ਗੋਦੀ ਮੀਡੀਆ ਚਲਾ ਰਿਹੈ ਟੀਆਰਪੀ ਦਾ ਜਾਅਲੀ ਧੰਦਾ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 15 2020 13:52
Reading time: 3 mins, 1 sec

ਭਾਰਤ ਦੇ ਅੰਦਰ ਇਸ ਵੇਲੇ ਗੋਦੀ ਮੀਡੀਆ ਦੀ ਦਹਿਸ਼ਤ ਏਨੀ ਹੈ ਕਿ ਉਹ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾਉਣ ਲੱਗਿਆ ਮਿੰਟ ਲਗਾਉਂਦਾ ਹੈ। ਭੜਕਾਉ ਖ਼ਬਰਾਂ ਚਲਾ ਕੇ, ਜਨਤਾ ਨੂੰ ਗੁੰਮਰਾਹ ਕਰਨ ਵਾਲੇ ਗੋਦੀ ਮੀਡੀਆ ਨੂੰ ਹਮੇਸ਼ਾ ਹੀ ਸਰਕਾਰ ਦੀ ਸਪਰੋਟ ਰਹੀ ਹੈ ਅਤੇ ਹੁਣ ਵੀ ਸਰਕਾਰ ਦੀ ਸਪੋਰਟ ਦੇ ਸਿਰ 'ਤੇ ਹੀ ਗੋਦੀ ਮੀਡੀਆ ਦੇਸ਼ ਦੇ ਅੰਦਰ ਫਿਰਕੂ ਦੰਗੇ ਕਰਵਾਉਣ ਦੇ ਵਿੱਚ ਰੁਝਿਆ ਹੋਇਆ ਹੈ। ਟੀਆਰਪੀ ਵਧਾਉਣ ਵਾਸਤੇ ਗੋਦੀ ਮੀਡੀਆ, ਅਣਪੜ੍ਹਾਂ ਨੂੰ ਅੰਗਰੇਜ਼ੀ ਚੈਨਲ ਵੀ ਵਿਖਾਉਣੇ ਸ਼ੁਰੂ ਕਰ ਦੇਵੇਗਾ, ਅਜਿਹਾ ਅਸੀਂ ਕਦੇ ਸੋਚ ਵੀ ਨਹੀਂ ਸੀ ਸਕਦੇ।

ਦੱਸਣਾ ਬਣਦਾ ਹੈ ਕਿ ਮੋਦੀ ਸਰਕਾਰ ਹਮੇਸ਼ਾ ਹੀ ਦੋਸ਼ ਲੱਗਦੇ ਆਏ ਹਨ ਕਿ, ਇਹ ਵੱਖ ਵੱਖ ਚੈਨਲਾਂ ਨੂੰ ਕਰੋੜਾਂ ਰੁਪਏ ਦੇ ਕੇ, ਆਪਣੀਆਂ ਖ਼ਬਰਾਂ ਵਿਖਾਉਣ ਦੇ ਲਈ ਮਜਬੂਰ ਕਰਦੀ ਰਹਿੰਦੀ ਹੈ। ਉਹਨੇ ਪੈਸੇ ਤਾਂ ਮੋਦੀ ਹੁਰਾਂ ਨੇ ਜਨਤਾ 'ਤੇ ਨਹੀਂ ਹੁਣ ਤੱਕ ਖ਼ਰਚੇ ਹੋਣੇ, ਜਿੰਨੇ ਪੈਸੇ ਮੋਦੀ ਹੁਰਾਂ ਨੇ ਟੀਵੀ ਚੈਨਲਾਂ 'ਤੇ ਮਸ਼ਹੂਰੀ 'ਤੇ ਖ਼ਰਚ ਕਰ ਦਿੱਤੇ ਹਨ। ਜਨਤਾ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਆਰ ਚਲਾ ਕੇ, ਗੋਦੀ ਮੀਡੀਆ ਮਾਲਾਮਾਲ ਹੋ ਰਿਹਾ ਹੈ, ਜਦੋਂਕਿ ਸੱਚ ਵਿਖਾਉਣ ਵਾਲੇ ਟੀਵੀ ਚੈਨਲ ਆਰਥਿਕ ਹਾਲਤ ਖ਼ਰਾਬ ਹੋਣ ਦੇ ਕਾਰਨ ਬੰਦ ਹੁੰਦੇ ਜਾ ਰਹੇ ਹਨ।

ਲੰਘੇ ਦਿਨ, ਅਰਨਬ ਗੋਸਵਾਮੀ ਦੇ ਚੈਨਲ ਰਿਪਬਲਿਕ ਟੀਵੀ 'ਤੇ ਮੁੰਬਈ ਪੁਲਿਸ ਨੇ ਸ਼ਿਕੰਜਾ ਕੱਸਿਆ। ਖ਼ਬਰਾਂ ਮੁਤਾਬਿਕ ਟੀਵੀ ਨਿਊਜ਼ ਚੈਨਲਾਂ 'ਤੇ ਸ਼ਿਕੰਜਾ ਕੱਸਦੇ ਹੋਏ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇੱਕ ਝੂਠਾ ਟੀਆਰਪੀ ਰੈਕੇਟ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਰਿਪਬਲਿਕ ਟੀਵੀ ਸਮੇਤ ਤਿੰਨ ਚੈਨਲਾਂ ਦਾ ਨਾਂਅ ਲਿਆ ਹੈ। ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਰਿਪਬਲਿਕ ਟੀਵੀ ਪੈਸੇ ਦੇ ਕੇ ਟੀਆਰਪੀ ਖਰੀਦਦਾ ਸੀ ਅਤੇ ਹੁਣ ਵੀ ਖ਼ਰੀਦਾ ਹੈ।

ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਪੁੱਛ ਪੜਤਾਲ ਲਈ ਅਰਨਬ ਗੋਸਵਾਮੀ ਨੂੰ ਬੁਲਾ ਸਕਦੀ ਹੈ। ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਹੁਣ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਹ ਰੈਕੇਟ ਇੱਕ ਫ਼ਰਜ਼ੀ ਟੀਆਰਪੀ ਨਾਲ ਸਬੰਧਿਤ ਹੈ। ਟੈਲੀਵਿਜ਼ਨ ਦੇ ਵਿਗਿਆਪਨ ਇੰਡਸਟਰੀ ਲਗਭਗ 30 ਤੋਂ 40 ਹਜ਼ਾਰ ਕਰੋੜ ਰੁਪਏ ਦੀ ਹੈ। ਇਸ਼ਤਿਹਾਰਾਂ ਦੀ ਦਰ ਦਾ ਫ਼ੈਸਲਾ ਟੀਆਰਪੀ ਰੇਟ ਦੇ ਆਧਾਰਿਤ ਕੀਤਾ ਜਾਂਦਾ ਹੈ। ਕਿਸ ਚੈਨਲ ਨੂੰ ਇਸ਼ਤਿਹਾਰ ਮਿਲੇਗਾ ਟੀਆਰਪੀ ਅਨੁਸਾਰ, ਇਹ ਫ਼ੈਸਲਾ ਲਿਆ ਜਾਂਦਾ ਹੈ।

ਜੇ ਟੀਆਰਪੀ ਵਿੱਚ ਕੋਈ ਤਬਦੀਲੀ ਆਉਂਦੀ ਹੈ, ਤਾਂ ਇਹ ਮਾਲੀਏ ਨੂੰ ਪ੍ਰਭਾਵਿਤ ਕਰਦਾ ਹੈ। ਕੁੱਝ ਲੋਕਾਂ ਨੂੰ ਇਸ ਦਾ ਫ਼ਾਇਦਾ ਹੁੰਦਾ ਹੈ ਅਤੇ ਕੁੱਝ ਲੋਕ ਇਸ ਤੋਂ ਦੁਖੀ ਵੀ ਹੁੰਦੇ ਹਨ। 'ਬੀਏਆਰਸੀ ਟੀਆਰਪੀ ਨੂੰ ਮਾਪਣ ਲਈ ਇੱਕ ਸੰਸਥਾ ਹੈ। ਉਹ ਵੱਖ-ਵੱਖ ਸ਼ਹਿਰਾਂ ਵਿੱਚ ਬੈਰੋਮੀਟਰ ਲਾਉਂਦੇ ਹਨ, ਦੇਸ਼ ਵਿੱਚ ਲਗਭਗ 30 ਹਜ਼ਾਰ ਬੈਰੋਮੀਟਰ ਲਗਾਏ ਗਏ ਹਨ। ਪੁਲਿਸ ਦਾ ਦਾਅਵਾ ਹੈ ਕਿ ਮੁੰਬਈ ਵਿੱਚ ਲਗਭਗ 10 ਹਜ਼ਾਰ ਬੈਰੋਮੀਟਰ ਲਗਾਏ ਗਏ ਹਨ। ਬੈਰੋਮੀਟਰ ਲਗਾਉਣ ਦਾ ਕੰਮ ਮੁੰਬਈ ਦੀ ਹੰਸਾ ਨਾਮ ਦੀ ਸੰਸਥਾ ਨੂੰ ਦਿੱਤਾ ਗਿਆ ਸੀ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੰਸਾ ਨਾਲ ਕੰਮ ਕਰ ਰਹੇ ਕੁੱਝ ਪੁਰਾਣੇ ਵਰਕਰ ਟੈਲੀਵਿਜ਼ਨ ਚੈਨਲ ਨਾਲ ਸਾਂਝਾ ਕਰ ਰਹੇ ਸੀ, ਉਹ ਕਹਿੰਦੇ ਸੀ ਕਿ ਤੁਸੀਂ ਘਰ ਹੋ ਜਾਂ ਨਹੀਂ, ਚੈਨਲ ਨੂੰ ਚਾਲੂ ਰੱਖੋ। ਕੁੱਝ ਲੋਕ ਜੋ ਅਨਪੜ੍ਹ ਹਨ, ਉਨ੍ਹਾਂ ਦੇ ਘਰ ਅੰਗਰੇਜ਼ੀ ਚੈਨਲ ਵਰਤੇ ਜਾ ਰਹੇ ਸੀ। ਪੁਲਿਸ ਅਨੁਸਾਰ 'ਅਸੀਂ ਹੰਸਾ ਦੇ ਸਾਬਕਾ ਵਰਕਰ ਨੂੰ ਗ੍ਿਰਫਤਾਰ ਕੀਤਾ ਹੈ ਅਤੇ ਕੁੱਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਪੁਲਿਸ ਇਸ ਗੈਂਗ ਦੇ ਹੋਰਨਾਂ ਲੋਕਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਗੈਂਗ ਦੇ ਨਾਲ ਸਬੰਧਿਤ ਲੋਕ ਕੁੱਝ ਮੁੰਬਈ ਵਿੱਚ ਹਨ ਅਤੇ ਕੁੱਝ ਮੁੰਬਈ ਤੋਂ ਬਾਹਰ ਹਨ, ਉਹ ਚੈਨਲ ਦੇ ਅਨੁਸਾਰ ਭੁਗਤਾਨ ਕਰਦੇ ਸੀ। ਫੜੇ ਗਏ ਵਿਅਕਤੀ ਦੇ ਖਾਤੇ ਵਿੱਚੋਂ 20 ਲੱਖ ਰੁਪਏ ਜ਼ਬਤ ਕੀਤੇ ਗਏ ਹਨ ਅਤੇ 8 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।

ਦਰਅਸਲ, ਇਹ ਤਾਂ ਕੁੱਝ ਕੁ ਚੈਨਲਾਂ 'ਤੇ ਮੁੰਬਈ ਪੁਲਿਸ 'ਤੇ ਕਾਰਵਾਈ ਪਾਈ, ਜੇਕਰ ਪੂਰੇ ਦੇਸ਼ ਦੀ ਪੁਲਿਸ ਇਮਾਨਦਾਰੀ ਦੇ ਨਾਲ ਕੰਮ ਕਰੇ ਤਾਂ, ਗੋਦੀ ਮੀਡੀਆ ਦਾ ਭਾਂਡਾ ਤਾਂ ਭੱਜੇਗਾ ਹੀ, ਨਾਲ ਹੀ ਸਰਕਾਰ ਦੀ ਵੀ ਬੋਲਤੀ ਬੰਦ ਹੋ ਜਾਵੇਗੀ। ਕਿਉਂਕਿ ਹਰ ਵਕਤ ਸਰਕਾਰ ਦੇ ਗਲੇ ਲੱਗ ਕੇ, ਜਨਤਾ ਦੀ ਆਵਾਜ਼ ਨੂੰ ਕੁਚਲਦੇ ਰਹਿਣਾ ਠੀਕ ਨਹੀਂ। ਹਮੇਸ਼ਾ ਹੀ ਸੱਚ ਦੀ ਇੱਕ ਦਿਨ ਜਿੱਤ ਹੁੰਦੀ ਹੀ ਹੈ।