ਉੱਗੇ ਕਿਸਾਨ ਆਗੂ ਅਤੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦੇ ਜੀ ਬੀ ਮੈਂਬਰ ਰਹੇ ਸਰਦਾਰ ਅਮਰਦੀਪ ਸਿੰਘ ਚੀਮਾ

Last Updated: Oct 20 2020 19:29
Reading time: 0 mins, 58 secs

ਉੱਗੇ ਕਿਸਾਨ ਆਗੂ ਅਤੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦੇ ਜੀ ਬੀ ਮੈਂਬਰ ਰਹੇ ਸਰਦਾਰ ਅਮਰਦੀਪ ਸਿੰਘ ਚੀਮਾ , ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕੋਰਪੋਰੇਸ਼ਨ ਨੇ ਮੋਦੀ  ਸਰਕਾਰ ਵੱਲੋਂ ਜੋ 3  ਕਿਸਾਨ ਵਿਰੋਧੀ ਬਿੱਲ ਸੰਸਦ ਵਿਚੋਂ ਪਾਸ ਕਰਵਾ ਕੇ ਦੇਸ਼ ਵਿਆਪੀ ਕਿਸਾਨੀ ਸੰਕਟ ਪੈਦਾ ਕੀਤਾ ਹੈ ਨੂੰ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ  ਪੰਜਾਬ ਵਿਧਾਨ ਸਭਾ ਵਿਚ ਸਰਬ ਸੰਮਤੀ ਨਾਲ ਇੱਕ ਮਤਾ ਪਾ ਕੇ ਖਾਰਜ਼  ਕਰਨ ਅਤੇ 4 ਨਵੇਂ ਖੇਤੀਬਾੜੀ  ਬਿੱਲਾਂ  ਨੂੰ ਇੱਕ ਮੱਤ ਹੋ ਕੇ ਪਾਸ ਕਰਨ ਦੀ ਸ਼ਲਾਘਾ ਕਰ ਦਿਆਂ ਇਸ ਨੂੰ ਇਤਿਹਾਸਿਕ ਕਰਾਰ ਦਿੱਤਾ ਹੈ 

ਸਰਦਾਰ ਚੀਮਾ ਨੇ ਆਖਿਆ ਕੇ ਇਸ ਨੇ  ਦੇਸ਼ ਨੂੰ ਨਵੀਂ  ਸੇਧ ਦਿੱਤੀ ਹੈ ਕੇ ਜਬਰ  ਜ਼ੁਲਮ ਖ਼ਿਲਾਫ਼ ਖੜ੍ਹੇ ਹੋਣ ਦੀ ਪੰਜਾਬੀ ਫ਼ਿਤਰਤ ਅਜੇ  ਜ਼ਿੰਦਾ ਹੈ ਤੇ  ਦੇਸ਼ ਦੀ ਕਿਸਾਨੀ  ਅਤੇ ਆਮ ਜਨ ਨੂੰ ਆਸ ਦੀ ਕਿਰਨ  ਦਿਖਾਉਣਾ ਹੈ ਤੇ  ਅਜੋਕੇ ਹਾਲਤਾਂ ਵਿਚ  ਵੀ  ਪੰਜਾਬੀਆਂ ਨੇ  ਸਾਬਿਤ ਕੀਤਾ ਹੈ ਕੇ  ਹਮੇਸ਼ਾ ਇਤਿਹਾਸ ਰਿਹਾ ਹੈ ਕੇ ਜਿਵੇਂ ਪੰਜਾਬੀਆਂ ਨੇ ਵਿਦੇਸ਼ੀ ਧਾੜਵੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਤੇ ਮੂਹਰਲੀ ਕਤਾਰ ਵਿਚ ਖੜੇ ਹੋ ਕੇ ਹਰ ਵਿਰੋਧੀ ਹਾਲਾਤ ਵਿਚ ਡੱਟਵਾਂ ਮੁਕਾਬਲਾ ਕੀਤਾ ਉਸ ਨੇ ਹੀ ਅੱਜ ਸਾਬਿਤ ਕੀਤਾ ਹੈ ਕੇ ਮੋਦੀ ਸਰਕਾਰ ਦੀਆਂ ਜੋ ਵੀ  ਕਿਸਾਨ ਅਤੇ ਗਰੀਬ  ਵਿਰੋਧੀ  ਨੀਤੀਆਂ ਹਨ ਨੂੰ ਡੱਟਵਾਂ ਸਿਆਸੀ ਤੇ ਲੋਕ ਤੰਤਰਿਕ  ਜਵਾਬ  ਦਿੱਤਾ  ਜਾਵੇਗਾ।