ਅਹਿਮਦ ਪਟੇਲ ਦੇ ਦਿਹਾਂਤ ਤੇ ਚੀਮਾ ਦੀ ਪ੍ਰਧਾਨਗੀ ਹੇਠ ਸ਼ੌਕ ਸਭਾ

Last Updated: Nov 25 2020 16:51
Reading time: 1 min, 23 secs

ਅੱਜ ਇਕ ਸ਼ੋਕ ਸਭਾ  ਸਰਦਾਰ ਐਮ ਐਮ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਕੁਲ ਹਿੰਦ ਕਾਂਗਰਸ ਕਮੇਟੀ ਦੇ ਖਜ਼ਾਨਚੀ ਅਤੇ ਸੀਨੀਅਰ ਕਾਂਗਰਸੀ ਲੀਡਰ ਸ਼੍ਰੀ ਅਹਮਦ ਪਟੇਲ ਜੀ ਦੇ ਅਚਾਨਕ ਅਕਾਲ ਚਲਾਣੇ ਤੇ ਸ਼ਰਧਾਂਜਲੀਆਂ ਪੇਸ਼ ਕਰਨ ਲਈ ਸਰਦਾਰ ਚੀਮਾ ਦੇ ਦਫ਼ਤਰ ਕਾਹਨੂਵਾਨ ਰੋਡ ਵਿਖੇ ਕੀਤੀ ਗਈ ਇਸ ਮੌਕੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੇਰਮਾਨੇਟ ਇਨਵਾਈਟੀ ਸਰਦਾਰ ਚੀਮਾ ਨੇ ਸ਼੍ਰੀ ਅਹਮਦ ਪਟੇਲ ਨੂੰ ਇੱਕ ਦਰਵੇਸ਼ ਸਿਆਸਤਦਾਨ ਆਖਦਿਆਂ ਆਪਣੇ ਸ਼ੌਕ ਸੁਨੇਹੇ ਵਿਚ ਆਖਿਆ ਕੇ ਸ਼੍ਰੀ ਪਟੇਲ ਭਾਵੇਂ 8 ਵਾਰ ਸੰਸਦ ਮੈਂਬਰ ਵੱਜੋਂ ਸੇਵਾਵਾਂ ਨਿਭਾ ਰਹੇ ਸਨ ਪ੍ਰੰਤੂ ਕਦੇ ਵੀ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਦੇ ਸੱਦੇ ਦੇ ਬਾਵਜੂਦ ਵੀ ਬੜੀ ਹਲੀਮੀ ਨਾਲ ਹਰ ਵਾਰ ਪਾਰਟੀ ਪ੍ਰਤੀ ਨਿਸ਼ਠਾ ਨੂੰ ਮੁੱਖ ਰੱਖਦੇ ਹੋਏ ਇਨਕਾਰੀ ਕਰ ਜਾਂਦੇ ਸਨ ਜਿੰਨਾਂ ਦਾ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਵਿਚ ਇਕੋ ਜਿਹਾ ਹੀ ਸਹਿ ਚਾਰ ਸੀ ਤੇ ਅੱਜ ਸਮਾਜ ਦੇ ਹਰ ਵਰਗ ਵੱਲੋਂ ਉਹਨਾਂ ਦੇ ਅਚਨਚੇਤ ਅਕਾਲ ਚਲਾਣੇ ਤੇ ਭੇਜੇ ਜਾ ਰਹੇ ਸ਼ੌਕ ਸਨੇਹੇ ਇਸ ਦਾ ਸਬੂਤ ਹਨ। 

ਇਸ ਮੌਕੇ ਆਪਣੀ ਸ਼ਰਧਾਂਜਲੀ ਪਰਗਟ ਕਰਦੇ ਹੋਏ ਸਰਦਾਰ ਅਮਰਦੀਪ ਸਿੰਘ ਚੀਮਾ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕੋਰਪੋਰੇਸ਼ਨ ਨੇ ਸ਼੍ਰੀ ਅਹਮਦ ਪਟੇਲ ਦੇ ਅਕਾਲ ਚਲਾਣੇ ਨੂੰ ਕਾਂਗਰਸ ਪਾਰਟੀ ਅਤੇ ਖਾਸ ਕਰ ਕੇਂਦਰੀ ਲੀਡਰਸ਼ਿਪ ਨੂੰ ਕਦੇ ਨਾ ਪੂਰਨ ਹੋਣ ਵਾਲਾ ਘਾਟਾ ਦੱਸਦੇ ਹੋਏ ਸ਼੍ਰੀ ਅਹਮਦ ਪਟੇਲ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੁੰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕੇ ਉਹਨਾਂ ਦੀ ਵਿੱਛੜੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਕਸ਼ੇ ਅਤੇ ਪਿਛੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਹੌਂਸਲਾ ਬਕਸ਼ੇ। 
ਇਸ ਮੌਕੇ ਸ਼ਰਧਾਂਜਲੀ ਸਭਾ ਵਿਚ ਮਾਸਟਰ ਸੱਜਣ ਸਿੰਘ , ਸੁਖਦੇਵ ਸਿੰਘ ਰਿਟਾਇਰਡ ਡੀ ਐਫ ਅੱਸ ਸੀ ਸੁਖਦੇਵ ਸਿੰਘ , ਬਸੰਤ ਸਿੰਘ ਖਾਲਸਾ , ਜਗਜੀਤ ਸਿੰਘ ਘਾਲੀ ,ਕਰਮ ਚੰਦ , ਸੁਰਿੰਦਰ ਕੁਮਾਰ , ਚਰਨਪ੍ਰੀਤ ਸਿੰਘ ਢਿੱਲੋਂ , ਕੇਵਲ ਸਿੰਘ ਮੈਂਬਰ , ਅਮਰਜੀਤ ਸਿੰਘ ਲਾਡੀ ਆਦਿ ਪ੍ਰਮੁੱਖ ਸੰਨ।