ਕਿਸਾਨ ਅੰਦੋਲਨ: ਰੇਲ ਲਾਈਨਾਂ 'ਤੇ ਪੱਕੇ ਮੋਰਚਿਆਂ ਤੋਂ ਹਾਕਮ ਡਰੇ ਹੋਏ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 15 2020 17:25
Reading time: 1 min, 44 secs

ਇੱਕ ਪਾਸੇ ਤਾਂ ਕਿਸਾਨਾਂ ਦੇ ਵੱਲੋਂ ਖੇਤੀ ਮਾਰੂ ਕਾਨੂੰਨਾਂ ਖਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਹਾਕਮਾਂ ਦੇ ਵੱਲੋਂ ਡੰਡੇ ਦੇ ਜ਼ੋਰ 'ਤੇ ਕਿਸਾਨਾਂ ਦੇ ਸੰਘਰਸ਼ ਨੂੰ ਕੁਚਲਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਿਸਾਨਾਂ ਦੇ ਸੰਘਰਸ਼ ਦਾ ਅਸਰ ਦਿੱਲੀ ਦਰਬਾਰ ਤੱਕ ਵੇਖਣ ਨੂੰ ਮਿਲ ਰਿਹਾ ਹੈ, ਤਾਂ ਹੀ ਹਾਕਮਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਦਿੱਲੀ ਵਿਖੇ ਮੀਟਿੰਗ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਕਿਸਾਨਾਂ ਦੇ ਅੰਦੋਲਨ ਨੇ ਇੱਕ ਵਾਰ ਫਿਰ ਤੋਂ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ, ਕਿਉਂਕਿ ਪੂਰੇ ਦੇਸ਼ ਦਾ ਕਿਸਾਨ ਅੱਜ ਸੜਕਾਂ ਅਤੇ ਰੇਲ ਪੱਟੜੀਆਂ 'ਤੇ ਬੈਠਾ ਹੋਇਆ ਹੈ।

ਹਾਕਮ, ਕਿਸਾਨ ਅੰਦੋਲਨ ਤੋਂ ਡਰ ਚੁੱਕੇ ਹਨ, ਕਿਉਂਕਿ ਕਿਸਾਨਾਂ ਦੇ ਪੱਕੇ ਮੋਰਚੇ ਰੇਲ ਲਾਈਨਾਂ 'ਤੇ ਲੱਗੇ ਹੋਏ ਹਨ। ਕਿਸਾਨ ਦੇ ਚੱਲ ਰਹੇ ਅੰਦੋਲਨ ਦੌਰਾਨ ਕਿਸਾਨ ਆਗੂ ਨੇ ਕੇਂਦਰ ਵਿਚਲੀ ਮੋਦੀ ਸਰਕਾਰ ਅਤੇ ਪੰਜਾਬ ਵਿਚਲੀ ਕੈਪਟਨ ਸਰਕਾਰ ਨੂੰ ਚਿਤਾਵਨੀ ਦੇ ਰਹੇ ਹਨ ਕਿ ਉਹ ਕਿਸਾਨੀ ਮੰਗਾਂ ਦੇ ਵੱਲ ਤੁਰੰਤ ਧਿਆਨ ਦੇਣ, ਨਹੀਂ ਤਾਂ, ਆਗਾਮੀ ਸਮੇਂ ਵਿੱਚ ਇਸ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਕਿ ਉਹ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕਰੇ।

ਕਿਸਾਨ ਹੁਣ ਸੂਬੇ ਦੀ ਸਰਕਾਰ 'ਤੇ ਦੋਸ਼ ਵੀ ਮੜ ਰਹੇ ਹਨ ਕਿ ਕਿਸਾਨਾਂ ਦੇ ਅੰਦੋਲਨ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਕਿ ਕੋਲੇ ਦੀ ਕਿੱਲਤ ਕਰ ਕੇ ਬਿਜਲੀ ਕੱਟ ਲੱਗ ਰਹੇ ਹਨ, ਜਦੋਂਕਿ ਇਸ ਦੀ ਜਿੰਮੇਵਾਰ ਕੋਈ ਹੋਰ ਨਹੀਂ,ਬਲਕਿ ਦੇਸ਼ ਦੇ ਹਾਕਮ ਹੀ ਹਨ। ਜੇਕਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇ ਤਾਂ ਕਿਸਾਨ ਕਿਉਂ ਰੇਲ ਪੱਟੜੀਆਂ 'ਤੇ ਬੈਠਣ?

ਰੇਲਾਂ ਜ਼ਰੀਏ ਆਉਣ ਜਾਣ ਵਾਲੇ ਮੁਸਾਫ਼ਰਾਂ ਨੂੰ ਜੋ ਵੀ ਦਿੱਕਤਾਂ ਆ ਰਹੀਆਂ ਹਨ, ਇਸ ਦੀ ਜਿੰਮੇਵਾਰ ਸਿੱਧੇ ਤੌਰ 'ਤੇ ਸਰਕਾਰ ਜਿੰਮੇਵਾਰ ਹੈ। ਕਿਸਾਨ ਆਗੂਆਂ ਨੇ ਮੰਗ ਕਰਦਿਆਂ ਹੋਇਆ ਕਿਹਾ ਕਿ ਕਿਸਾਨਾਂ ਸਮੇਤ ਪੰਜਾਬ ਵਾਸੀਆਂ ਨੂੰ ਪੂਰੀ ਬਿਜਲੀ ਦਿੱਤੀ ਜਾਵੇ, ਨਹੀਂ ਤਾਂ ਸਬੰਧਿਤ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਦੀਆਂ ਕੋਝੀਆਂ ਹਰਕਤਾਂ ਦਾ ਵੀ ਬਰਾਬਰ ਵਿਰੋਧ ਕੀਤਾ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਦੇਸ਼ ਨੂੰ ਭੁੱਖਮਰੀ ਵੱਲ ਧੱਕ ਦੇਣਗੇ। ਵੱਡੇ ਘਰਾਣੇ ਮੋਟੇ ਮੁਨਾਫ਼ੇ ਕਮਾਉਣ ਲਈ ਅਨਾਜ਼ ਸਟੋਰ ਕਰਨਗੇ ਅਤੇ ਕਿਸੇ ਬਿਪਤਾ ਵੇਲੇ ਵੀ ਲੋਕਾਂ ਨੂੰ ਜਿਊਂਦੇ ਰਹਿਣ ਲਈ ਅੰਨ ਨਸੀਬ ਨਹੀਂ ਹੋਵੇਗਾ। ਸੜਕਾਂ, ਰੇਲਵੇ ਲਾਈਨਾਂ ਅਤੇ ਹੋਰਨਾਂ ਥਾਵਾਂ ਉੱਤੇ ਬੈਠੇ ਲੋਕ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਦੀ ਲੜਾਈ ਲੜ ਰਹੇ ਹਨ। ਇਸ ਲਈ ਇਹ ਲੜਾਈ ਹੋਰ ਵਧੇਰੇ ਹੌਸਲੇ ਨਾਲ ਲੜੀ ਜਾਵੇਗੀ।