ਅਮਰੀਕਾ ਨੂੰ ਡਰਾਈ ਬੈਠਾ ਹੈ ਚੀਨ! (ਨਿਊਜ਼ ਨੰਬਰ ਖਾਸ ਖ਼ਬਰ)

Last Updated: Nov 16 2020 15:45
Reading time: 2 mins, 49 secs

ਬੇਸ਼ੱਕ ਆਪਣੇ ਆਪ ਨੂੰ ਬਹੁਤ ਤਾਕਤਵਰ ਦੇਸ਼ ਅਮਰੀਕਾ ਕਹਿੰਦਾ ਹੈ। ਪਰ ਅਮਰੀਕਾ ਦੇ ਕੋਲ ਅਜਿਹੇ ਤਾਕਤਵਰ ਸਾਧਨ ਨਹੀਂ ਹਨ, ਜੋ ਇਸ ਵਕਤ ਚੀਨ ਦੇ ਕੋਲ ਹਨ। ਭਾਰਤ ਇਸ ਵਕਤ ਅਮਰੀਕਾ ਦੁਆਰਾ ਕਹੀਆਂ ਗਈਆਂ ਗੱਲਾਂ 'ਤੇ ਹੀ ਗੌਰ ਕਰ ਰਿਹਾ ਹੈ। ਬੇਸ਼ੱਕ ਭਾਰਤ ਚੀਨ ਦੀ ਦੁਸ਼ਮਣੀ ਕੋਈ ਬਾਹਲੀ ਲੰਮੀ ਚੌੜੀ ਨਹੀਂ, ਪਰ ਏਸ ਦੁਸ਼ਮਣੀ ਦਾ ਮੁਖ ਦਾਤਾ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਹੀ ਹੈ। ਜਿਸ ਦੇ ਵੱਲੋਂ ਨਫ਼ਰਤ ਭਰੀ ਬਿਆਨਬਾਜ਼ੀ ਕਰਕੇ ਦੋਵਾਂ ਦੇਸ਼ਾਂ ਨੂੰ ਲੜਾਇਆ ਮਰਵਾਇਆ ਜਾਂਦਾ ਰਿਹਾ ਹੈ ਅਤੇ ਸਭ ਤੋਂ ਵੱਧ ਨੁਕਸਾਨ ਭਾਰਤ ਦਾ ਹੀ ਇਸ ਦੌਰਾਨ ਹੋਇਆ ਹੈ। ਦੱਸਣਾ ਬਣਦਾ ਹੈ ਕਿ ਅਮਰੀਕਾ ਦੇਸ਼ ਇਸ ਵਕਤ ਚੀਨ ਦੀਅਾਂ ਧਮਕੀਅਾਂ ਤੋਂ ਡਰਿਆ ਬੈਠਾ ਹੈ ਅਤੇ ਚੀਨ ਨੇ ਅਜਿਹਾ ਅਮਰੀਕਾ ਨੂੰ ਕੰਬਾ ਕੇ ਰੱਖ ਦਿੱਤਾ ਹੈ, ਕਿ ਹੁਣ ਅਮਰੀਕਾ ਸਾਹ ਵੀ ਨਹੀਂ ਕੱਢਣ ਜੋਗਾ ਰਿਹਾ। ਦੱਸਣਾ ਬਣਦਾ ਹੈ ਕਿ ਬੇਸ਼ੱਕ ਚੀਨ ਨੂੰ ਅਮਰੀਕਾ ਧਮਕੀਆਂ ਦੇ ਰਿਹਾ ਹੈ, ਪਰ ਲੰਘੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਵੱਲੋਂ ਚੀਨ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ। ਲੰਘੇ ਦਿਨੀਂ ਇਹ ਖਬਰ ਸਾਹਮਣੇ ਆਈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਅਹੁਦੇ ਤੋਂ ਲਾਂਭੇ ਹੋਣ ਤੋਂ ਪਹਿਲੋਂ ਚੀਨ ਵਿਰੁੱਧ ਵੱਡਾ ਕਦਮ ਚੁੱਕਦਿਆਂ ਹੋਇਆਂ ਐਗਜ਼ੀਕਿਊਟਿਵ ਆਰਡਰ ਤੇ ਹਸਤਾਖਰ ਕਰ ਦਿੱਤੇ ਹਨ, ਜਿਸ 31 ਚੀਨੀ ਕੰਪਨੀਆਂ 'ਚ ਅਮਰੀਕਨ ਨਿਵੇਸ਼ ਉਤੇ ਪਾਬੰਦੀ ਲਾਉਣ ਦੀ ਗੱਲ ਆਖੀ ਗਈ ਹੈ। ਇਹ ਪਾਬੰਦੀਆਂ ਸਿਰਫ਼ ਅਜਿਹੀਆਂ ਚੀਨੀ ਕੰਪਨੀਆਂ ਉੱਤੇ ਲਾਈ ਗਈ ਹੈ, ਜਿਨ੍ਹਾਂ ਦਾ ਕੰਟਰੋਲ ਜਾਂ ਪ੍ਰਬੰਧ ਚੀਨੀ ਫ਼ੌਜ ਕੋਲ ਹੈ। ਇਹ ਵੀ ਆਖਿਆ ਜਾ ਸਕਦਾ ਹੈ ਕਿ ਟਰੰਪ ਨੇ ਆਪਣੀ ਹਾਰ ਦਾ ਗੁੱਸਾ ਚੀਨੀ ਕੰਪਨੀਆਂ ਵਿਰੁੱਧ ਅਜਿਹੀ ਕਾਰਵਾਈ ਕਰਕੇ ਕੱਢਿਆ ਹੈ। ਖ਼ੈਰ ਜੋ ਵੀ ਹੈ। ਪਰ ਟਰੰਪ ਨੇ ਜਾਂਦੇ ਜਾਂਦੇ ਚੀਨੀ ਕੰਪਨੀਆਂ ਤੇ ਪਾਬੰਦੀ ਲਗਾ ਹੀ ਦਿੱਤੀ। ਦੂਜੇ ਪਾਸੇ ਟਰੰਪ ਦੇ ਵੱਲੋਂ ਲਗਾਈ ਗਈ ਇਸ ਪਾਬੰਦੀ ਤੇ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਟਰੰਪ ਦੇ ਵੱਲੋਂ ਪਾਬੰਦੀ ਲਗਾ ਕੇ ਚੀਨੀ ਕੰਪਨੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਆਖੀ ਜਾ ਰਹੀ ਹੈ, ਪਰ ਦੂਜੇ ਪਾਸੇ ਜੋ ਨਵੇਂ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ ਬਿਡੇਨ, ਉਨ੍ਹਾਂ ਦੇ ਵੱਲੋਂ ਇਹ ਪਾਬੰਦੀਆਂ ਰੱਦ ਵੀ ਕੀਤੀਆਂ ਜਾ ਸਕਦੀਆਂ ਹਨ। ਜਿਸਦੇ ਕਾਰਨ ਟਰੰਪ ਦੁਆਰਾ ਕੀਤੀ ਗਈ ਮਿਹਨਤ ਬੇਕਾਰ ਚਲੀ ਜਾਵੇਗੀ। ਬਿਡੇਨ ਦੇ ਜੇਕਰ ਅੰਦਰਲੇ ਬਿਆਨਾਂ ਤੇ ਝਾਤ ਮਾਰੀਏ ਤਾਂ ਉਹ ਚਾਹੁੰਦਾ ਹੈ ਕਿ ਚੀਨ ਦੇ ਨਾਲ ਉਸ ਦਾ ਰਿਸ਼ਤਾ ਗੂੜ੍ਹਾ ਬਣਿਆ ਰਹੇ। ਪਰ ਟਰੰਪ ਵਪਾਰੀ ਬੰਦਾ ਕਦੀ ਵੀ ਨਹੀਂ ਸੀ ਚਾਹੁੰਦਾ ਕਿ ਉਸ ਦਾ ਰਿਸ਼ਤਾ ਚੀਨ ਦੇ ਨਾਲ ਬਣਿਆ ਰਹੇ। ਉਹ ਤਾਂ ਭਾਰਤ ਵਰਗੇ ਦੇਸ਼ਾਂ ਨੂੰ ਆਪਣੇ ਕਬਜ਼ੇ ਹੇਠ ਕਰਨਾ ਚਾਹੁੰਦਾ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਹਾਰ ਹੀ ਗਿਆ। ਖਬਰਾਂ ਦੀ ਮੰਨੀਏ ਤਾਂ ਐਗਜ਼ੀਕਿਊਟਿਵ ਆਦੇਸ਼ ਉਤੇ ਟਰੰਪ ਨੇ ਲੰਘੇ ਵੀਰਵਾਰ ਨੂੰ ਦਸਤਖ਼ਤ ਕੀਤੇ ਸਨ, ਉਸ ਵਿਚ ਕਿਹਾ ਗਿਆ ਸੀ ਕਿ ਕਿਸੇ ਵੀ ਕਮਿਊਨਿਸਟ ਚੀਨੀ ਮਿਲਟਰੀ ਕੰਪਨੀ ਦੀਆਂ ਸਕਿਉਰਿਟੀਜ਼ ਵਿੱਚ ਅਮਰੀਕਾ ਵੱਲੋਂ ਕੋਈ ਨਿਵੇਸ਼ ਨਹੀਂ ਕੀਤਾ ਜਾਵੇਗਾ। ਟਰੰਪ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਚੀਨ ਆਪਣੀ ਫੌਜ ਖ਼ੁਫ਼ੀਆ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਮਜ਼ਬੂਤ ਤੇ ਆਧੁਨਿਕ ਬਣਾ ਕੇ ਅਮਰੀਕਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਚੀਨ ਸਿੱਧਾ ਅਮਰੀਕਾ ਨੂੰ ਉਸ ਦੀ ਧਰਤੀ ਤੇ ਵਿਦੇਸ਼ੀ ਧਰਤੀ ਉੱਤੇ ਚੁਨੌਤੀਆਂ ਦੇ ਰਿਹਾ ਹੈ। ਚੀਨ ਵੱਡੇ ਪੱਧਰ ਤੇ ਹਥਿਆਰਾਂ ਦੇ ਨਿਰਮਾਣ ਤੇ ਉਪਯੋਗ ਦੇ ਨਾਲ ਹੀ ਸਾਈਬਰ ਹਮਲੇ ਰਾਹੀਂ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਭ ਗੱਲਾਂ ਟਰੰਪ ਨੇ ਲਗਾਈਆਂ ਪਾਬੰਦੀਆਂ ਦੇ ਦੌਰਾਨ ਮੰਨੀਆਂ ਹਨ। ਟਰੰਪ ਦੁਆਰਾ ਆਪਣੀ ਕਮਜ਼ੋਰੀ ਨੂੰ ਬੇਸ਼ੱਕ ਜਾਂਦੇ ਜਾਂਦੇ ਵਿਖਾਈ ਦਿੱਤਾ, ਪਰ ਇਸ ਦੇ ਨਾਲ ਚੀਨ ਨੂੰ ਹੋਰ ਬਲ ਮਿਲਣ ਵਾਲਾ ਹੈ। ਕਿਉਂਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਅਮਰੀਕਾ ਕਿੰਨੇ ਕੁ ਪਾਣੀ ਵਿੱਚ ਹੈ। ਚੀਨ ਨੇ ਕੁੱਲ ਮਿਲਾ ਕੇ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ, ਕਿ ਚੀਨ ਵਪਾਰ ਦੇ ਖੇਤਰ ਵਿੱਚ ਉਨ੍ਹਾਂ ਤੋਂ ਅੱਗੇ ਹੈ।