ਆਖ਼ਰ ਕਿਉਂ ਕਰੋੜਾਂ ਲੋਕ ਖ਼ਰੀਦ ਰਹੇ ਨੇ ਬਰਾਕ ਓਬਾਮਾ ਦੀ ਕਿਤਾਬ 'ਏ ਪ੍ਰੋਮਿਸਡ ਲੈਂਡ'.? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 21 2020 13:30
Reading time: 2 mins, 5 secs

ਦੁਨੀਆ ਭਰ ਵਿੱਚ ਬਹੁਤ ਸਾਰੇ ਮਹਾਨ ਨੇਤਾ ਹੋਏ ਹਨ, ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਦੇ ਅੰਦਰ ਅਜਿਹਾ ਗਿਆਨ ਭਰਿਆ ਹੈ, ਕਿ ਜਿਸ ਨੂੰ ਪੜ੍ਹ ਕੇ ਮਨ ਨੂੰ ਸਕੂਨ ਤਾਂ ਮਿਲਦਾ ਹੀ ਹੈ, ਨਾਲ ਹੀ ਉਨ੍ਹਾਂ ਦੁਆਰਾ ਕੀਤੀਆਂ ਜਾਂਦੀਆਂ ਪ੍ਰਾਪਤੀਆਂ ਦੇ ਬਾਰੇ ਵਿੱਚ ਵੀ ਪਤਾ ਲੱਗਦਾ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੇ ਦੌਰਾਨ ਅਤੇ ਪਹਿਲੋਂ ਤੇ ਬਾਅਦ ਵਿੱਚ ਅਣਗਿਣਤ ਕਿਤਾਬਾਂ ਜਿੱਥੇ ਲਿਖੀਆਂ ਹਨ, ਉੱਥੇ ਹੀ ਆਪਣੀ ਸੂਝ ਬੂਝ ਦੇ ਨਾਲ ਕਈ ਜਾਣਕਾਰੀਆਂ ਵੀ ਖ਼ੋਜ਼ੀਆਂ ਹਨ।

ਸਾਬਕਾ ਰਾਸ਼ਟਰਪਤੀ ਡਾਕਟਰ ਏ. ਪੀ. ਜੇ ਅਬਦੁਲ ਕਲਾਮ ਅਤੇ ਹੋਰਨਾਂ ਤਮਾਮ ਲੀਡਰਾਂ ਦੇ ਵੱਲੋਂ ਸਮਾਜ ਨੂੰ ਜਾਗਰੂਕ ਕਰਨ ਵਾਲੀਆਂ ਕਿਤਾਬਾਂ ਲਿਖੀਆਂ ਅਤੇ ਕਈ ਨੇਤਾ ਹੁਣ ਵੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਕਿਤਾਬਾਂ ਲਿਖ ਕੇ, ਲੋਕਾਂ ਨੂੰ ਗਿਆਨ ਵੰਡ ਰਹੇ ਹਨ। ਦੱਸ ਦਈਏ ਕਿ ਇੱਕ ਪਾਸੇ ਤਾਂ ਕਈ ਪੜ੍ਹੇ ਲਿਖੇ ਅਤੇ ਸਮਝਦਾਰ ਲੀਡਰ ਸਮਾਜ ਵਿੱਚ ਫ਼ੈਲੀਆਂ ਕੁਰੀਤੀਆਂ ਦੇ ਬਾਰੇ ਵਿੱਚ ਖ਼ੁਲਾਸੇ ਕਰ ਰਹੇ ਹਨ ਅਤੇ ਕਿਤਾਬਾਂ ਰਾਹੀਂ ਗਿਆਨ ਵੰਡਣ 'ਤੇ ਜ਼ੋਰ ਦੇ ਰਹੇ ਹਨ।

ਪਰ, ਇਸੇ ਦੇ ਦੂਜੇ ਪਾਸੇ ਕਈ ਵਪਾਰੀ ਲੀਡਰ ਕਿਤਾਬਾਂ ਨੂੰ ਮਧੋਲਣ 'ਤੇ ਲੱਗੇ ਹੋਏ ਹਨ। ਇਨ੍ਹਾਂ ਅਣਪੜ ਲੀਡਰਾਂ ਦਾ ਕਿਤਾਬਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਨ੍ਹਾਂ ਨੂੰ ਮਤਲਬ ਹੁੰਦਾ ਹੈ ਤਾਂ, ਬਸ ਪੈਸੇ ਨਾਲ। ਦੱਸਣਾ ਬਣਦਾ ਹੈ ਕਿ ਜਿੱਥੇ ਹੁਣ ਤੱਕ ਕਈ ਲੀਡਰ ਆਪਣੀਆਂ ਕਿਤਾਬਾਂ ਲਿਖ ਕੇ ਗਿਆਨ ਵੰਡ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਸ ਵਕਤ ਦੁਨੀਆ ਭਰ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ 'ਏ ਪ੍ਰੋਮਿਸਡ ਲੈਂਡ' ਦੇ ਬਾਰੇ ਵਿੱਚ ਬਹੁਤ ਜ਼ਿਆਦਾ ਜ਼ਿਕਰ ਹੋ ਰਿਹਾ ਹੈ।

ਇਨ੍ਹਾਂ ਦਿਨਾਂ ਵਿੱਚ ਪੂਰੇ ਵਿਸ਼ਵ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ 'ਏ ਪ੍ਰੋਮਿਸਡ ਲੈਂਡ' ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕਿਤਾਬ ਵਿੱਚ ਕਈ ਦੇਸ਼ਾਂ ਦੇ ਆਗੂਆਂ ਦੇ ਨਾਲ-ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੋਂ ਲੈ ਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੱਕ ਦਾ ਵੀ ਜ਼ਿਕਰ ਕੀਤਾ ਗਿਆ ਹੈ।  ਅਜਿਹੇ ਵਿੱਚ ਕਿਤਾਬ ਦੀ ਡਿਮਾਂਡ ਕਾਫੀ ਵੱਧ ਗਈ ਹੈ। ਅਮਰੀਕਾ ਤੇ ਕੈਨੇਡਾ ਵਿੱਚ ਪਹਿਲੇ 24 ਘੰਟਿਆਂ ਵਿੰਚ 8,90,000 ਕਿਤਾਬਾਂ ਵਿੱਕ ਗਈਆਂ।

ਇਸ ਨਾਲ ਹੀ ਇਹ ਆਧੁਨਿਕ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਪ੍ਰਜੈਡੇਂਟਲ ਮੈਮਰੀਸ ਬਣਨ ਨੂੰ ਤਿਆਰ ਹੈ। ਭਾਰਤੀ ਵੀ ਵੱਡੀ ਗਿਣਤੀ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ 'ਏ ਪ੍ਰੋਮਿਸਡ ਲੈਂਡ' ਖ਼ਰੀਦ ਕਰ ਰਹੇ ਹਨ, ਕਿਉਂਕਿ ਇਸ ਕਿਤਾਬ ਵਿੱਚ ਡਾਕਟਰ ਮਨਮੋਹਨ ਸਿੰਘ ਤੋਂ ਲੈ ਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੱਕ ਦਾ ਵੀ ਜ਼ਿਕਰ ਕੀਤਾ ਗਿਆ ਹੈ। ਆਖ਼ਰ ਸਵਾਲ ਇਹ ਉੱਠ ਰਿਹਾ ਹੈ, ਕਿ ਬਰਾਕ ਓਬਾਮਾ ਨੂੰ, ਡਾਕਟਰ ਮਨਮੋਹਨ ਸਿੰਘ ਤੋਂ ਲੈ ਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿੱਚ ਕੀ ਚੰਗਾ ਨਜ਼ਰੀ ਆਇਆ, ਜੋ ਉਨ੍ਹਾਂ ਨੇ ਆਪਣੀ ਕਿਤਾਬ ਦੇ ਅੰਦਰ ਲਿਖਿਆ? ਇਸ ਸਵਾਲ ਦਾ ਜਵਾਬ ਅਸੀਂ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ।