ਚੀਮਾ ਵੱਲੋਂ ਕਪਿਲ ਸਿੱਬਲ ਦੀ ਟਿੱਪਣੀ ਸਸਤੀ ਸਿਆਸੀ ਸ਼ੋਹਰਤ ਕਰਾਰ

ਸੀਨੀਅਰ ਕਾਂਗਰਸੀ ਆਗੂ ਤੇ ਉਘੇ ਟ੍ਰੇਡ  ਯੂਨੀਅਨਨਿਸਟ  ਐਮ ਐਮ ਸਿੰਘ ਚੀਮਾ ਨੇ ਸਾਬਕਾ ਮੰਤਰੀ ਕਪਿਲ ਸਿੱਬਲ ਵੱਲੋਂ ਬਿਹਾਰ ਦੀਆਂ ਚੋਣਾਂ ਵਿਚਲੇ ਨਤੀਜ਼ਿਆਂ ਦੇ ਸੰਧਰਭ ਵਿਚ ਕਾਂਗਰਸੀ ਕੇਂਦਰੀ ਲੀਡਰਸ਼ਿਪ ਦੀ ਬੇਲੋੜੀ ਆਲੋਚਨਾ ਕਰਨ ਨੂੰ ਵੰਗਾਰਦੇ ਹੋਏ ਆਖਿਆ ਕੇ ਇਹ ਸਸਤੀ ਸਿਆਸੀ ਸ਼ੋਹਰਤ ਤੇ ਸੁਰਖ਼ੀਆਂ ਬਟੋਰਨ ਤੋਂ ਇਲਾਵਾ ਕੁਝ ਨਹੀਂ ਹੈ ਤੇ ਇਸਤੋਂ ਪਾਰਟੀ ਦੇ ਅਕਸ ਨੂੰ ਢਾਅ ਲਾਉਣ ਵਾਲਾ ਕਦਮ ਮੰਨਦੇ ਹੋਏ ਸਖ਼ਤ ਜ਼ਾਬਤੇ ਦੀ ਕਾਰਵਾਈ ਲਈ ਉੱਹ ਕੁਲ ਹਿੰਦ ਕਾਂਗਰਸ ਕਮੇਟੀ ਨੂੰ ਅਪੀਲ ਕਰਦੇ ਹਨ।  

ਸਰਦਾਰ ਚੀਮਾ ਨੇ ਕਪਿਲ ਸਿੱਬਲ ਦੀ ਨੁਕਤਾ ਚੀਨੀ ਤੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਕਿਹਾ ਕੇ ਸ਼੍ਰੀਮਾਨ ਸਿੱਬਲ ਪਹਿਲਾਂ ਆਪਣੇ ਕਿਰਦਾਰ ਵੱਲ ਝਾਕਣ ਕੇ ਉਹ ਕਿਹੜੇ ਮੂੰਹ ਨਾਲ ਚੋਣ ਪ੍ਰਚਾਰ ਤੇ ਟੀਕਾ ਟਿੱਪਣੀ ਕਰ ਰਹੇ ਹਨ ਜਦੋਂ ਉਹ ਖੁਦ ਕਾਂਗਰਸ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਤੌਰ ਤੇ ਬਿਹਾਰ ਦੀ ਨੁਮਾਇੰਦਗੀ ਕਰ ਚੁੱਕੇ ਹੋਣ ਤੇ ਵੀ ਇੱਕ ਦਿਨ ਬਿਹਾਰ ਚੋੱਨ ਪ੍ਰਚਾਰ ਵਿਚ ਨਹੀਂ ਪਹੁੰਚੇ ਉਪਰੋਂ ਇਸ ਮੌਕੇ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹੋਣ ਨਾਤੇ ਯੂ . ਪੀ ਡੀ ਕਿਸੇ ਜ਼ਿਮਨੀ ਚੋਣ ਵਿਚ ਨਹੀਂ ਗਏ ਸਗੋਂ ਉਸ ਨਵੀਂ ਦਿੱਲੀ ਲੋਕ ਸਭਾ ਹਲਕੇ ਵਿਚ ਕਦੇ ਪੈਰ ਨਹੀਂ ਰੱਖਿਆ ਜੋ ਇਹਨਾਂ ਨੂੰ ਕੇਂਦਰੀ ਵਜ਼ਾਰਤ ਵਿਚ ਦੋ ਵਾਰ ਮੰਤਰੀ ਹੋਣ ਦਾ ਮਾਣ ਦੀਵਾ ਚੁੱਕਿਆ ਹੈ ਤੇ ਹੱਦੋਂ ਵੱਧ ਉਹ ਇਹਨਾਂ ਦੇ ਘਰ ਤੋਂ 2/3 ਕਿਲੋਮੀਟਰ ਦੀ ਦੂਰੀ ਤੇ ਹੈ। 

ਸਰਦਾਰ ਚੀਮਾ ਨੇ ਅੱਗੇ ਕਪਿਲ ਸਿੱਬਲ ਤੇ ਵਰ੍ਹਦਿਆਂ ਆਖਿਆ ਕੇ ਜਿਵੇਂ ਹਰਿਆਣਾ ਦੀ ਵੱਕਾਰੀ ਬੜੋਦਾ ਵਿਧਾਨ ਸਭਾ ਸੀਟ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ,ਅਮਿੱਤ  ਸ਼ਾਹ ਅਤੇ ਬੀ ਜੇ ਪੀ  ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਦਾ ਸਿਆਸੀ ਵੱਕਾਰ ਦਾਅ ਤੇ ਸੀ ਨੂੰ ਨਮੋਸ਼ੀ ਜਨਕ  ਸਿਆਸੀ  ਹਾਰ ਤੇ ਭਾਜਪਾ ਸ਼ਾਸਿਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਜ਼ੋਰਦਾਰ  ਪ੍ਰਚਾਰ ਨੂੰ ਸਿਆਸੀ ਹਾਰ ਦੇ ਕੇ ਭੁਪਿੰਦਰ ਸਿੰਘ ਹੁੱਡਾ ਵੱਲੋਂ ਪ੍ਰਾਪਤ ਕੀਤੀ ਗਈ ਜਿੱਤ ਤੇ ਮੂੰਹ ਕਿਉਂ ਫੇਰ ਲਿਆ ਹੈ ਤੇ ਉਸ ਸੰਬੰਧੀ ਇੱਕ ਵੀ ਵਿਚਾਰ ਲੋਕ ਮੰਚ ਤੇ ਪੇਸ਼ ਨਹੀਂ ਕੀਤਾ।