ਔਖੇ ਵੇਲੇ ਦੇਸ਼ ਦਾ ਖੁਰਾਕ ਸੰਕਟ ਹੱਲ ਕਰਨ ਵਾਲਿਆਂ 'ਤੇ ਅੱਤਿਆਚਾਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 29 2020 18:24
Reading time: 1 min, 42 secs

ਜਿੰਨ੍ਹਾਂ ਨੇ ਖੇਤੀ ਪੈਦਾਵਾਰ ਵਿੱਚ ਦਸ ਗੁਣਾਂ ਤੱਕ ਦਾ ਵਾਧਾ ਕਰਕੇ ਔਖੇ ਵੇਲੇ ਦੇਸ਼ ਦਾ ਖੁਰਾਕ ਸੰਕਟ ਹੱਲ ਕੀਤਾ ਸੀ। ਇਸ ਝੂਠ ਲਈ ਖੱਟੜ ਸਰਕਾਰ ਨੂੰ ਤੁਰੰਤ ਪੰਜਾਬੀ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਦੂਜੇ ਪਾਸੇ ਕਿਸਾਨ ਆਗੂਆਂ ਦੇ ਵੱਲੋਂ, ਹਰਿਆਣਾ ਦੀ ਬੀਜੇਪੀ ਸਰਕਾਰ ਨੇ ਜਿਸ ਤਰ੍ਹਾਂ ਪੰਜਾਬ ਦੇ ਕਿਸਾਨ ਆਗੂਆਂ ਖਿਲਾਫ ਭੰਨ ਤੋੜ ਕਰਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤੇ ਹਨ, ਇਸ ਨੂੰ ਖੁੱਲੇਆਮ ਸੱਚ ਅਤੇ ਕਾਨੂੰਨ ਦਾ ਮਜ਼ਾਕ ਉਡਾਉਣਾ ਕਰਾਰ ਦਿੱਤਾ ਜਾ ਰਿਹਾ ਹੈ।

ਦੱਸਣਾ ਬਣਦਾ ਹੈ, ਕਿ ਦਿੱਲੀ ਪੱਕੇ ਮੋਰਚੇ ਵਿੱਚ ਸ਼ਾਮਲ ਹੋ ਰਹੀਆਂ ਹਜ਼ਾਰਾਂ ਔਰਤਾਂ, ਕਿਸਾਨ, ਨੌਜਵਾਨ, ਬਜ਼ੁਰਗ ਅਤੇ ਬੱਚੇ ਸਭ ਚੜ੍ਹਦੀ ਕਲਾ ਵਿੱਚ ਹਨ। ਦੂਜੇ ਪਾਸੇ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦੇ ਉਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਅਪਣੇ ਇਸ ਘਸੇ ਪਿੱਟੇ ਦੋਸ਼ ਨੂੰ ਦੁਹਰਾਇਆ ਹੈ ਕਿ ਪੰਜਾਬ ਦੇ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਦੀ ਹੱਲਾਸ਼ੇਰੀ ਕਾਰਨ ਹੀ ਸੰਘਰਸ਼ ਕਰ ਰਹੇ ਹਨ ਅਤੇ ਭਾਰੀ ਗਿਣਤੀ ਵਿੱਚ ਦਿੱਲੀ ਪਹੁੰਚੇ ਹਨ।

ਲਿਬਰੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਇਹ ਦਹਾਕਿਆਂ ਤੋਂ ਆਧੁਨਿਕ ਤੇ ਵਿਗਿਆਨਕ ਢੰਗ ਨਾਲ ਖੇਤੀ ਕਰਦੇ ਆ ਰਹੇ ਪੰਜਾਬ ਦੇ ਉਨ੍ਹਾਂ ਸਮੂਹ ਕਿਸਾਨਾਂ ਦਾ ਘੋਰ ਅਪਮਾਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਆ ਦੇ ਕੈਮਰਿਆਂ ਰਾਹੀਂ ਪੂਰੇ ਦੇਸ਼ ਤੇ ਦੁਨੀਆਂ ਦੀ ਜਨਤਾ ਨੇ ਵੇਖਿਆ ਹੈ ਕਿ ਪੂਰਨ ਸ਼ਾਤਮਈ ਢੰਗ ਨਾਲ ਦਿੱਲੀ ਵੱਲ ਜਾ ਰਹੇ ਕਿਸਾਨਾਂ ਦੇ ਰਸਤੇ ਰੋਕਣ ਲਈ ਕਰੋੜਾਂ ਰੁਪਏ ਖਰਚ ਕੇ ਖਾਹ ਮੁਖਾਹ ਸੜਕਾਂ ਉੱਤੇ ਬੈਰੀਕੇਡ ਲਾਉਣ, ਭਾਰੇ ਪੱਥਰ ਤੇ ਮਿੱਟੀ ਦੇ ਢੇਰ ਲਾਉਣ ਤੋਂ ਲੈ ਕੇ ਕੌਮੀ ਸ਼ਾਹਰਾਹਾਂ ਦੇ ਆਰ ਪਾਰ ਦਸ ਦਸ ਫੁੱਟ ਡੂੰਘੀਆਂ ਖਾਈਆਂ ਖੋਦਣ ਵਰਗੇ ਸਾਰੇ ਪੁੱਠੇ ਕੰਮ ਖੁਦ ਖੱਟੜ ਸਰਕਾਰ ਨੇ ਕੀਤੇ ਹਨ।

ਦੂਜੇ ਪਾਸੇ, ਕਿਸਾਨ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ, ਗੱਲ ਸਿਰਫ਼ ਪੰਜਾਬ ਨਾਲ ਲੱਗਦੇ ਬਾਰਡਰ ਖੱਟੜ ਸਰਕਾਰ ਵੱਲੋਂ ਸੀਲ ਕਰਨ 'ਤੇ ਹੀ ਨਹੀਂ ਰੁਕੀ, ਸਗੋਂ ਦੇਸ਼ ਦੇ ਅੰਨਦਾਤੇ 'ਤੇ ਅੱਤ ਦੀ ਸਰਦੀ 'ਚ ਪਾਣੀ ਵਾਲੀਆਂ ਤੋਪਾਂ ਤੇ ਹੰਝੂ ਗੈਸ ਦੇ ਗੋਲਿਆਂ ਨਾਲ ਹਮਲਾ ਕਰਨ ਦੇ ਨਾਲ-ਨਾਲ ਲਾਠੀਚਾਰਜ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਦੇ ਸਭ ਤੋਂ ਵੱਡੇ ਧੁਰੇ ਨੂੰ ਸੰਭਾਲਣ ਵਾਲੇ ਕਿਸਾਨਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕਰਨ ਵਾਲੀਆਂ ਭਾਜਪਾ ਸਰਕਾਰਾਂ ਨੂੰ ਆਉਣ ਵਾਲੇ ਸਮੇਂ 'ਚ ਇਸ ਦਾ ਖ਼ਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ।