ਕੀ ਸੱਚਮੁੱਚ ਈਵੀਐੱਮ ਗੜਬੜੀ ਨਾਲ ਜਿੱਤ ਰਹੀ ਐ ਭਾਜਪਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 21 2020 13:24
Reading time: 2 mins, 23 secs

ਈਵੀਐੱਮ ਗੜਬੜ ਕਰ ਜਾਂਦੀ ਹੈ। ਇਹ ਅਸੀਂ ਨਹੀਂ ਕਹਿੰਦੇ, ਪਰ ਈਵੀਐੱਮ ਦੇ ਨਾਲ ਜੁੜੇ ਲੋਕ ਜ਼ਰੂਰ ਵਾਰ ਵਾਰ ਆਪਣਾ ਨਾਂਅ ਨਾ ਛਾਪਣ ਦੀ ਸ਼ਰਮ 'ਤੇ ਦੱਸਦੇ ਰਹਿੰਦੇ ਹਨ ਕਿ ਈਵੀਐੱਮ ਗੜਬੜ ਕਰਦੀ ਹੈ ਅਤੇ ਜਿਹੜੀ ਮਰਜ਼ੀ ਪਾਰਟੀ ਚਾਹੇ, ਉਹ ਈਵੀਐੱਮ ਦੇ ਨਾਲ ਛੇੜਛਾੜ ਕਰਕੇ ਜਿੱਤ ਸਕਦੀ ਹੈ। ਈਵੀਐੱਮ ਨੂੰ ਬ੍ਰਿਟੇਨ ਤੋਂ ਇਲਾਵਾ ਅਮਰੀਕਾ ਅਤੇ ਦੁਨੀਆ ਦੇ ਹੋਰ ਅਣਗਿਣਤ ਦੇਸ਼ਾਂ ਦੇ ਅੰਦਰ ਹੁਣ ਤੱਕ ਸ਼ੁਰੂ ਨਹੀਂ ਕੀਤਾ ਗਿਆ, ਪਰ ਭਾਰਤ ਦੇ ਵਿੱਚ ਪਿਛਲੇ ਕਰੀਬ ਇੱਕ ਦਹਾਕੇ ਤੋਂ ਈਵੀਐੱਮ ਰਾਹੀਂ ਵੋਟਾਂ ਪੈ ਰਹੀਆਂ ਹਨ।

ਈਵੀਐੱਮ ਗੜਬੜ ਕਰ ਗਈ ਅਤੇ ਭਾਜਪਾ ਹਰ ਵਾਰ ਜਿੱਤ ਗਈ? ਕੀ ਅਜਿਹਾ ਸੰਭਵ ਹੋ ਸਕਦਾ ਹੈ? ਕੀ ਵਾਕਿਆ ਹੀ ਈਵੀਐੱਮ ਮਸ਼ੀਨਾਂ ਦੇ ਨਾਲ ਭਾਜਪਾ ਨੇ ਗਿੱਟ ਮਿੱਟ ਕੀਤੀ ਹੋਈ ਹੈ, ਜੋ ਵਾਰ ਵਾਰ ਭਾਜਪਾ ਨੂੰ ਹੀ ਜਿਤਾਉਂਦੀਆਂ ਹਨ? ਅਜਿਹਾ ਕਿਵੇਂ ਹੋ ਸਕਦਾ ਹੈ? ਈਵੀਐੱਮ 'ਤੇ ਬਣੇ ਵੱਖੋ ਵੱਖ ਪਾਰਟੀਆਂ ਦੇ ਨਿਸ਼ਾਨਾਂ 'ਤੇ ਜਦੋਂ ਅਸੀਂ ਵੋਟ ਪਾ ਕੇ, ਪਰਚੀ ਲੈ ਕੇ ਬਾਹਰ ਆ ਜਾਂਦੇ ਹਨ, ਤਾਂ ਫਿਰ ਅਜਿਹਾ ਸੰਭਵ ਨਹੀਂ ਹੋ ਜਾਂਦਾ ਕਿ, ਵੋਟ ਵਾਕਿਆ ਹੀ ਭਾਰਤੀ ਜਨਤਾ ਪਾਰਟੀ ਨੂੰ ਹੀ ਪਈ ਹੋਵੇਗੀ?

