ਚੀਮਾ ਵੱਲੋਂ ਭਾਜਪਾ ਪ੍ਰਧਾਨ ਨੱਢਾ ਦੇ ਬਿਆਨ ਦੀ ਸਖ਼ਤ ਨਿਖੇਧੀ

Last Updated: Oct 22 2020 20:55
Reading time: 0 mins, 50 secs

ਉੱਗੇ ਕਿਸਾਨ ਆਗੂ ਅਤੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦੇ ਜੀ ਬੀ ਮੈਂਬਰ ਰਹੇ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਅੱਜ ਇੱਕ ਹੰਗਾਮੀ ਮੀਟਿੰਗ ਵਿਚ ਆਖਿਆ ਕੇ ਭਾਜਪਾ  ਦੇ ਕੌਮੀ ਪ੍ਰਧਾਨ ਜੇ ਪੀ ਨੱਢਾ  ਵੱਲੋਂ ਦੇਸ਼ ਦੀ ਕਿਸਾਨੀ ਸੰਘਰਸ਼ ਨੂੰ ਭੰਡਦੇ  ਹੋਏ ਇਸ ਨੂੰ ਬਿਚੋਲਿਆ  ਦਾ ਸੰਘਰਸ਼ ਆਖ ਕੇ ਜੋ ਬਜ਼ਰ  ਗ਼ਲਤੀ ਕੀਤੀ ਹੈ ਉਸ ਨੂੰ ਦੇਸ਼ ਦਾ ਅੰਨ ਦਾਤਾ  ਕਿਸਾਨ  ਕਦੇ ਵੀ ਨਹੀਂ ਭੁੱਲੇਗਾ . 

ਸਰਦਾਰ ਚੀਮਾ ਨੇ ਭਾਜਪਾ ਸਰਕਾਰ ਵੱਲੋਂ ਜੋ ਗਿਣੀ ਮਿਥੀ ਸਾਜ਼ਿਸ਼  ਤਹਿਤ  ਪਹਲੇ ਦਿਨ ਤੋਂ 3 ਖੇਤੀ ਬਿੱਲਾਂ ਨੂੰ ਕਿਸਾਨ ਹਿਤੇਸ਼ੀ   ਦੱਸ  ਕੇ  ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਤੇ ਹੁਣ ਦੇਸ਼ ਦੇ ਅਣਖੀਲੇ  ਕਿਸਾਨ   ਭਾਈਚਾਰੇ ਨੂੰ  ਨਿਗੂਣਾ ਦੱਸ  ਕੇ  ਅੱਲੇ ਜ਼ਖ਼ਮਾਂ ਤੇ ਲੂਣ  ਧੂੜਨ  ਬਰਾਬਰ  ਬਿਚੋਲਿਆ ਦਾ ਸੰਘਰਸ਼  ਆਖ  ਕੇ  ਆਪਣੀ  ਸੌੜੀ ਸੋਚ ਦਾ ਸਬੂਤ ਦਿੱਤਾ ਹੈ 

ਸਰਦਾਰ ਚੀਮਾ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੋਰਡ ਮੈਂਬਰ ਵੱਜੋਂ ਸੇਵਾਵਾਂ ਨਿਭਾ ਚੁੱਕੇ ਨੇ ਕੇਂਦਰ ਸਰਕਾਰ ਦੇ ਇਸ ਵਤੀਰੇ ਨੂੰ ਦੇਸ਼ ਦੀ ਕਿਸਾਨੀ ਨੂੰ ਬੁਰੇ ਅਕਸ ਨਾਲ ਪੇਸ਼ ਕਰਨ ਦਾ ਯਤਨ ਗਰਦਾਨਦੀਆਂ ਆਖਿਆ ਕੇ ਸਮਾਂ ਲੰਘਾਉਣ ਲਈ ਕੀਤੇ ਜਾ ਰਹੇ ਉਹੜ ਪੋਹੜ ਇਸ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