ਨੋਟਬੰਦੀ ਭਾਰਤੀਆਂ ਨਾਲ ਸਿਰਫ਼ ਇੱਕ ਧੋਖਾ ਹੀ ਸੀ, ਹੋਰ ਕੁੱਝ ਨਹੀਂ: ਅਮਰਦੀਪ ਸਿੰਘ ਚੀਮਾ

Last Updated: Nov 08 2020 22:47
Reading time: 1 min, 53 secs

ਅੱਜ ਤੋਂ ਚਾਰ ਸਾਲ ਪਹਿਲੋਂ ਕੀਤੀ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਭਾਰਤੀਆਂ ਦੇ ਨਾਲ ਇੱਕ ਧੋਖਾ ਹੀ ਸੀ, ਇਸ ਤੋਂ ਇਲਾਵਾ ਕੁੱਝ ਨਹੀਂ ਸੀ। ਭਾਰਤੀਆਂ ਨੂੰ ਹਮੇਸ਼ਾ ਹੀ ਮੋਦੀ ਨੇ ਧੋਖੇ ਦੇ ਵਿੱਚ ਰੱਖਿਆ ਹੈ ਅਤੇ ਹੁਣ ਵੀ ਧੋਖੇ ਦੇ ਵਿੱਚ ਹੀ ਰੱਖ ਕੇ, ਭਾਰਤੀਆਂ ਦੀ ਲੁੱਟ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਤਾਂ ਭਾਜਪਾਈ ਲੀਡਰ ਨੋਟਬੰਦੀ ਦੀ ਵਰੇਗੰਢ੍ਹ ਮਨਾ ਰਹੇ ਹਨ, ਪਰ ਦੂਜੇ ਪਾਸੇ ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਸੜਕਾਂ 'ਤੇ ਉੱਤਰਿਆ ਹੋਇਆ ਹੈ, ਪਰ ਇਨ੍ਹਾਂ ਭਾਜਪਾਈਆਂ ਨੂੰ ਅੰਨਦਾਤੇ ਦੀ ਭੋਰਾ ਫਿਕਰ ਨਹੀਂ।

ਚੀਮਾ ਨੇ ਕਿਹਾ ਕਿ ਦੁੱਖ ਲੱਗਦਾ ਹੈ, ਉਸ ਵੇਲੇ ਜਦੋਂ ਦੇਸ਼ ਦੇ ਅੰਦਰ ਭੁੱਖਮਰੀ ਗ਼ਰੀਬ ਅਤੇ ਬੇਰੁਜ਼ਗਾਰੀ ਵਧੀ ਹੋਈ, ਪਰ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ੀ ਸੈਰਾਂ 'ਤੇ ਨਿਕਲਿਆ ਹੋਇਆ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਚਾਰ ਸਾਲ ਪਹਿਲੋਂ ਅੱਜ ਦੇ ਦਿਨ ਹੀ ਭਾਰਤੀਆਂ ਦੀ ਨੀਂਦ ਉਡਾਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਅਚਾਨਕ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਮੋਦੀ ਦੇ ਇਸ ਫੈਸਲੇ ਮਗਰੋਂ ਦੇਸ਼ ਭਰ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਸੀ। ਚੀਮਾ ਨੇ ਕਿਹਾ ਕਿ, ਭਾਵੇਂ ਹੀ ਨੋਟਬੰਦੀ ਨੂੰ ਅੱਜ 4 ਸਾਲ ਹੋ ਗਏ ਹਨ, ਪਰ ਇਸ ਦੀ ਚਰਚਾ ਅੱਜ ਵੀ ਹੁੰਦੀ ਹੈ, ਕਿਉਂਕਿ ਇਸ ਨਾਲ ਹਰ ਭਾਰਤੀ ਦਾ ਸਾਹਮਣਾ ਨੋਟਬੰਦੀ ਨਾਲ ਹੋਇਆ।
ਨੋਟਬੰਦੀ ਕਰਨ ਤੋਂ ਬਾਅਦ ਅਗਲੀ ਸਵੇਰੇ ਮੋਦੀ ਜਪਾਨ ਯਾਤਰਾ ਉੱਤੇ ਨਿਕਲ ਗਏ। ਜਦੋਂ ਉਹ ਵਾਪਸ ਆਏ ਤਾਂ ਘਰੇ ਕਾਫ਼ੀ ਹੰਗਾਮਾ ਮਚ ਚੁੱਕਿਆ ਸੀ। ਇਸ ਗੱਲ ਤੋਂ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਭਾਰਤ ਵਿੱਚ 95 ਪ੍ਰਤੀਸ਼ਤ ਗਾਹਕੀ ਲੈਣ-ਦੇਣ ਸਿਰਫ਼ ਨਕਦੀ ਦੇ ਰੂਪ ਵਿੱਚ ਹੁੰਦੇ ਹਨ। ਇੱਕ ਖ਼ਬਰ ਦੇ ਮੁਤਾਬਿਕ ਜਪਾਨ ਤੋਂ ਵਾਪਸ ਆ ਕੇ ਮੋਦੀ ਇਸ ਮੁੱਦੇ 'ਤੇ ਲੋਕਾਂ ਨੂੰ ਮੁਖ਼ਾਤਬ ਹੋਏ। ਇਸ ਵਾਰ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੂੰ ਕੈਸ਼ਲੈੱਸ ਅਤੇ ਡਿਜੀਟਲ ਅਰਥ ਵਿਵਸਥਾ ਵੱਲ ਲਿਜਾਣ ਲਈ ਇਹ ਜ਼ਰੂਰੀ ਸੀ।
ਜਪਾਨ ਵਾਪਸੀ ਤੋਂ ਬਾਅਦ, ਨੋਟਬੰਦੀ ਤੋਂ ਬਾਅਦ, ਆਪਣੇ ਭਾਸ਼ਨਾਂ ਵਿੱਚ ਕੈਸ਼ਲੈੱਸ ਅਤੇ ਡਿਜ਼ੀਟਲ ਸ਼ਬਦ ਕਾਲੇ ਧਨ ਨਾਲੋਂ ਤਿੰਨ ਗੁਣਾਂ ਵੱਧ ਵਾਰ ਵਰਤਿਆ। ਜਦਕਿ 8 ਨਵੰਬਰ ਨੂੰ ਮੋਦੀ ਨੇ ਆਪਣੇ ਭਾਸ਼ਣ ਵਿੱਚ, ਉਨ੍ਹਾਂ ਨੇ ਕੈਸ਼ਲੈਸ ਅਤੇ ਡਿਜੀਟਲ ਦਾ ਕਿਧਰੇ ਵੀ ਜ਼ਿਕਰ ਨਹੀਂ ਸੀ ਕੀਤਾ ਗਿਆ। ਚੀਮਾ ਨੇ ਕਿਹਾ, ਕਿ ਕਿੰਨੀਂ ਹਾਸੋਹੀਣੀ ਗੱਲ ਹੈ, ਕਿ ਨੋਟਬੰਦੀ ਐਲਾਨ ਕੇ, ਮੋਦੀ ਜੀ ਜਿਹੜੇ ਜਾਪਾਨ ਦੀ ਫ਼ੇਰੀ ਲਾਉਣ ਗਏ, ਉੱਥੇ ਦੁਨੀਆਂ ਦੇ ਸਾਰੇ ਪ੍ਰਮੁੱਖ ਅਰਥਚਾਰਿਆਂ 'ਚ ਸਭ ਤੋਂ ਭੁਗਤਾਨ ਨਕਦ ਹੁੰਦਾ ਹੈ।