ਖ਼ੈਰ, ਅਸੀਂ ਈਵੀਐੱਮ ਮਸ਼ੀਨਾਂ 'ਤੇ ਜਿੰਨਾ ਕੁ ਜਾਣਦੇ ਹਾਂ, ਉਹਦੇ ਮੁਤਾਬਿਕ ਈਵੀਐੱਮ ਮਸ਼ੀਨਾਂ ਰਾਹੀਂ ਵੋਟਿੰਗ ਹੁੰਦੀ ਹੈ, ਇਹ ਠੀਕ ਪ੍ਰੋਸੈਸ ਹੈ, ਪਰ ਈਵੀਐੱਮ ਦੇ ਨਾਲ ਕੀਤੀ ਗਈ ਗੜਬੜੀ ਠੀਕ ਨਹੀਂ ਹੈ। ਇਸ ਦੇ ਨਾਲ ਵੋਟਰਾਂ ਦਾ ਈਵੀਐੱਮ ਤੋਂ ਵਿਸਵਾਸ਼ ਉੱਠ ਜਾਂਦਾ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਵੋਟਰਾਂ ਦਾ ਵਿਸਵਾਸ਼ ਈਵੀਐੱਮ ਮਸ਼ੀਨਾਂ ਤੋਂ ਉੱਠ ਰਿਹਾ ਹੀ ਗਿਆ ਹੈ ਤਾਂ, ਹੀ ਭਾਰਤੀ ਰੌਲਾ ਪਾ ਰਹੇ ਹਨ ਕਿ ਈਵੀਐੱਮ ਮਸ਼ੀਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਸੈਟਿੰਗ ਕੀਤੀ ਹੋਈ ਹੈ, ਜਿਸ ਦੇ ਕਾਰਨ ਭਾਜਪਾ ਹੀ ਹਰ ਵਾਰ ਜਿੱਤ ਰਹੀ ਹੈ।

ਦੱਸਣਾ ਬਣਦਾ ਹੈ, ਕਿ ਈਵੀਐੱਮ ਮਸ਼ੀਨਾਂ ਦੀ ਗੜਬੜੀ 'ਤੇ ਵਿਰੋਧੀ ਧਿਰ ਕਾਂਗਰਸ ਅਤੇ ਸੀਪੀਆਈ ਤਾਂ ਸਵਾਲ ਚੁੱਕ ਹੀ ਰਹੀਆਂ ਹਨ, ਨਾਲ ਹੀ ਹੁਣ ਲੋਕ ਇਨਸਾਫ ਪਾਰਟੀ ਦੇ ਵੱਲੋਂ ਵੀ ਈਵੀਐੱਮ ਮਸ਼ੀਨਾਂ ਦੇ ਬਾਰੇ ਵਿੱਚ ਵੱਡਾ ਖ਼ੁਲਾਸਾ ਕਰ ਮਾਰਿਆ ਹੈ। ਈਵੀਐੱਮ ਮਸ਼ੀਨਾਂ ਹੈਕ ਹੁੰਦੀਆਂ ਹਨ ਅਤੇ ਇਨ੍ਹਾਂ ਮਸ਼ੀਨਾਂ ਨੂੰ ਭਾਜਪਾ ਹੈਕ ਕਰਦੀ ਹੈ, ਇਸ ਦਾ ਦਾਅਵਾ ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਲੰਘੇ ਦਿਨੀਂ 'ਪੰਜਾਬ ਅਧਿਕਾਰ ਯਾਤਰਾ' ਦੇ ਤਹਿਤ ਪਟਿਆਲਾ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਦਾਅਵਾ ਕੀਤਾ ਕਿ ਚਾਰ ਸਾਲ ਪਹਿਲਾਂ ਪੰਜਾਬ ਦੇ ਪਾਣੀ ਦੇ ਪੈਸੇ ਲੈਣ ਦਾ ਮਤਾ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ, ਪਰ ਇਸ ਮਗਰੋਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਬਾਰੇ ਬੋਲਦਿਆਂ ਬੈਂਸ ਨੇ ਕਿਹਾ ਕਿ ਭਾਜਪਾ ਈਵੀਐੱਮ. ਦੇ ਸਹਾਰੇ ਹੈ ਅਤੇ ਜੇਕਰ ਬੈਲਟ ਪੇਪਰ ਨਾਲ ਵੋਟਿੰਗ ਕੀਤੀ ਜਾਵੇ ਤਾਂ ਭਾਜਪਾ ਦਾ ਪੰਜਾਬ ਵਿੱਚ ਖਾਤਾ ਵੀ ਨਹੀਂ ਖੁੱਲ੍ਹੇਗਾ।

ਸਿਰਮਜੀਤ ਬੈਂਸ ਨੇ ਕਿਹਾ ਕਿ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਬੈਲਟ ਪੇਪਰ ਦੀ ਵਰਤੋਂ ਹੁੰਦੀ ਹੈ ਅਤੇ ਅਸੀਂ ਕਿੰਨੇ ਕੁ ਵਿਕਸਿਤ ਹਾਂ? ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕਰਦਿਆਂ ਹੋਇਆ ਇਹ ਵੀ ਆਖਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਈ. ਵੀ. ਐਮ. ਮਸ਼ੀਨਾਂ ਹਟਾ ਕੇ ਬੈਲਟ ਪੇਪਰ 'ਤੇ ਵੋਟਿੰਗ ਕਰਵਾਉਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਅਸਲ ਚਿਹਰਾ ਸਾਹਮਣੇ ਆ ਜਾਵੇਗਾ, ਕਿ ਉਹ ਕਿੰਨੇ ਕੁ ਪਾਣੀ 'ਚ ਖੜੀ ਹੈ?