ਜਵਾਨੀ 'ਚ ਜੋਸ਼: ਪਟਾਕੇ ਨਾ ਚਲਾ ਕੇ, ਗਿਆਨ ਦਾ ਵੰਡਿਆ ਚਾਨਣ! (ਨਿਊਜ਼ਨੰਬਰ ਖਾਸ ਖ਼ਬਰ)

Last Updated: Nov 15 2020 14:17
Reading time: 2 mins, 3 secs

ਇਕ ਪਾਸੇ ਜਿੱਥੇ ਸਮੇਂ ਦੇ ਹਾਕਮਾਂ ਦੇ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨ ਕੇ ਕਿਸਾਨ ਤੇ ਲੋਕ ਵਿਰੋਧੀ ਹੋਣ ਦਾ ਸਰਕਾਰ ਦੇ ਵੱਲੋਂ ਸਬੂਤ ਦਿੱਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਲੰਘੇ ਕੱਲ੍ਹ ਦੀਵਾਲੀ ਦੇ ਸ਼ੁਭ ਤਿਉਹਾਰ ਨੂੰ ਕਾਲੀ ਦੀਵਾਲੀ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਦੇ ਕਾਰਨ ਕਿਸਾਨਾਂ ਦੇ ਵੱਲੋਂ ਮੋਦੀ ਸਰਕਾਰ ਦੇ ਪਟਾਕਿਆਂ ਦੀ ਜਗ੍ਹਾ ਤੇ ਪੁਤਲੇ ਵੀ ਫੂਕੇ ਗਏ। ਕਿਸਾਨਾਂ ਦੀ ਮੰਗ ਇਹੀ ਸੀ ਕਿ ਕਾਲੇ ਕਾਨੂੰਨ ਵਾਪਸ ਲਏ ਜਾਣ, ਪਰ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਜਿਸ ਦੇ ਕਾਰਨ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਆਮ ਲੋਕਾਂ ਦੇ ਵਿੱਚ ਮੋਦੀ ਸਰਕਾਰ ਦੇ ਖ਼ਿਲਾਫ਼ ਰੋਸ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਇਕ ਪਾਸੇ ਤਾਂ ਐੱਨਜੀਟੀ ਦੇ ਵੱਲੋਂ ਪਟਾਕਿਆਂ ਤੇ ਮੁਕੰਮਲ ਤੌਰ ਤੇ ਰੋਕ ਲਗਾਉਣ ਦੇ ਵਾਸਤੇ ਕੇਂਦਰ ਵਿਚਲੀ ਮੋਦੀ ਸਰਕਾਰ ਤੋਂ ਇਲਾਵਾ ਸੂਬਿਆਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਪਟਾਕਿਆਂ ਤੇ ਮੁਕੰਮਲ ਤੌਰ ਤੇ ਰੋਕ ਲਗਾਈ ਜਾਵੇ। ਪਰ ਸਰਕਾਰਾਂ ਦੇ ਵੱਲੋਂ ਮੁਨਾਫ਼ੇ ਦੀ ਖ਼ਾਤਰ ਪਟਾਕਿਆਂ ਤੇ ਮੁਕੰਮਲ ਤੌਰ ਤੇ ਰੋਕ ਨਹੀਂ ਲਗਾਈ ਗਈ, ਜਿਸ ਦੇ ਕਾਰਨ ਪਟਾਕੇ ਖ਼ੂਬ ਬੀਤੇ ਕੱਲ੍ਹ ਦੀਵਾਲੀ ਵਾਲੇ ਦਿਨ ਚਲਾਏ ਗਏ। ਇਕ ਪਾਸੇ ਤਾਂ ਕਈ ਲੋਕ ਪਟਾਕੇ ਚਲਾ ਕੇ ਦੀਵਾਲੀ ਦਾ ਤਿਉਹਾਰ ਮਨਾ ਰਹੇ ਸਨ, ਦੂਜੇ ਪਾਸੇ ਕਈ ਨੌਜਵਾਨ ਅਜਿਹੇ ਵੀ ਸਨ। ਜਿਨ੍ਹਾਂ ਦੇ ਵੱਲੋਂ ਪਟਾਕੇ ਨਾ ਚਲਾਉਂਦੇ ਹੋਏ ਦੀਵਾਲੀ ਦੇ ਤਿਉਹਾਰ ਮੌਕੇ ਗਿਆਨ ਦਾ ਚਾਨਣ ਵੰਡਦਿਆਂ ਹੋਇਆਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਹ ਗਿਆਨ ਦਾ ਚਾਨਣ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਪੰਜਾਬ ਦੇ ਕਈ ਪਿੰਡਾਂ ਦੇ ਵਿਚ ਨੌਜਵਾਨਾਂ ਦੇ ਵੱਲੋਂ ਵੰਡਿਆ ਗਿਆ। ਜਵਾਨੀ ਵਿਚ ਇਸ ਗੱਲ ਦਾ ਜੋਸ਼ ਸੀ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਵੱਧ ਗਿਆਨ ਦੀ ਲੋੜ ਹੈ। ਪਰ ਸਮੇਂ ਦੇ ਹਾਕਮਾਂ ਵੱਲੋਂ ਸਾਡੇ ਤੋਂ ਇਹ ਗਿਆਨ ਖੋਹਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਨੌਜਵਾਨੀ ਤੂੰ ਕੁਰਾਹੇ ਪਾਇਆ ਜਾ ਰਿਹਾ ਹੈ। ਜਿਸ ਦੇ ਕਾਰਨ ਸਾਡੀ ਅੱਜ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ। ਵੈਸੇ ਇਸ ਦਾ ਦੋਸ਼ੀ ਕੋਈ ਹੋਰ ਨਹੀਂ, ਬਲਕਿ ਸਮੇਂ ਦੇ ਹਾਕਮ ਹੀ ਹਨ, ਜਿਨ੍ਹਾਂ ਦੇ ਵੱਲੋਂ ਜਵਾਨੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਪਿੰਡ ਰੋੜੀ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਗਿਆਨ ਦਾ ਚਾਨਣ ਵੰਡਣ ਲਈ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਉਨ੍ਹਾਂ ਦੇ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਪਟਾਖੇ ਨਾ ਚਲਾਉਣ ਦੀ ਜਿਥੇ ਲੋਕਾਂ ਨੂੰ ਅਪੀਲ ਕੀਤੀ ਕਿ ੳੁੱਥੇ ਹੀ ਜਵਾਨੀ ਨੂੰ ਜਾਗਰੂਕ ਕਰਨ ਦੇ ਲਈ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਅਸੀਂ ਲਗਾਈ ਗਈ ਇਸ ਪੁਸਤਕ ਪ੍ਰਦਰਸ਼ਨੀ ਦੀ ਸ਼ਲਾਘਾ ਕਰਦੇ ਹਾਂ ਅਤੇ ਜਵਾਨੀ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਕਿਤਾਬਾਂ ਪਡ਼੍ਹਨ ਅਤੇ ਜਾਗਰੂਕ ਹੋਣ ਤਾਂ ਜੋ ਸਮਾਜ ਨੂੰ ਬਚਾਇਆ ਜਾ ਸਕੇ।