ਵਾਇਰਸ ਤਾਂ ਲੀਡਰ ਨੇ, ਕੋਰੋਨਾ ਦਾ ਤਾਂ ਐਵੇਂ ਰੌਲਾ ਈ ਐ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 30 2020 16:43
Reading time: 1 min, 58 secs

ਬੇਸ਼ੱਕ ਚੀਨ ਨੂੰ ਵਾਰ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਦਨਾਮ ਕਰਦਿਆਂ ਹੋਇਆ, ਦੋਸ਼ ਲਗਾਇਆ ਕਿ ਕੋਰੋਨਾ ਵਾਇਰਸ ਚੀਨ ਨੇ ਫ਼ੈਲਾਇਆ, ਪਰ ਹੁਣ ਅਸਲ ਸਚਾਈ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ, ਕਿ ਕੋਰੋਨਾ ਵਾਇਰਸ ਚੀਨ ਨੇ ਨਹੀਂ, ਬਲਕਿ ਅਮਰੀਕਾ ਵਰਗੇ ਧਨਾਢ ਦੇਸ਼ਾਂ ਨੇ ਆਪਣੇ ਫ਼ਾਇਦੇ ਖ਼ਾਤਰ ਫ਼ੈਲਾਇਆ। ਅਸੀਂ ਦਾਅਵਾ ਨਹੀਂ ਕਰਦੇ ਕਿ ਅਮਰੀਕਾ ਨੇ ਹੀ ਵਾਇਰਸ ਫ਼ੈਲਾਇਆ, ਪਰ ਵਿਰੋਧੀ ਧਿਰਾਂ ਦੇ ਜੋ ਦੋਸ਼ ਹਨ, ਉਸ ਤੋਂ ਇਹੀ ਸਾਬਤ ਹੁੰਦਾ ਹੈ, ਕਿ ਅਮਰੀਕਾ ਅਤੇ ਹੋਰ ਧਨਾਢ ਦੇਸ਼ਾਂ ਨੇ ਵਾਇਰਸ ਫ਼ੈਲਾਇਆ ਹੈ।

ਖ਼ੈਰ, ਅਮਰੀਕਾ ਦੇ ਅੰਦਰ ਚੋਣਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਡੋਨਾਲਡ ਟਰੰਪ ਅਤੇ ਬਿਡੇਨ ਇੱਕ ਦੂਜੇ 'ਤੇ ਦੋਸ਼ ਮੜ ਰਹੇ ਹਨ। ਇੱਕ-ਦੂਜੇ 'ਤੇ ਸਿੱਧਾ ਨਿਸ਼ਾਨਾ ਦੋਵੇਂ ਲੀਡਰ ਲਗਾ ਰਹੇ ਹਨ ਅਤੇ ਅਮਰੀਕਾ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਨੂੰ, ਵੀ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਵੋਟਾਂ ਬਟੋਰਨ ਦਾ ਵਧੀਆ ਜ਼ਰੀਆ ਲੱਭ ਲਿਆ ਹੈ। ਹਾਲ ਹੀ ਵਿੱਚ ਅਮਰੀਕਾ ਦੇ ਅੰਦਰ ਵਧੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਬਿਡੇਨ ਵੱਲੋਂ ਟਰੰਪ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੁੱਝ ਬੁੱਧੀਜੀਵੀਆਂ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਦੇ ਦੌਰਾਨ ਟਰੰਪ ਅਤੇ ਬਿਡੇਨ ਵਿਚਾਲੇ ਕੋਰੋਨਾ ਵਾਇਰਸ ਨੂੰ ਲੈ ਕੇ ਹੁੰਦੀ ਤਿੱਖੀ ਬਿਆਨਬਾਜ਼ੀ ਤੋਂ ਦੁਖੀ ਹੋ ਕੇ, ਸਾਡੇ ਨਾਲ ਗੱਲਬਾਤ ਕਰਦਿਆ ਹੋਇਆ ਕਿਹਾ ਹੈ, ਕਿ ਕੋਰੋਨਾ ਵਾਇਰਸ ਦਾ ਤਾਂ ਐਵੇਂ ਹੀ ਲੀਡਰ ਰੌਲਾ ਪਾ ਰਹੇ ਹਨ, ਅਸਲ ਦੇ ਵਿੱਚ ਤਾਂ ਲੀਡਰਾਂ ਤੋਂ ਖ਼ਤਰਨਾਕ ਵਾਇਰਸ ਕੋਈ ਵੀ ਨਹੀਂ ਹੈ। ਇਨ੍ਹਾਂ ਲੀਡਰਾਂ ਦੀਆਂ ਹੀ ਮਾੜੀਆਂ ਨੀਤੀਆਂ ਦੇ ਨਾਲ ਦੇਸ਼ ਦੀ ਅਰਥ ਵਿਵਸਥਾ 'ਤੇ ਮਾੜਾ ਅਸਰ ਪੈਂਦਾ ਹੈ।

