ਕਿਸੇ ਨੇ ਵੇਖਿਆ ਹੈ 2050 ਵਾਲਾ ਭਾਰਤ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 15 2020 13:44
Reading time: 2 mins, 20 secs

ਕੀ ਕਿਸੇ ਨੇ ਆਪਣਾ ਆਉਣ ਵਾਲਾ ਭਵਿੱਖ ਵੇਖਿਆ ਹੈ? ਜੇਕਰ ਕੋਈ ਜੋਤਿਸ਼ ਵੀ ਆਖੇ ਕਿ ਉਸ ਨੇ ਆਪਣਾ ਆਉਣ ਵਾਲਾ ਭਵਿੱਖ ਵੇਖਿਆ ਹੈ ਤਾਂ, ਬਿਲਕੁਲ ਗ਼ਲਤ ਹੈ। ਕਿਉਂਕਿ ਵਿਗਿਆਨ ਇਸ ਭਵਿੱਖ ਵਾਲੇ 'ਐਪੀਸੋਡ' ਨੂੰ ਨਹੀਂ ਮੰਨਦਾ। ਦੱਸ ਦਈਏ ਕਿ ਭਾਰਤ ਦੀ ਜੀਡੀਪੀ ਇਸ ਵੇਲੇ -24 ਤੱਕ ਪਹੁੰਚ ਚੁੱਕੀ ਹੈ, ਪਰ ਦੇਸ਼ ਦੇ ਹਾਕਮ ਕਹਿ ਰਹੇ ਹਨ ਕਿ ਦੇਸ਼ ਬੁਲੰਦੀਆਂ ਨੂੰ ਛੋਹ ਰਿਹਾ ਹੈ, ਪਰ ਕਿਵੇਂ? ਦੇਸ਼ ਦੇ ਅੰਦਰ ਭੁੱਖਮਰੀ ਤੇ ਗ਼ਰੀਬੀ ਤੋਂ ਇਲਾਵਾ ਬੇਰੁਜ਼ਗਾਰੀ ਵੱਧ ਰਹੀ ਹੈ ਅਤੇ ਹਾਕਮ ਝੂਠਾ ਦਾਅਵਾ ਕਰ ਰਹੇ ਹਨ ਕਿ ਦੇਸ਼ ਤਰੱਕੀ ਕਰ ਰਿਹਾ ਹੈ।

ਦੱਸਣਾ ਬਣਦਾ ਹੈ ਕਿ ਇਕ ਪਾਸੇ ਭਾਰਤ ਦੀ ਜੀਡੀਪੀ -24 ਤੱਕ ਪਹੁੰਚ ਚੁੱਕੀ ਹੈ, ਉੱਥੇ ਹੀ ਦੂਜੇ ਪਾਸੇ ਲੰਘੇ ਦਿਨ ਇੱਕ ਰਿਪੋਰਟ ਵਿਦੇਸ਼ੀ ਏਜੰਸੀ ਤੋਂ ਸਾਹਮਣੇ ਆਈ। ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਭਾਰਤ ਦੇਸ਼ 2050 ਤੱਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ, ਜਦੋਂਕਿ ਭਾਰਤ ਵਿਚ ਹੁਣ ਕੀ ਸਥਿਤੀ ਹੈ, ਉਹਦਾ ਕਿਤੇ ਜਿਕਰ ਨਹੀਂ ਕੀਤਾ ਗਿਆ? ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਵਕਤ ਭਾਰਤ ਦੀ ਅਰਥ ਵਿਵਸਥਾ ਇੰਨੀ ਜ਼ਿਆਦਾ ਥੱਲੇ ਡਿੱਗ ਚੁੱਕੀ ਹੈ, ਕਿ ਕੋਈ ਕਹਿਣ ਦੀ ਹੱਦ ਨਹੀਂ।

ਵੈਸੇ 2050 ਕਿਸੇ ਨੇ ਨਹੀਂ ਵੇਖਿਆ ਹੈ। ਕੀ ਭਾਰਤ ਸੱਚ ਮੁੱਚ 2050 ਈਸਵੀ ਤੱਕ ਅਰਥਚਾਰੇ ਪੱਖੋਂ ਮਜਬੂਤ ਤੇ ਦੁਨੀਆ ਦਾ ਤੀਜਾ ਐਸਾ ਦੇਸ਼ ਬਣ ਜਾਵੇਗਾ ਕਿ ਇਹ ਚੀਨ ਵਾਲਿਆਂ ਦੇ ਇਰਧ ਗਿਰਧ ਖੜਾ ਹੋਣ ਜੋਗਾ ਹੋ ਜਾਵੇਗਾ? ਜਾਣਕਾਰੀ ਦੇ ਮੁਤਾਬਿਕ ਵਿਦੇਸ਼ੀ ਏਜੰਸੀਆਂ ਨੂੰ ਗ਼ਲਤ ਰਿਪੋਰਟਾਂ ਪੇਸ਼ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2050 ਸਭ ਤੋਂ ਪਹਿਲਾਂ ਦੇਖ ਲਿਆ ਹੈ, ਤਾਂ ਹੀ ਉਹ ਵੰਨ ਸਵੰਨੇ ਦਾਅਵੇ ਕਰ ਰਹੇ ਹਨ।

