ਕਹਿੰਦੇ, ਸਾਡੇ ਮਾਣ 'ਤੇ ਸੱਟ ਵੱਜ ਗਈ! (ਨਿਊਜ਼ ਨੰਬਰ ਖਾਸ ਖ਼ਬਰ)

Last Updated: Nov 15 2020 14:29
Reading time: 3 mins, 9 secs

ਕਹਿੰਦੇ ਨੇ ਕਿ ਮਾਣ 'ਤੇ ਸੱਟ ਉਨ੍ਹਾਂ ਦੇ ਵੱਜਦੀ ਹੈ, ਜਿਨ੍ਹਾਂ ਦੀ ਕੋਈ ਅਣਖ ਹੁੰਦੀ ਹੈ। ਬਗੈਰ ਅਣਖਾਂ ਵਾਲਿਆਂ ਦੇ ਮੂੰਹ ਤੇ ਏਸ ਕਲਯੁੱਗੀ ਜ਼ਮਾਨੇ ਦੇ ਵਿੱਚ ਮਾਣ ਤੇ ਸੱਟ ਵੱਜ ਰਹੀ ਹੈ। ਭਲਾ ਅਜਿਹਾ ਕਿਉਂ ਹੋ ਰਿਹਾ ਹੈ, ਕੋਈ ਦੱਸ ਸਕਦਾ ਹੈ। ਵੈਸੇ ਬਹੁਤਿਆਂ ਕੋਲ ਇਸ ਗੱਲ ਦਾ ਜਵਾਬ ਤਾਂ ਜ਼ਰੂਰ ਹੋਵੇਗਾ, ਪਰ ਕੋਈ ਵੀ ਇਹ ਗੱਲ ਬੋਲਣ ਨੂੰ ਤਿਆਰ ਨਹੀਂ ਹੋਵੇਗਾ ਕਿ ਕਲਯੁੱਗੀ ਜ਼ਮਾਨੇ ਵਿਚ ਉਨ੍ਹਾਂ ਦੇਸ਼ ਦੇ ਗਦਾਰਾਂ ਦੇ ਸੀਨੇ ਤੇ ਸੱਟ ਵੱਜ ਰਹੀ ਹੈ, ਜੋ ਦੇਸ਼ ਨੂੰ ਤੋੜਨ ਦੇ ਲਈ ਸੱਤਾ ਵਿੱਚ ਬਿਰਾਜਮਾਨ ਹੋਏ ਬੈਠੇ ਹਨ। ਸਿੱਧੇ ਤੇ ਸਪਸ਼ਟ ਸ਼ਬਦਾਂ ਵਿੱਚ ਲਿਖਾਂ ਤਾਂ ਇਹ ਸ਼ਬਦ ਮੇਰੇ ਨਹੀਂ ਹਨ। ਇਹ ਸ਼ਬਦ ਉਸ ਇਨਕਲਾਬੀ ਦੇ ਹਨ। ਜਿਸ ਇਨਕਲਾਬੀ ਨੂੰ ਏਸ ਵੇਲੇ ਸਰਵ ਉੱਚ ਅਦਾਲਤ ਨੇ ਇੱਕ ਟਵੀਟ ਕਰਨ ਦੇ ਬਦਲੇ ਉਸ ਤੇ ਮੁਕੱਦਮਾ ਦਰਜ ਕਰਾ ਦਿੱਤਾ ਹੈ। ਅਸੀਂ ਮਾਣਯੋਗ ਅਦਾਲਤ ਦਾ ਸਨਮਾਨ ਕਰਦੇ ਹਾਂ ਅਤੇ ਉਸ ਦੇ ਫ਼ੈਸਲਿਆਂ ਤੇ ਵੀ ਸਾਨੂੰ ਪੂਰਾ ਯਕੀਨ ਹੈ। ਕਾਮੇਡੀਅਨ ਕੁਨਾਲ ਕਾਮਰਾ ਦਾ ਨਾਮ ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਇਸ ਨੂੰ ਸਾਰੇ ਹੀ ਜਾਣਦੇ ਹਨ। ਹਮੇਸ਼ਾਂ ਹੀ ਕਿਸੇ ਨਾ ਕਿਸੇ ਮਾਮਲੇ ਵਿੱਚ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਕੁਨਾਲ ਕਾਮਰਾ ਇਸ ਵਾਰ ਅਰਨਬ ਗੋਸਵਾਮੀ ਮਾਮਲੇ ਸਬੰਧੀ ਸਰਵਉੱਚ ਅਦਾਲਤ ਦੇ ਫ਼ੈਸਲੇ ਬਾਰੇ ਇਕ ਵਾਰ ਫਿਰ ਬੋਲੇ ਹਨ, ਜਿਸ ਦੇ ਕਾਰਨ ਉਨ੍ਹਾਂ ਤੇ ਮੁਕੱਦਮਾ ਦਰਜ ਪੁਲਸ ਦੇ ਵੱਲੋਂ ਕਰ ਲਿਆ ਗਿਆ ਹੈ। ਜੋ ਕੁਝ ਕੁਨਾਲ ਕਾਮਰਾ ਵੱਲੋਂ ਆਪਣੇ ਟਵੀਟ 'ਚ ਲਿਖਿਆ ਗਿਆ ਅਸੀਂ ਉਸ ਨੂੰ ਇੱਥੇ ਬਿਅਾਨ ਨਹੀਂ ਕਰਾਂਗੇ।