ਬੁੱਧੀਜੀਵੀਆਂ ਨੇ ਕਿਹਾ ਕਿ, ਬੇਸ਼ੱਕ ਚੀਨ 'ਤੇ ਦੋਸ਼ ਲੱਗਿਆ ਕਿ ਉਨ੍ਹਾਂ ਨੇ ਹੀ ਪੂਰੀ ਦੁਨੀਆ ਦੇ ਅੰਦਰ ਕੋਰੋਨਾ ਵਾਇਰਸ ਫ਼ੈਲਾਇਆ, ਪਰ ਜਿਸ ਹਿਸਾਬ ਦੇ ਨਾਲ ਅਮਰੀਕਾ ਦੇ ਅੰਦਰ ਕੋਰੋਨਾ ਦੇ ਮਾਮਲੇ ਵਧੇ ਹਨ, ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਅਮਰੀਕਾ ਦਾ ਕਿਤੇ ਨਾ ਕਿਤੇ ਕੋਰੋਨਾ ਫ਼ੈਲਾਉਣ ਦੇ ਵਿੱਚ ਹੱਥ ਹੈ। ਅਮਰੀਕਾ ਵਿੱਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਰਿਕਾਰਡ ਪੱਧਰ 'ਤੇ ਆ ਗਏ ਹਨ। ਜਿਸ ਦੇ ਕਾਰਨ ਹੁਣ ਉੱਥੋਂ ਦੇ ਲੋਕ ਮੌਜ਼ੂਦਾ ਰਾਸ਼ਟਰਪਤੀ ਟਰੰਪ ਨੂੰ ਘੇਰਣ 'ਤੇ ਲੱਗੇ ਹੋਏ ਹਨ।

ਦੱਸਣਾ ਇਹ ਵੀ ਬਣਦਾ ਹੈ, ਕਿ ਭਾਰਤ ਹੋਵੇ ਜਾਂ ਫਿਰ ਅਮਰੀਕਾ ਜਾਂ ਫਿਰ ਕੋਈ ਹੋਰ ਦੇਸ਼। ਹਰ ਦੇਸ਼ ਦੇ ਹੀ ਲੀਡਰ ਕੋਰੋਨਾ ਵਰਗੇ ਵਾਇਰਸ ਤੋਂ ਹੀ ਵੱਧ ਖ਼ਤਰਨਾਕ ਹਨ। ਕੁੱਝ ਕੁ ਐਸੇ ਦੇਸ਼ ਵੀ ਹਨ, ਜੋ ਜਨਤਾ ਹਿੱਤ ਫ਼ੈਸਲੇ ਸੁਣਾ ਕੇ, ਜਨਤਾ ਦਾ ਭਲਾ ਕਰਦੇ ਹਨ, ਪਰ ਕਈ ਮੋਦੀ ਅਤੇ ਟਰੰਪ ਵਰਗੇ ਵੀ ਲੀਡਰ ਹੁੰਦੇ ਹਨ, ਜੋ ਲੋਕ ਮਾਰੂ ਫ਼ੈਸਲੇ ਲਾਗੂ ਕਰਕੇ, ਕੋਰੋਨਾ ਵਾਇਰਸ ਤੋਂ ਵੀ ਖ਼ਤਰਨਾਕ ਹੋਣ ਦਾ ਸਬੂਤ ਪੇਸ਼ ਕਰਦੇ ਹਨ।