ਪੰਜਾਬ ਵਿਧਾਨ ਸਭਾ ਵੱਲੋਂ ਅੱਜ ਵਿਸ਼ੇਸ਼ ਇਜਲਾਸ ਵਿਚ ਖੇਤੀਬਾੜੀ ਨੂੰ ਉਤਸਾਹਿਤ ਕਰਨ ਲਈ ਪਾਸ ਕੀਤੇ 4 ਖੇਤੀ ਰਕਸ਼ਕ ਬਿੱਲ

Last Updated: Oct 20 2020 19:25
Reading time: 0 mins, 43 secs

ਪੰਜਾਬ ਵਿਧਾਨ ਸਭਾ ਵੱਲੋਂ ਅੱਜ ਵਿਸ਼ੇਸ਼ ਇਜਲਾਸ ਵਿਚ ਖੇਤੀਬਾੜੀ ਨੂੰ ਉਤਸਾਹਿਤ ਕਰਨ ਲਈ ਪਾਸ ਕੀਤੇ 4 ਖੇਤੀ ਰਕਸ਼ਕ ਬਿੱਲ ਇਤਿਹਾਸਿਕ ਸਾਬਿਤ ਹੋਣਗੇ , ਜਿੰਨਾ ਨੇਂ ਦੇਸ਼ ਨੂੰ ਬਹੁਮਤ ਦੇ ਜਬਰ ਖਿਲਾਫ ਖੜ੍ਹੇ ਹੋਣ ਦੀ ਗੁਰੂ ਸਾਹਿਬਾਨ ਦੀ ਦਿੱਤੀ ਸੇਧ ਨੂੰ ਮੁੜ ਸੁਜੀਤ ਕਰਨਾ ਆਖਦੇਹੋਏ  ਉਘੇ ਕਿਸਾਨ ਮਜ਼ਦੂਰ ਆਗੂ ਐਮ ਐਮ ਸਿੰਘ ਚੀਮਾ ਨੇ ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਾਹਨੁਮਾਈ ਹੇਠ ਕਿਸਾਨ ਵਿਰੋਧੀ ਭਾਜਪਾ ਨੂੰ ਛੱਡ ਕੇ  ਸਮੁੱਚੀ ਵਿਰੋਧੀ ਧਿਰਾਂ ਨੂੰ ਇੱਕ ਝੰਡੇ ਹੇਠ ਖੜ੍ਹੇ ਕਰਕੇ ਸਰਬ ਸੰਮਤੀ ਨਾਲ ਸਾਰੇ ਬਿੱਲ ਪਾਸ ਕਰਨ ਦੀ ਸ਼ਲਾਘਾ ਕੀਤੀ .

ਸਰਦਾਰ ਚੀਮਾ ਨੇ ਆਖਿਆ ਕੇ ਜਿਸ ਤਰ੍ਹਾਂ ਵਿਰੋਧੀ ਧਿਰਾਂ ਵੱਲੋਂ ਸੰਜੀਦਗੀ ਦਿਖਾਈ ਹੈ ਤੇ ਸਮੁੱਚੇ ਕਿਸਾਨੀ ਭਾਈਚਾਰੇ ਨੇ ਸੜਕਾਂ ਤੇ ਸ਼ਾਂਤੀ ਪੂਰਨ ਧਰਨਿਆਂ ਰਹੀ ਆਪਣਾ ਵਿਰੋਧ ਜਿਤਾਇਆ ਹੈ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਆਸ ਪ੍ਰਗਟਾਈ ਕੇ ਆਉਣ ਵਾਲੇ ਦਿਨਾਂ ਵਿਚ ਭਾਰਤ ਦੇ ਰਾਸ਼ਟਰਪਤੀ ਇਨ੍ਹਾਂ ਬਿੱਲਾਂ ਤੇ ਮੁਹਾਰ ਲਾਵਨਗੇ.