ਕਿਸਾਨ ਅੰਦੋਲਨ ਦੇ ਵੇਲੇ ਜੰਗ ਦੀਆਂ ਗੱਲਾਂ ਦਾ ਵੈਸੇ ਤਾਂ ਕੋਈ ਕੰਮ ਨਹੀਂ, ਕਿਉਂਕਿ ਇੱਕ ਦੇਸ਼ ਦੇ ਲੋਕ ਆਪਣੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਕੋਲੋਂ ਆਪਣੇ ਹੱਕ ਮੰਗ ਰਹੇ ਹਨ। ਪਰ ਸਰਕਾਰ ਤੇ ਮੀਡੀਆ ਦੁਆਰਾ ਅਜਿਹਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਕਿਸਾਨ ਦਿੱਲੀ ਦੇ ਬਾਰਡਰ 'ਤੇ ਕੀ ਆ ਬੈਠੇ, ਸਰਕਾਰ ਨੂੰ ਅਤੇ ਮੀਡੀਆ ਨੂੰ ਦੰਦਲਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਕਿਸਾਨਾਂ ਦੇ ਲਈ ਦਿੱਲੀ ਉਹਨੀਂ ਹੀ ਦੂਰ ਕਰ ਦਿੱਤੀ ਹੈ, ਜਿਨ੍ਹਾਂ ਸਾਡੇ ਤੋਂ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਹਾਕਮਾਂ ਨੇ ਦੂਰ ਕੀਤਾ ਹੈ।

ਦਰਅਸਲ, ਗੋਦੀ ਮੀਡੀਆ ਅਦਾਰਿਆਂ 'ਤੇ ਚੱਲ ਰਹੀਆਂ ਭਾਰਤ ਚੀਨ ਵਿਚਾਲੇ ਵਿਵਾਦ ਦੀਆਂ ਖ਼ਬਰ ਦੇ ਮੁਤਾਬਿਕ, ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ਖੇਤਰ ਵਿਚ ਅਸਲ ਨਿਯੰਤਰਣ ਰੇਖਾ 'ਤੇ ਜਾਰੀ ਤਣਾਅ ਦਰਮਿਆਨ ਭਾਰਤ ਨੇ ਸੁਰੱਖਿਆ ਬਲਾਂ ਨੂੰ 15 ਦਿਨ ਦੇ ਯੁੱਧ ਲਈ ਹਥਿਆਰਾਂ ਤੇ ਗੋਲਾ-ਬਾਰੂਦ ਦਾ ਭੰਡਾਰਨ ਕਰਨ ਲਈ ਅਧਿਕਾਰਤ ਕਰਨ ਦਾ ਮਹੱਤਵਪੂਰਨ ਕਦਮ ਚੁੱਕਿਆ ਹੈ। ਵੇਚਿਆ ਜਾਵੇ ਤਾਂ, ਸਰਹੱਦਾਂ 'ਤੇ ਹੁੰਦੀ ਗੜ੍ਹਬੜ ਦਾ ਕੋਈ ਬਾਹਰੀ ਬੰਦਾ ਜਿੰਮੇਵਾਰ ਨਹੀਂ ਹੈ, ਇਹ ਉਹ ਲੋਕ ਜਿੰਮੇਵਾਰ ਹਨ, ਜੋ ਸੱਤਾ ਦੇ ਵਿੱਚ ਬੈਠੇ ਹਨ।