ਅੰਦਰਲੀ ਗੱਲ: ਕੈਪਟਨ ਵੀ ਜੋਟੀਦਾਰ ਨਿਕਲਿਆ ਮੋਦੀ ਦਾ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 16 2020 14:03
Reading time: 2 mins, 46 secs

ਇੱਕ ਪਾਸੇ ਤਾਂ ਪੰਜਾਬ ਭਰ ਤੋਂ ਇਲਾਵਾ ਪੂਰੇ ਦੇਸ਼ ਦੇ ਅੰਦਰ ਕਿਸਾਨ, ਮਜ਼ਦੂਰਾਂ, ਵਿਦਿਆਰਥੀਆਂ ਤੋਂ ਇਲਾਵਾ ਮੁਲਾਜ਼ਮਾਂ ਆਦਿ ਭਰਾਰਤੀ ਜਥੇਬੰਦੀਆਂ ਦੇ ਵੱਲੋਂ ਕਿਸਾਨ ਮਾਰੂ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਅੰਦੋਲਨ ਨੂੰ ਠੱਲ ਪਾਉਣ ਅਤੇ ਕਿਸਾਨ ਸੰਘਰਸ਼ ਨੂੰ ਖ਼ਤਮ ਕਰਵਾਉਣ ਦੀਆਂ ਚਾਲਾਂ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਵੱਲੋਂ ਚੱਲੀਆਂ ਜਾ ਰਹੀਆਂ ਹਨ। ਸਮੂਹ ਸਿਆਸੀ ਪਾਰਟੀਆਂ, ਇਸ ਵੇਲੇ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲਾਉਣ ਦੀ ਤਿਆਰੀ ਖਿੱਚ ਰਹੀਆਂ ਹਨ।

ਦੱਸਣਾ ਬਣਦਾ ਹੈ ਕਿ, ਕਿਸਾਨ ਦੇ ਵੱਲੋਂ ਜੋ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕੀਤਾ ਜਾ ਰਿਹਾ ਹੈ, ਉਸ ਦੇ ਵਿਰੁੱਧ ਹਾਈ ਕੋਰਟ ਵਿੱਚ ਰਿੱਟ ਕੈਪਟਨ ਸਰਕਾਰ ਦੇ ਵੱਲੋਂ ਕੇਂਦਰੀ ਇਸ਼ਾਰੇ 'ਤੇ ਰਿੱਟ ਦਾਇਰ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਨਾਲ ਰਲੀ ਕੈਪਟਨ ਸਰਕਾਰ ਅਤੇ ਕਿਸਾਨਾਂ ਨੂੰ ਦਿੱਲੀ ਸੱਦ ਕੇ ਬੇ-ਇਜ਼ਤ ਕਰਨ ਵਾਲੀ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਦੇ ਕਿਸਾਨਾਂ ਦੇ ਵੱਲੋਂ ਪੁਤਲੇ ਫ਼ੂਕੇ ਜਾ ਰਹੇ ਹਨ। ਅੰਦਰਲੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਿਸਾਨ ਹਤੈਸ਼ੀ ਆਪਣੇ ਆਪ ਨੂੰ ਦੱਸਦੇ ਹਨ, ਉਹ ਮੋਦੀ ਦੇ ਦੱਸੇ ਰਾਹ 'ਤੇ ਚੱਲਦੇ ਹੋਏ, ਕਿਸਾਨਾਂ ਵਿਰੁੱਧ ਹਾਈ ਕੋਰਟ ਵਿੱਚ ਰਿੱਟ ਪਾ ਕੇ, ਕਿਸਾਨ ਵਿਰੋਧੀ ਚਿਹਰਾ ਨੰਗਾ ਵੀ ਕਰ ਰਹੇ ਹਨ।

ਦੱਸਦਾ ਬਣਦਾ ਹੈ ਕਿ ਅੰਬਾਨੀਆਂ ਅਡਾਨੀਆਂ ਬਣੀਆਂ ਹੋਰ ਬਹੁ ਕੌਮੀ ਕੰਪਨੀਆਂ ਦੀ ਏਜੰਟ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕਿਸਾਨਾਂ ਮਜ਼ਦੂਰਾਂ ਦਾ ਸੰਘਰਸ਼ ਦਿਨ ਪ੍ਰਤੀ ਦਿਨ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਵੱਲੋਂ ਰੇਲ ਟਰੈਕਾਂ 'ਤੇ ਜੋ ਪੱਕੇ ਮੋਰਚੇ ਲਗਾਏ ਹੋਏ ਹਨ, ਉਨ੍ਹਾਂ ਅੰਦੋਲਨਾਂ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਕੈਪਟਨ ਤੇ ਮੋਦੀ ਤੋਂ ਇਲਾਵਾ ਏਨਾ ਦੇ ਜੋਟੀਦਾਰ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫ਼ੂਕੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਕਰ ਰਹੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਿਰੁੱਧ ਹਾਈਕੋਰਟ ਵਿੱਚ ਰਿੱਟ ਪਾ ਕੇ ਕੈਪਟਨ ਸਰਕਾਰ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ।

