ਕਿਸਾਨਾਂ ਦੇ ਸੰਘਰਸ਼ ਨੇ ਹਿਲਾਈ ਕੇਂਦਰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 29 2020 18:16
Reading time: 1 min, 35 secs

ਕਿਸਾਨਾਂ ਦਾ ਸੰਘਰਸ਼ ਪੰਜਾਬ ਤੋਂ ਲੈ ਕੇ ਹੁਣ ਪੂਰੇ ਦੇਸ਼ ਦੇ ਅੰਦਰ ਫ਼ੈਲ ਗਿਆ ਹੈ। ਭਾਵੇਂ ਕਿ ਨੈਸ਼ਨਲ ਮੀਡੀਆ ਕਿਸਾਨਾਂ ਦੇ ਸੰਘਰਸ਼ ਨੂੰ ਵਿਖਾ ਨਹੀਂ ਰਿਹਾ, ਪਰ ਪੰਜਾਬ ਦਾ ਮੀਡੀਆ ਵੱਡੇ ਪੱਧਰ 'ਤੇ ਇਸ ਵੀ ਕਵਰੇਜ਼ ਕਰ ਰਿਹਾ ਹੈ। ਮੋਦੀ ਹਕੂਮਤ ਨੂੰ ਹਿਲਾਉਣ ਵਾਲਾ ਕਿਸਾਨੀ ਸੰਘਰਸ਼, ਇਸ ਵੇਲੇ ਦਿੱਲੀ ਦਰਵਾਜ਼ੇ ਤੱਕ ਪੁੱਜ ਗਿਆ ਹੈ, ਜਿਸ ਨੇ ਜੜ੍ਹਾਂ ਤਾਂ ਮੋਦੀ ਸਰਕਾਰ ਦੀਆਂ ਹਿਲਾਈਆਂ ਹੀ ਹਨ, ਨਾ ਹੀ ਸਰਕਾਰ ਨੂੰ ਇਹ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ, ਕਿ ਕਿਸਾਨਾਂ ਨੂੰ 'ਚੱਲੇ ਕਾਰਤੂਸ' ਨਾ ਸਮਝੇ ਮੋਦੀ ਸਰਕਾਰ।

ਕਿਉਂਕਿ, ਕਿਸਾਨ ਆਪਣੇ ਹੱਕਾਂ ਦੇ ਲਈ ਉਦੋਂ ਤੱਕ ਲੜਾਈ ਜਾਰੀ ਰੱਖਣਗੇ, ਜਦੋਂ ਤੱਕ ਉਨ੍ਹਾਂ ਨੂੰ ਹੱਕ ਮਿਲ ਨਹੀਂ ਜਾਂਦੇ। ਜਾਣਕਾਰੀ ਲਈ ਦੱਸ ਦਈਏ ਕਿ ਦਿੱਲੀ ਤੋਂ ਹਰਿਆਣਾ ਦੇ ਸਿੰਧੂ 'ਤੇ ਟਿਕਰੀ ਬਾਰਡਰ 'ਤੇ ਇਕੱਠੇ ਹੋਏ ਲੱਖਾਂ ਦੀ ਗਿਣਤੀ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਤੋਂ ਆਏ ਕਿਸਾਨ ਡਟੇ ਹੋਏ ਹਨ, ਉੱਥੋਂ ਪਿੱਛੇ ਹੱਟਣ ਲਈ ਕਿਸਾਨ ਬਿਲਕੁਲ ਵੀ ਤਿਆਰ ਨਹੀਂ ਹਨ।

ਬੁਰਾੜੀ ਮੈਦਾਨ ਵਿੱਚ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਅਤੇ ਗਾਜੀਆਬਾਦ-ਦਿੱਲੀ ਸਰਹੱਦ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਕਰ ਰਹੇ ਹਨ। ਖ਼ਬਰਾਂ ਦੇ ਮੁਤਾਬਿਕ, ਕਿਸਾਨ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਸੱਦੇ ਨੂੰ ਵੀ ਠੁਕਰਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਬੁਰਾੜੀ ਵਿੱਚ ਮੁਹੱਇਆ ਕਰਵਾਈ ਗਈ ਜਗ੍ਹਾਂ 'ਤੇ ਸਾਰੇ ਕਿਸਾਨਾਂ ਨੂੰ ਇਕੱਠੇ ਹੋਣ ਤੋਂ ਬਾਅਦ ਗੱਲਬਾਤ ਸ਼ੁਰੂ ਕਰਨ ਦੀ ਗੱਲ ਕਹੀ ਸੀ।

ਦੱਸਣਾ ਬਣਦਾ ਹੈ, ਕਿ ਲੰਘੀ ਦੇਰ ਸ਼ਾਮ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਸਰਕਾਰ ਵੱਲੋਂ ਤਤਕਾਲ ਗੱਲਬਾਤ ਲਈ ਤਿਆਰ ਰਹਿਣ ਦਾ ਇਸ਼ਾਰਾ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨਾਲ ਧਰਨੇ ਲਈ ਨਿਧਾਰਿਤ ਬੁਰਾੜੀ ਸਥਿਤ ਸੰਤ ਨਿਰੰਕਾਰੀ ਮੈਦਾਨ ਵਿੱਚ ਪਹੁੰਚਣ ਦੀ ਅਪੀਲ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਨਿਧਾਰਿਤ ਸਥਾਨ 'ਤੇ ਪਹੁੰਚਣ ਦੇ ਅਗਲੇ ਹੀ ਦਿਨ ਗੱਲ ਹੋਵੇਗੀ, ਉੱਥੇ ਹੀ ਕਿਸਾਨਾਂ ਨੇ ਅਮਿਤ ਸ਼ਾਹ ਦੀ ਇਸ ਸਰਤ ਨੂੰ ਠੁਕਰਾ ਦਿੱਤਾ ਹੈ। ਦੱਸ ਇਹ ਵੀ ਦਈਏ ਕਿ ਕਿਸਾਨ ਯੂਨੀਅਨ-ਏਕਤਾ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਨਾਲ ਅਮਿਤ ਸ਼ਾਹ ਨੇ ਗੱਲ ਕੀਤੀ ਸੀ ਕਿ ਉਹ ਬੁਰਾੜੀ ਵਿੱਚ ਪ੍ਰਦਰਸ਼ਨ ਕਰੇ, ਪਰ ਉਨ੍ਹਾਂ ਨੇ ਇਹ ਮੰਗ ਵੀ ਠੁਕਰਾ ਦਿੱਤੀ ਹੈ।