ਅਠਾਵਲੇ ਜੀ, ਹੁਣ ਨਹੀਂ ਕਰਦੇ 'ਗੋ ਕੋਰੋਨਾ ਗੋ'.!! (ਵਿਅੰਗ)

Last Updated: Oct 30 2020 16:08
Reading time: 2 mins, 31 secs

ਬੜੇ ਹੀ ਮਜ਼ਾਕੀਏ ਸੁਭਾ ਦੇ ਹਨ, ਕਈ ਭਾਜਪਾ ਦੇ ਮੰਤਰੀ..! ਕੋਈ ਵੀ ਗੱਲ ਕਹਿਣ ਦੀ ਦੇਰ ਹੈ, ਫਿਰ ਤਾਂ ਬਸ ਆਪਣੀ ਅਜਿਹੀਆਂ ਗੱਲਾਂ ਸ਼ੁਰੂ ਕਰ ਦੇਣਗੇ ਕਿ, ਢਿੱਡੀ ਪੀੜਾਂ ਹੀ ਪੈਣੀਆਂ ਸ਼ੁਰੂ ਹੋ ਜਾਣਗੀਆਂ ਹਨ। ਕੋਰੋਨਾ ਵਾਇਰਸ ਨੂੰ 'ਕੋਰੋਨੀ' ਕਹਿ ਕੇ ਵੀ ਭਾਜਪਾਈਆਂ ਨੇ ਹੀ ਬੁਲਾਇਆ ਸੀ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ, ਇਸ ਲਈ ਇਨ੍ਹਾਂ ਭਾਜਪਾਈਆਂ ਨੂੰ ਸਭ ਕੁੱਝ ਕਹਿਣ ਦੀ ਖੁੱਲ੍ਹ ਹੈ। ਬੇਸ਼ੱਕ ਦਵਾਈਆਂ ਹਾਲੇ ਕੋਰੋਨਾ ਦੀਆਂ ਬਣ ਰਹੀਆਂ ਹਨ, ਪਰ ਦੂਜੇ ਪਾਸੇ ਕੋਰੋਨਾ ਆਪਣੇ ਆਪ ਹੀ ਮਰਦਾ ਜਾ ਰਿਹਾ ਹੈ। ਕੋਰੋਨਾ ਦਾ ਇਲਾਜ਼ ਸਭ ਤੋਂ ਪਹਿਲੋਂ ਭਾਜਪਾਈਆਂ ਨੇ ਹੀ ਲੱਭਿਆ ਸੀ।

ਕਹਿੰਦੇ ਨੇ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਇੱਕ ਪਾਸੇ ਥਾਲੀਆਂ, ਤਾਲੀਆਂ ਅਤੇ ਫੁੱਲ ਬਰਸਾਉਣ ਲਈ ਆਖ ਦਿੱਤਾ, ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਇੱਕ ਵੀਡੀਓ ਜਾਰੀ ਕਰਦਿਆਂ ਹੋਇਆ ''ਗੋ ਕੋਰੋਨਾ ਗੋ'' ਦਾ ਨਾਅਰਾ ਲਗਾ ਦਿੱਤਾ। ਇਹ ਨਾਅਰਾ ਏਨਾ ਜ਼ਿਆਦਾ ਵਾਇਰਲ ਹੋਇਆ ਕਿ ਕੋਈ ਕਹਿਣ ਦੀ ਹੱਦ ਨਹੀਂ। ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਪਤਾ ਵੀ ਨਹੀਂ ਸੀ ਕਿ ਗੋ ਕਰੋਨਾ ਗੋ ਕਹਿਣ ਦੇ ਨਾਲ ਕੋਰੋਨਾ ਆਖ਼ਰ ਜਾਵੇਗਾ ਕਿੱਥੇ?

ਦੱਸਣਾ ਬਣਦਾ ਹੈ, ਕਿ ਪਿਛਲੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਕਿ ਭਾਜਪਾ ਦੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਕੋਰੋਨਾ ਚਿੰਬੜ ਗਿਆ ਹੈ। ਕੋਰੋਨਾ ਦੇ ਨਾਲ ਮਜ਼ਾਕ ਕਰਨ ਵਾਲੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਆਪਣੇ ਹਰ ਬਿਆਨ ਵਿੱਚ ਕਹਿੰਦੇ ਆਏ ਹਨ ਕਿ, ਉਨ੍ਹਾਂ ਨੇ ਗੋ ਕੋਰੋਨਾ ਗੋ ਦਾ ਨਾਅਰਾ ਲਗਾ ਦਿੱਤਾ ਹੈ, ਹੁਣ ਕੋਰੋਨਾ ਗੋ ਬੈਕ ਚੀਨ ਅਤੇ ਪਾਕਿਸਤਾਨ ਦੇ ਵਿੱਚ ਚਲਾ ਜਾਵੇਗਾ। ਪਰ, ਅਫ਼ਸੋਸ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਜੀ ਨੂੰ ਕੀ ਪਤਾ ਸੀ, ਇਹ ਕੋਰੋਨਾ ਉਸ ਵਿੱਚ ਹੀ ਪ੍ਰਵੇਸ਼ ਕਰ ਜਾਵੇਗਾ।

ਦੱਸ ਦਈਏ ਕਿ ਭਾਵੇਂ ਹੀ ਕੋਰੋਨਾ ਦੀ ਸਚਾਈ ਅੱਜ ਸਾਰੇ ਹੀ ਜਾਣ ਚੁੱਕੇ ਹਨ, ਪਰ ਫਿਰ ਵੀ ਲੋਕਾਂ ਦੇ ਮਨਾਂ ਦੇ ਅੰਦਰ ਹਾਲੇ ਵੀ ਕੋਰੋਨਾ ਪ੍ਰਤੀ ਬਹੁਤ ਜਿਆਦਾ ਖ਼ੌਫ਼ ਵੇਖਣ ਨੂੰ ਮਿਲ ਰਿਹਾ ਹੈ। ਲੋਕ ਹਾਲੇ ਵੀ ਕੋਰੋਨਾ ਤੋਂ ਇਸ ਤਰਾਂ ਡਰ ਰਹੇ ਹਨ, ਜਿਵੇਂ ਇਹ ਕੋਰੋਨਾ ਦੇ ਹੋਣ ਦੇ ਨਾਲ, ਬੰਦਾ ਮਰ ਹੀ ਜਾਂਦਾ ਹੈ। ਜਦੋਂਕਿ ਵਿਗਿਆਨੀ ਸਿੱਖਿਆ ਦੇ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ, ਕਿ ਕੋਰੋਨਾ ਹੋਣ ਤੋਂ ਮਗਰੋਂ ਬੰਦਾ ਮਰਦਾ ਨਹੀਂ, ਸਗੋਂ ਕੁੱਝ ਕੁ ਸਾਵਧਾਨੀਆਂ ਵਰਤ ਕੇ ਬੰਦਾ ਕੋਰੋਨਾ ਤੋਂ ਬਿਲਕੁਲ ਮੁਕਤੀ ਪਾ ਸਕਦਾ ਹੈ।

ਕੋਰੋਨਾ ਇੱਕ ਆਮ ਫ਼ਲੂ ਸੀ, ਪਰ ਹਾਕਮਾਂ ਨੇ ਇਸ ਨੂੰ ਹਊਆ ਬਣਾ ਕੇ ਪੇਸ਼ ਕਰ ਦਿੱਤਾ। ਖ਼ਬਰਾਂ ਮੁਤਾਬਿਕ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਵੀ ਕੋਰੋਨਾ ਹੋ ਗਿਆ ਹੈ। ਟਵਿੱਟਰ 'ਤੇ ਸੰਕ੍ਰਮਿਤ ਹੋਣ ਦੀ ਖ਼ਬਰ ਉਨ੍ਹਾਂ ਨੇ ਖੁਦ ਸ਼ੇਅਰ ਕੀਤੀ। ਦੱਸ ਦੇਈਏ ਕਿ 'ਗੋ ਕੋਰੋਨਾ ਗੋ ਦਾ ਨਾਅਰਾ' ਵੀ ਉਨ੍ਹਾਂ ਨੇ ਹੀ ਦਿੱਤਾ ਸੀ ਅਤੇ ਬੀਤੇ ਦਿਨੀਂ ਉਨ੍ਹਾਂ ਨੇ ਪਾਇਲ ਘੋਸ਼ ਨੂੰ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੀ ਮੈਂਬਰਸ਼ਿਪ ਦਿਵਾਈ ਸੀ। ਕੁਝ ਦਿਨਾਂ ਲਈ ਉਹ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਹੋ ਗਏ ਹਨ।

ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਕੋਰੋਨਾ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਐੱਸ ਗਰੁੱਪ ਦੇ ਨਾਲ 'ਗੋ ਕੋਰੋਨਾ ਗੋ' ਦਾ ਨਆਰਾ ਦੇ ਕੇ ਕੋਰੋਨਾ ਨੂੰ ਭਾਰਤ ਵਿੱਚੋਂ ਭਜਾਉਣ ਦਾ ਯਤਨ ਕੀਤਾ ਸੀ, ਪਰ ਇਹ ਉਨ੍ਹਾਂ ਦਾ ਯਤਨ ਕਾਮਯਾਬ ਨਹੀਂ ਸੀ ਹੋ ਸਕਿਆ। ਖ਼ੈਰ, ਜੋ ਵੀ ਹੈ ਪਰ ਗੋ ਕੋਰੋਨਾ ਗੋ ਕਹਿਣ ਦੇ ਨਾਲ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਕੋਰੋਨਾ ਨੂੰ ਦੇਸ਼ ਦੇ ਅੰਦਰੋਂ ਕੋਰੋਨਾ ਨੂੰ ਭਜਾ ਨਹੀਂ ਸਕੇ। ਕੋਰੋਨਾ ਨੂੰ ਭਜਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕਿਉਂਕਿ ਹਾਕਮ ਨਹੀਂ ਚਾਹੁੰਦੇ ਕਿ, 'ਕੋਰੋਨਾ ਗੋ' ਹੋਵੇ।