ਆਲੋਚਕ ਕਹਿ ਰਹੇ ਹਨ ਮੋਦੀ ਨੇ ਹੀ 2050 ਵੇਖਿਆ ਹੈ, ਜੋ ਦੇਸ਼ ਪ੍ਰਤੀ ਗਲਤ ਜਾਣਕਾਰੀਆਂ ਵਿਦੇਸ਼ੀ ਏਜੰਸੀਆਂ ਨੂੰ ਦੇ ਕੇ ਭਾਰਤ ਨੂੰ ਕਾਗਜਾਂ ਵਿਚ ਬੁਲੰਦੀਆਂ 'ਤੇ ਤਰੱਕੀਆਂ ਉੱਤੇ ਲਿਜਾ ਰਹੇ ਹਨ। ਦੇਸ਼ ਦੀ ਗਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਆਦਿ ਲੁਕਾ ਛੁਪਾ ਕੇ ਵਿਦੇਸ਼ੀ ਏਜੰਸੀਆਂ ਨੂੰ ਗੁੰਮਰਾਹਕੁਨ ਜਾਣਕਾਰੀ ਦੇ ਕੇ ਭਾਰਤੀਆਂ ਦੇ ਨਾਲ ਭਾਰਤ ਦਾ ਪ੍ਰਧਾਨ ਮੰਤਰੀ ਧੋਖਾ ਕਰ ਰਿਹਾ ਹੈ। ਲੰਘੇ ਦਿਨ ਇੱਕ ਰਿਪੋਰਟ ਜੋ ਮੈਡੀਕਲ ਜਨਰਲ ਲੈਸੇਂਟ ਦੀ ਛਪ ਕੇ ਸਾਹਮਣੇ ਆਈ ਉਸ ਵਿੱਚ ਇਹ ਕਿਹਾ ਗਿਆ ਕਿ ਭਾਰਤ 2050 ਈਸਵੀ ਤੱਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ।

ਵੇਖਣ ਵਾਲੀ ਹੁਣ ਗੱਲ ਇਹ ਹੈ ਕਿ ਮੌਜੂਦਾ ਸਮੇਂ ਵਿੱਚ ਤਾਂ ਭਾਰਤ ਦੀ ਜੀਡੀਪੀ ਅਤੇ ਭਾਰਤ ਦੀ ਆਰਥਿਕ ਹਾਲਤ ਸਹੀ ਨਹੀਂ ਹੈ। ਆਗਾਮੀ 30 ਸਾਲਾਂ ਦੇ ਵਿਚ ਭਾਰਤ ਦੀ ਅਰਥ ਵਿਵਸਥਾ ਕੀ ਹੋਵੇਗੀ, ਸਾਨੂੰ ਕਿਸੇ ਨੂੰ ਕੁਝ ਪਤਾ ਨਹੀਂ। ਮਹਿੰਗਾਈ ਦਰ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਅਤੇ ਦੇਸ਼ ਦੇ ਅੰਦਰ ਲਗਾਤਾਰ ਹੋ ਰਹੇ ਦੰਗਿਆਂ ਦੇ ਕਾਰਨ ਦੇਸ਼ ਦਾ ਸਾਰਾ ਸਿਸਟਮ ਹਿੱਲ ਚੁੱਕਿਆ ਹੈ। ਫਿਰ ਅਸੀਂ ਕਿੰਜ ਆਖ ਸਕਦੇ ਹਾਂ ਕਿ ਭਾਰਤ ਦੁਨੀਆਂ ਦਾ ਤੀਜਾ ਅਰਥਚਾਰਾ 2050 ਵਿੱਚ ਬਣ ਜਾਵੇਗਾ।

ਮੈਡੀਕਲ ਜਨਰਲ ਲੈਸੇਂਟ ਦੀ ਰਿਪੋਰਟ ਦੇ ਅਨੁਸਾਰ ਭਾਰਤ ਸਾਲ 2050 ਤੱਕ ਜਾਪਾਨ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ ਅਤੇ ਇਸ ਸਥਾਨ 'ਤੇ ਆਪਣੇ ਆਪਣੇ ਆਪ ਨੂੰ 2100 ਈਸਵੀ ਤੱਕ ਬਰਕਰਾਰ ਰੱਖ ਸਕਦਾ ਹੈ। ਪਰ, ਇਹ ਸਭ ਅਸੰਭਵ ਹੈ, ਕਿਉਂਕਿ ਦੇਸ਼ ਦੇ ਹਾਕਮ, ਦੇਸ਼ ਨੂੰ ਵੇਚਣ 'ਤੇ ਲੱਗੇ ਹੋਏ ਹਨ।