ਡਰਾਮਾ ਕੋਰੋਨਾ ਵੈਕਸੀਨ ਦਾ, ਪਰ ਲੋਕ ਤਾਂ ਬਿਨ੍ਹਾਂ ਵੈਕਸੀਨ ਦੇ ਹੋ ਰਹੇ ਨੇ ਠੀਕ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 29 2020 18:17
Reading time: 2 mins, 0 secs

30 ਜਨਵਰੀ ਨੂੰ ਭਾਰਤ ਦੇ ਵਿੱਚ ਪਹਿਲਾਂ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਸੀ, ਪਰ ਸੁੱਤੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 'ਤੇ ਕਾਬੂ ਪਾਉਣ ਦੀ ਬਿਜਾਏ, ਪੌਣੇ ਦੋ ਮਹੀਨੇ ਮੌਜ਼ ਮਸਤੀਆਂ ਕਰਕੇ, ਮਾਰਚ ਦੇ ਅਖ਼ੀਰਲੇ ਹਫ਼ਤੇ ਲਾਕਡਾਊਨ ਅਤੇ ਕਰਫ਼ਿਊ ਲਗਾਇਆ ਸੀ। ਇਹ ਲਾਕਡਾਊਨ ਅਤੇ ਕਰਫ਼ਿਊ ਬਗ਼ੈਰ ਕਿਸੇ ਤਿਆਰੀ ਦੇ ਲਗਾਇਆ ਗਿਆ ਸੀ, ਜਿਸ ਦਾ ਨੁਕਸਾਨ ਕਿਸੇ ਇੱਕ ਤਬਕੇ ਨੂੰ ਨਹੀਂ, ਬਲਕਿ ਸਮੂਹ ਲੋਕਾਂ ਨੂੰ ਹੀ ਹੋਇਆ ਸੀ।

ਸਭ ਤੋਂ ਵੱਧ ਇਸ ਲਾਕਾਡਾਊਨ ਅਤੇ ਕਰਫ਼ਿਊ ਦੇ ਦੌਰਾਨ ਗ਼ਰੀਬ ਲੋਕ ਤੰਗ ਹੋਏ ਸਨ। ਕਿਉਂਕਿ ਜਿੰਨਾ ਨੇ ਸੱਜਰਿਆ ਕਮਾਉਣਾ ਤੇ ਸੱਜਰਿਆ ਖਾਣਾ ਹੁੰਦਾ ਸੀ, ਉਨ੍ਹਾਂ ਕੋਲੋਂ ਰੁਜ਼ਗਾਰ ਖੁੱਸ ਗਿਆ ਸੀ। ਕਿਸਾਨ ਵੀ ਪ੍ਰੇਸ਼ਾਨ ਸਨ, ਕਿਉਂਕਿ ਕਣਕ ਦੀ ਫ਼ਸਲ ਪੱਕ ਚੁੱਕੀ ਸੀ। ਉਧਰੋਂ ਮੋਦੀ ਕੋਈ ਢਿੱਲ ਦੇਣ ਲਈ ਰਾਜ਼ੀ ਨਹੀਂ ਸੀ। ਕੋਰੋਨਾ ਦੇ ਨਾਂਅ 'ਤੇ ਭਾਜਪਾਈਆਂ ਨੇ ਬਹੁਤ ਜ਼ਿਆਦਾ ਡਰਾਮਾ ਵੀ ਕੀਤਾ ਅਤੇ ਵੈਕਸੀਨ ਦਾ ਲਾਲਚ ਵੀ ਭਾਰਤ ਵਾਸੀਆਂ ਨੂੰ ਸਮੇਂ ਸਮੇਂ 'ਤੇ ਕੇਂਦਰੀ ਹਕੂਮਤ ਵੱਲੋਂ ਦਿੱਤਾ ਜਾਂਦਾ ਰਿਹਾ।

ਲੋਕ ਕੋਰੋਨਾ ਤੋਂ ਜ਼ਿਆਦਾ ਭੁੱਖ ਦੇ ਨਾਲ ਮਰ ਰਹੇ ਸਨ, ਪਰ ਸਰਕਾਰ ਨੂੰ ਭੋਰਾ ਫ਼ਿਕਰ ਨਹੀਂ ਸੀ। ਕੋਰੋਨਾ ਆਮ ਫ਼ਲੂ ਸੀ, ਇਸ ਦੇ ਬਾਰੇ ਵਿੱਚ ਕਈ ਵਿਗਿਆਨੀ ਵੀ ਦਾਅਵਾ ਕਰ ਚੁੱਕੇ ਹਨ, ਪਰ ਸਰਕਾਰ ਨੇ ਇਸ ਨੂੰ ਹਊਆ ਬਣਾ ਕੇ ਪੇਸ਼ ਕੀਤਾ, ਜਿਸ ਦੇ ਕਾਰਨ, ਲੋਕ ਕੋਰੋਨਾ ਦੇ ਨਾਲ ਤਾਂ ਘੱਟ, ਜਦੋਂਕਿ ਡਰ ਦੇ ਨਾਲ ਜ਼ਿਆਦਾ ਮਰੇ। ਦੱਸਣਾ ਬਣਦਾ ਹੈ, ਕਿ ਦੇਸ਼ ਦੇ ਅੰਦਰ ਹੁਣ ਤੱਕ ਜੋ ਤਾਜ਼ਾ ਸਥਿਤੀ ਕੋਰੋਨਾ ਵਾਇਰਸ ਦੇ ਕੇਸਾਂ ਦੀ ਹੈ, ਉਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ।

ਦਰਅਸਲ, ਦੇਸ਼ ਦੇ ਅੰਦਰ ਸਿਰਫ਼ ਐਕਟਿਵ ਕੇਸ ਹੀ 3 ਲੱਖ 4 ਹਜ਼ਾਰ ਹੈ, ਜਦੋਂਕਿ ਕੁੱਲ ਭਾਰਤ ਦੇ ਅੰਦਰ ਕੇਸ 93 ਲੱਖ ਹੁਣ ਤੱਕ ਆ ਚੁੱਕੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਬਗ਼ੈਰ ਕੋਰੋਨਾ ਵੈਕਸੀਨ ਤੋਂ 88 ਲੱਖ ਤੋਂ ਵੱਧ ਲੋਕ ਠੀਕ ਵੀ ਹੋ ਚੁੱਕੇ ਹਨ। ਇਹ ਅੰਕੜਾ ਸਾਡਾ ਨਹੀਂ, ਬਲਕਿ ਸਿਹਤ ਮੰਤਰਾਲੇ ਦਾ ਹੈ, ਜੋ ਸਾਬਤ ਕਰਦਾ ਹੈ ਕਿ ਭਾਰਤ ਦੇ ਅੰਦਰ ਤਕਰੀਬਨ ਹੀ ਕੋਰੋਨਾ ਕੇਸ ਆਪਣੇ ਆਪ ਹੀ ਕਵਰ ਹੋ ਚੁੱਕੇ ਹਨ, ਪਰ ਸਰਕਾਰ ਦੇ ਵੱਲੋਂ ਫਿਰ ਤੋਂ ਕਰਫ਼ਿਊ ਤੇ ਲਾਕਡਾਊਨ ਲਗਾਉਣ ਦੇ ਬਾਰੇ ਵਿੱਚ ਸੋਚਿਆ ਜਾ ਰਿਹਾ ਹੈ।

ਦੱਸਣਾ ਬਣਦਾ ਹੈ ਕਿ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਭਾਰੀ ਗਿਰਾਵਟ ਪਿਛਲੇ ਦਿਨਾਂ ਦੇ ਅੰਦਰ ਦਰਜ ਕੀਤੀ ਗਈ ਹੈ। ਕੋਰੋਨਾ ਵੈਕਸੀਨ ਦੇ ਨਾਂਅ 'ਤੇ ਜੋ ਡਰਾਮੇਬਾਜ਼ੀ ਚੱਲ ਰਹੀ ਹੈ, ਉਸ ਦਾ ਭਾਂਡਾ ਭੱਜਦਾ ਨਜ਼ਰੀ ਆ ਰਿਹਾ ਹੈ। ਕਿਉਂਕਿ ਲੋਕ ਤਾਂ ਬਗ਼ੈਰ ਕੋਰੋਨਾ ਵੈਕਸੀਨ ਤੋਂ ਹੀ ਠੀਕ ਹੋ ਰਹੇ ਹਨ, ਪਰ ਸਰਕਾਰ ਇਹ ਡਰਾਮਾ ਕਰ ਰਹੀ ਹੈ ਕਿ ਕੋਰੋਨਾ ਵੈਕਸੀਨ ਦੇ ਨਾਲ ਹੀ ਸਭ ਕੁੱਝ ਠੀਕ ਹੋਵੇਗਾ। ਦੱਸ ਦਈਏ ਕਿ 93 ਲੱਖ ਕੁੱਲ ਕੋਰੋਨਾ ਕੇਸਾਂ ਵਿੱਚੋਂ 88 ਲੱਖ ਤੋਂ ਵੱਧ ਲੋਕ ਬਗ਼ੈਰ ਕੋਰੋਨਾ ਵੈਕਸੀਨ ਤੋਂ ਠੀਕ ਹੋਏ ਹਨ।