ਅਸੀਂ ਤਾਂ ਸਿਰਫ਼ ਹਾਕਮਾਂ ਦੇ ਮਾਣ ਤੇ ਜਿਹੜੀ ਸੱਟ ਵੱਜ ਰਹੀ ਹੈ, ਉਸਦੇ ਬਾਰੇ ਹੀ ਗੱਲਬਾਤ ਕਰਾਂਗੇ। ਦਰਅਸਲ ਇਸ ਵਕਤ ਅਦਾਲਤ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਹਜ਼ਾਰਾਂ ਹੀ ਮੁਕੱਦਮੇ ਲਟਕ ਰਹੇ ਹਨ। ਜਿਨ੍ਹਾਂ ਤੇ ਅਦਾਲਤ ਦੇ ਵੱਲੋਂ ਫ਼ੈਸਲਾ ਦੇਰੀ ਦੇ ਨਾਲ ਸੁਣਾਇਆ ਜਾ ਰਿਹਾ ਹੈ, ਪਰ ਕੁਨਾਲ ਕਾਮਰਾ ਦੇ ਵੱਲੋਂ ਕੀਤਾ ਗਿਆ ਇੱਕ ਟਵੀਟ ਉਸੇ ਵਕਤ ਹੀ ਫੜ ਲਿਆ ਗਿਆ ਤੇ ਉਸ ਉੱਪਰ ਮੁਕੱਦਮਾ ਦਰਜ ਕਰ ਦਿੱਤਾ ਗਿਆ, ਨਾਲ ਕਾਮਰਾ ਦੁਆਰਾ ਸਰਵਉੱਚ ਅਦਾਲਤ ਦੀ ਆਲੋਚਨਾ ਕਰਨ ਤੇ ਉਸ ਖ਼ਿਲਾਫ਼ ਅਦਾਲਤ ਦਾ ਨਿਰਾਦਰ ਕਰਨ ਤਾਂ ਕਿ ਫੈਲਾਉਣ ਦੀ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਮਨਜ਼ੂਰੀ ਦੇ ਦਿੱਤੀ। ਇਸ ਬਾਰੇ ਕੁਨਾਲ ਕਾਮਰਾ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨਾ ਤਾਂ ਆਪਣੇ ਵਿਚਾਰਾਂ ਬਾਰੇ ਮੁਆਫ਼ੀ ਮੰਗੇਗਾ ਅਤੇ ਨਾ ਹੀ ਆਪਣੇ ਕੇਸ ਸਬੰਧੀ ਕੋਈ ਵਕੀਲ ਕਰੇਗਾ। ਦਰਅਸਲ ਇਸ ਵਕਤ ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਵੱਲੋਂ ਅਜਿਹੇ ਬਹੁਤ ਸਾਰੇ ਇਨਕਲਾਬੀਆਂ ਤੇ ਮੁਕੱਦਮੇ ਠੁਕਰਾਏ ਜਾ ਰਹੇ ਹਨ, ਜੋ ਲੋਕ ਹਿੱਤ ਗੱਲ ਕਰਦੇ ਹਨ। ਕੁਨਾਲ ਕਾਮਰਾ ਵੀ ਉਨ੍ਹਾਂ ਵਿੱਚੋਂ ਇੱਕ ਹੈ, ਜਿਸ ਦੀ ਜ਼ੁਬਾਨਬੰਦੀ ਕਰਨ ਵਾਸਤੇ ਹਾਕਮਾਂ ਦੇ ਵੱਲੋਂ ਸਮੇਂ ਸਮੇਂ ਤੇ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਉਸ ਦੇ ਵਿਰੁੱਧ ਸਮੇਂ ਸਮੇਂ ਤੇ ਨਵੀਆਂ ਨਵੀਆਂ ਸਕੀਮਾਂ ਘੜੀਆਂ ਜਾਂਦੀਆਂ ਹਨ, ਤਾਂ ਜੋ ਕਾਮਰਾ ਵਰਗੇ ਇਨਕਲਾਬੀਆਂ ਨੂੰ ਜੇਲ੍ਹਾਂ ਦੇ ਅੰਦਰ ਹੀ ਬੰਦ ਕੀਤਾ ਜਾਵੇ। ਵੈਸੇ ਇੱਥੇ ਦੱਸ ਦੇਈਏ ਕਿ ਅਰਨਬ ਗੋਸਵਾਮੀ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤਾਂ ਤੁਸੀ ਚੈਨਲ ਨਾ ਵੇਖੋ ਇਹ ਅਰਨਬ ਗੋਸਵਾਮੀ ਦੇ ਆਪਣੇ ਵਿਚਾਰ ਹਨ ਅਤੇ ਉਸ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ। ਇਹ ਗੱਲ ਕਿਸੇ ਹੋਰ ਦੀ ਨਹੀਂ ਕਹਿਣੀ ਬਲਕਿ ਗ੍ਰਹਿ ਮੰਤਰੀ ਅਤੇ ਹੋਰਨਾਂ ਭਾਜਪਾਈ ਲਾਣੇ ਦੇ ਵਲੋਂ ਹੀ ਕਹੀ ਜਾ ਰਹੀ ਹੈ। ਪਰ ਅਸੀਂ ਇਸ ਗੱਲ ਦੇ ਨਾਲ ਸਪੱਸ਼ਟ ਨਹੀਂ ਹੈ, ਕਿਉਂਕਿ ਜੇਕਰ ਤਾਂ ਕੋਈ ਆਪਣੇ ਹੱਕਾਂ ਲਈ ਬੋਲਦਾ ਹੈ ਅਤੇ ਆਜ਼ਾਦ ਭਾਰਤ ਵਿੱਚ ਆਜ਼ਾਦੀ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਸਮੇਂ ਦੇ ਹਾਕਮਾਂ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਇਹ ਦੇਸ਼ ਦਾ ਗੱਦਾਰ ਹੈ ਦੇਸ਼ ਵਿਰੋਧੀ ਹੈ ਟੁਕੜੇ ਟੁਕੜੇ ਗੈਂਗ ਦਾ ਹਿੱਸਾ ਹੈ। ਪਰ ਅਰਨਬ ਗੋਸਵਾਮੀ ਤੇ ਇਹ ਹਾਕਮਾਂ ਦੀ ਜ਼ੁਬਾਨ ਬੰਦ ਹੈ ਅਤੇ ਪ੍ਰੈੱਸ ਦੀ ਆਜ਼ਾਦੀ ਗੱਲ ਸਮੇਂ ਦੇ ਹਾਕਮ ਕਰ ਰਹੇ ਹਨ। ਜਦੋਂ ਭਾਜਪਾ ਦੇ ਵਿਰੁੱਧ ਕੋਈ ਇਨਕਲਾਬੀ ਬੋਲ ਰਿਹਾ ਹੁੰਦਾ ਹੈ ਤਾਂ ਭਾਜਪਾ ਕਹਿੰਦੀ ਹੈ ਕਿ ਉਨ੍ਹਾਂ ਦੇ ਮਾਣ ਤੇ ਸੱਟ ਵੱਜੀ ਹੈ। ਇਸ ਲਈ ਇਸ ਤੇ ਮੁਕੱਦਮਾ ਦਰਜ ਕਰਾ ਦਿਓ ਇਸ ਨੇ ਅਦਾਲਤ ਦੇ ਮਾਣ ਸਨਮਾਨ ਵਿੱਚ ਫ਼ਰਕ ਪਾਇਆ ਹੈ, ਪਰ ਦੂਜੇ ਪਾਸੇ ਇਹ ਹਾਕਮਾਂ ਨੂੰ ਉਸ ਵੇਲੇ ਮਾਣ ਨੂੰ ਸੱਟ ਵੱਜ ਗਈ ਵਾਲੀ ਗੱਲ ਚੇਤੇ ਆ ਜਾਂਦੀ ਹੈ, ਜਦੋਂ ਕੋਈ ਇਨਕਲਾਬੀ ਆਜ਼ਾਦੀ ਦੀ ਮੰਗ ਕਰਦਾ ਹੈ। ਖ਼ੈਰ ਇਨ੍ਹਾਂ ਦੋਗਲੇ ਚਿਹਰਿਆਂ ਦੇ ਮੂੰਹ ਤੇ ਮਾਣ ਨੂੰ ਵੱਜੀ ਸੱਟ ਵਾਲੀ ਗੱਲ ਜੱਚਦੀ ਨਹੀਂ।