ਲੰਘੇ ਕੱਲ੍ਹ ਅਤੇ ਅੱਜ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਨਾਲ ਮਿਲੀ ਭੁਗਤ ਕਰਨ ਵਾਲੇ ਕੈਪਟਨ ਅਤੇ 29 ਕਿਸਾਨ ਜਥੇਬੰਦੀਆਂ ਨੂੰ ਦਿੱਲੀ ਸੱਦ ਕੇ ਬੇਇੱਜਤ ਤੇ ਅਪਮਾਨਿਤ ਕਰਨ ਵਾਲੀ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਦੇ ਪੁਤਲੇ ਰੇਲ ਟਰੈਕ ਉੱਤੇ ਫੂਕੇ ਗਏ ਅਤੇ ਅੰਨਦਾਤੇ ਦੇ ਨਿਰਾਦਰ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ ਦੇ ਗੁਆਢੀ ਸੂਬੇ ਹਰਿਆਣਾ ਦੇ ਅੰਦਰ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਅੰਦੋਲਨਕਾਰੀਆਂ ਉੱਤੇ ਕੇਸ ਪਾਉਣ ਦੀ ਨਿਖੇਧੀ ਕੀਤੀ ਗਈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਕੈਪਟਨ ਸਰਕਾਰ ਇੱਕ ਪਾਸੇ ਆਰਡੀਨੈਂਸਾਂ ਦਾ ਵਿਰੋਧ ਕਰਕੇ ਕਿਸਾਨਾਂ ਦੇ ਨਾਲ ਹੋਣ ਦਾ ਦਮ ਭਰ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਅੰਦੋਲਨ ਨੂੰ ਦਬਾਉਣ ਲਈ ਹਾਈਕੋਰਟ ਵਿੱਚ ਰਿੱਟ ਦਾਖਲ ਕਰਕੇ ਨਿਆਂਪਾਲਕਾ ਰਾਹੀਂ ਰੇਲ ਰੋਕੋ ਧਰਨਾ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਇਸ ਤਰ੍ਹਾਂ ਕੈਪਟਨ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ। ਕੇਂਦਰ ਸਰਕਾਰ ਇੱਕ ਪਾਸੇ 29 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ 14 ਅਕਤੂਬਰ ਨੂੰ ਮੀਟਿੰਗ ਲਈ ਦਿੱਲੀ ਸੱਦ ਕੇ ਅਪਮਾਨਤ ਤੇ ਬੇਇਜ਼ਤ ਕਰਦੀ ਹੈ, ਤੇ ਦੂਜੇ ਪਾਸੇ 8 ਕੇਂਦਰੀ ਮੰਤਰੀ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਦੀ ਥਾਂ ਪੰਜਾਬ ਵਿੱਚ ਕਿਸਾਨਾਂ ਨੂੰ ਆਰਡੀਨੈਂਸਾਂ ਦੇ ਫ਼ਾਇਦੇ ਸਮਝਾਉਣ ਵਰਚੁਐੱਲ ਰੈਲੀ ਕਰਦੇ ਹਨ।

ਇਸ ਤਰ੍ਹਾਂ ਕੇਂਦਰ ਦਾ ਕਿਸਾਨ ਵਿਰੋਧੀ, ਪੰਜਾਬ ਵਿਰੋਧੀ ਤੇ ਅਡਾਨੀਆਂ ਅਬਾਨੀਆਂ ਪੱਖੀ ਦੋ ਰੂਪ ਚਿਹਰਾ ਪੂਰੀ ਤਰ੍ਹਾਂ ਬੇਪਰਦਾ ਹੋ ਗਿਆ। ਪੰਜਾਬ ਤੇ ਦੇਸ਼ ਵਿੱਚ ਗ਼ਦਰ ਮੱਚਣ ਦੀ ਚਿਤਾਵਨੀ ਕੇਂਦਰ ਸਰਕਾਰ ਨੂੰ ਕਿਸਾਨਾਂ ਨੇ ਦਿੱਤੀ, ਤੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਚੱਲ ਰਹੇ ਸੰਘਰਸ਼ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਸਰਕਾਰ ਹਾਈਕੋਰਟ ਵਿੱਚ ਅੰਦੋਲਨਕਾਰੀਆਂ ਖ਼ਿਲਾਫ਼ ਪਾਈ ਰਿੱਟ ਤੁਰੰਤ ਵਾਪਸ ਲਵੇ। ਉਕਤ ਤਿੰਨੇ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ ਤੇ ਇਹ ਆਰਡੀਨੈਂਸ ਸਾਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਹਨ।