ਭੱਜਦਿਆਂ ਨੂੰ ਵਾਹਣ ਬਰਾਬਰ ਹੁੰਦੇ ਨੇ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 28 2020 15:21
Reading time: 1 min, 33 secs

ਕਿਸਾਨ ਜਿੱਥੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਦੇ ਲਈ ਸਰਕਾਰ ਨਿੱਤ ਨਵੀਆਂ ਚਾਲਾਂ ਚੱਲ ਰਹੀ ਹੈ। ਮੋਦੀ ਸਰਕਾਰ ਦੇ ਵੱਲੋਂ ਕਿਸਾਨ ਮਾਰੂ ਖੇਤੀ ਕਾਨੂੰਨ ਜਿੱਥੇ ਵਾਪਸ ਨਹੀਂ ਲਏ ਜਾ ਰਹੇ, ਉੱਥੇ ਹੀ ਕਿਸਾਨਾਂ 'ਤੇ ਅੱਤਿਆਚਾਰ ਲਗਾਤਾਰ ਜਾਰੀ ਹਨ, ਪਰ ਕਿਸਾਨ ਡਰਨ ਵਾਲੇ ਨਹੀਂ ਹਨ। ਕਿਸਾਨਾਂ ਦੇ ਵਿੱਚ ਮੋਦੀ ਸਰਕਾਰ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ, ਕਿਉਂਕਿ ਮੋਦੀ ਵਾਂਗ ਹਰਿਆਣੇ ਦੀ ਖੱਟਰ ਸਰਕਾਰ ਨੇ ਕਿਸਾਨਾਂ 'ਤੇ ਬਹੁਤ ਜ਼ਿਆਦਾ ਜ਼ੁਲਮ ਢਾਹਿਆ ਹੈ।

ਦੱਸਣਾ ਬਣਦਾ ਹੈ, ਕਿ ਹਰਿਆਣਾ ਦੀ ਖੱਟਰ ਸਰਕਾਰ ਜੋ ਨਾਦਰਸ਼ਾਹੀ ਸਲੂਕ ਸ਼ਾਤਮਈ ਢੰਗ ਨਾਲ਼ ਦਿੱਲੀ ਵੱਲ ਕੂਚ ਕਰ ਰਹੇ ਹਰਿਆਣਾ ਦੇ ਕਿਸਾਨਾਂ ਨਾਲ ਕਰ ਰਹੀ ਹੈ ਅਤੇ ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਵਿਚੋਂ ਲੰਘਣ ਤੋਂ ਰੋਕਣ ਲਈ ਕੌਮਾਂਤਰੀ ਸਰਹੱਦ ਤੋਂ ਵੀ ਸਖਤ ਨਾਕਾਬੰਦੀਆਂ ਕਰ ਰਹੀ ਹੈ, ਉਸ ਦੇ ਮੱਦੇਨਜ਼ਰ ਇਸ ਸਰਕਾਰ ਵਿੱਚ ਜਨਨਾਇਕ ਜਨਤਾ ਪਾਰਟੀ ਵਲੋਂ ਉਪ ਮੁੱਖ ਮੰਤਰੀ ਬਣੇ ਦੁਸ਼ਿਅੰਤ ਚੌਟਾਲਾ ਨੂੰ ਤੁਰੰਤ ਅਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾਂ ਚਾਹੀਦਾ ਹੈ।

ਜੇਕਰ ਕਿਸਾਨਾਂ ਉੱਤੇ ਹਰਿਆਣਾ ਦੀ ਬੀਜੇਪੀ ਸਰਕਾਰ ਵਲੋਂ ਕੀਤਾ ਜਾ ਰਿਹਾ, ਇਹ ਜਬਰ ਤਸ਼ੱਦਦ ਵੇਖਣ ਦੇ ਬਾਵਜੂਦ ਵੀ ਦੁਸ਼ਿਅੰਤ ਬੇਸ਼ਰਮੀ ਨਾਲ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਚਿੰਬੜਿਆ ਰਹਿੰਦਾ ਹੈ, ਤਾਂ ਉਸ ਦੀ ਸਿਆਸੀ ਮੌਤ ਅਟੱਲ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਉਸ ਨੇ ਬੀਜੇਪੀ ਨੂੰ ਹਿਮਾਇਤ ਦੇਣ ਬਦਲੇ ਆਪਣੇ ਦਾਦੇ ਅਤੇ ਪਿਓ ਨੂੰ ਜੇਲ੍ਹ ਵਿਚੋਂ ਕਢਵਾਉਣ ਦਾ ਸੌਦਾ ਕੀਤਾ ਸੀ। ਪਰ ਕਿਉਂਕਿ ਉਹ ਖੱਟਰ ਸਰਕਾਰ ਦੀਆਂ ਇੰਨਾਂ ਅਣਮਨੁੱਖੀ ਕਰਤੂਤਾਂ ਦੇ ਬਾਵਜੂਦ ਵੀ ਮੂੰਹ ਨਹੀਂ ਖੋਲ ਰਿਹਾ।

ਇਸ ਲਈ ਕਿਸਾਨ ਉਸ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਣਗੇ। ਇੱਕ ਸੁਆਲ ਦੇ ਜਵਾਬ ਵਿਚ ਕਿਸਾਨ ਆਗੂ ਨੇ ਕਿਹਾ ਕਿ ਕਹਾਵਤ ਹੈ ਕਿ ਭੱਜਦਿਆਂ ਨੂੰ ਵਾਹਣ ਬਰਾਬਰ ਹੁੰਦੇ ਨੇ, ਇਸ ਲਈ ਮੋਦੀ ਦੀ ਲਫਟੈਣ ਖੱਟੜ ਸਰਕਾਰ ਜਦੋਂ ਤੱਕ ਸਾਨੂੰ ਦਿੱਲੀ ਜਾਣੋ ਡੱਕ ਕੇ ਰੱਖੇਗੀ, ਉਦੋਂ ਤੱਕ ਸਾਡੇ ਵਲੋਂ ਕੀਤੇ ਸੜਕ ਜਾਮਾਂ ਕਾਰਨ ਸਾਰੇ ਰਾਹ ਵੀ ਠੱਪ ਹੀ ਰਹਿਣਗੇ।ਦੱਸਣੇ ਚੱਲੀਏ ਕਿ, ਇਸ ਵੇਲੇ ਸਮੂਹ ਵਰਗ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ, ਲਾਠੀਚਾਰਜ ਕਰਨ ਦੀ ਸਖ਼ਤ ਨਿੰਦਿਆ ਕਰ ਰਹੇ ਹਨ।