ਉਘੇ ਟ੍ਰੇਡ ਯੂਨੀਅਨਨਿਸਟ ਅਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਐਮ ਐਮ ਸਿੰਘ ਚੀਮਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨੀ ਸੰਘਰਸ਼ ਨੂੰ ਨਵੀਂ ਸੇਧ ਦੇਣ ਅਤੇ ਕਿਰਸਾਨੀ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਜਨਤਕ ਐਲਾਨ ਨੇ ਦੇਸ਼ ਵਿਚਲੇ ਕਿਸਾਨੀ ਸੰਘਰਸ਼ ਨੂੰ ਨਵਾਂ ਹੁਲਾਰਾ ਦਿੱਤਾ ਹੈ।
ਸਰਦਾਰ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਸ਼ਾਂਤਮਈ ਕਿਸਾਨਾਂ ਦੇ ਕਾਫਲਿਆਂ ਦੇ ਰਾਹਾਂ ਵਿਚ ਜਾਣ ਬੁੱਝ ਕੇ ਰੋਕਾਂ ਤੇ ਔਂਕੜਾਂ ਅਤੇ ਮੁਸ਼ਕਿਲਾਂ ਖੜੀਆਂ ਕਰਨ ਨੂੰ ਬੇਲੋੜੀ ਦਾਖ਼ਲ ਅੰਦਾਜ਼ੀ ਤੇ ਸਸਤੀ ਸਿਆਸੀ ਦਾ ਭੌਂਡਾ ਪ੍ਰਦਰਸ਼ਨ ਗਰਦਾਨਦਿਆਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀਆਂ ਸਖ਼ਤ ਟਿੱਪਣੀ ਨੂੰ ਸਮੇਂ ਉਨਸਾਰ ਸਹੀ ਆਖਿਆ ਜਾਣਾ ਚਾਹੀਦਾ ਹੈ ਜੋ ਇੱਕ ਚੰਗਾ ਜਨਤਕ ਇਸ਼ਾਰਾ ਹੋ ਨਿਬੜਿਆ ਹੈ ਜਿਸ ਦੀ ਹਰ ਪਾਸੇ ਭਰਵੀਂ ਸ਼ਲਾਘਾ ਹੋ ਰਹੀ ਹੈ.
ਸਰਦਾਰ ਚੀਮਾ ਨੇ ਕਰੜੇ ਸ਼ਬਦਾਂ ਵਿਚ ਹਰਿਆਣਾ ਸਰਕਾਰ ਵੱਲੋਂ ਦਿਨ ਢਲਦੇ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ਼ ਕਰਨ ਦੀ ਨਿਖੇਧੀ ਕਰ ਦੇ ਆਖਿਆ ਕੇ ਕੇਂਦਰ ਸਰਕਾਰ ਯਾਂ ਤਾਂ ਡੂੰਘੀ ਸਿਆਸੀ ਚਾਲ ਤਹਿਤ ਜ਼ਬਰਦਸਤ ਕਿਸਾਨੀ ਸੰਘਰਸ਼ ਨੂੰ ਨਿਗੂਣਾ ਗਿਣ ਰਹੀ ਹੈ ਯਾ ਚੰਗੀ ਸਿਆਸੀ ਸੂਝ ਬੂਝ ਤੋਂ ਕੋਰੀ ਸੱਖਣੀ ਹੈ. ਇਹ ਦੋਨੋਂ ਸਥਿਤੀਆਂ ਦੇਸ਼ ਲਈ ਅਤੇ ਕਿਰਸਾਨੀ ਲਈ ਹਾਨੀਕਾਰਕ ਹਨ।