ਮੋਦੀ ਸਰਕਾਰ ਅੰਤ ਧੰਨਾ ਸੇਠਾਂ ਤੇ ਬਹੁਰਾਸ਼ਟਰੀ ਕੰਪਨੀਆਂ ਦਾ ਪੱਖ ਪੂਰ ਦੀ ਹੋ ਨਿਬੜੀ ਅਮਰਦੀਪ ਚੀਮਾ

ਉਘੇ ਅਗਾਂਹ ਵਧੂ ਕਿਸਾਨ ਤੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੇ ਜਨਰਲ ਬਾਡੀ ਮੈਂਬਰ ਰਹੇ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਅੱਜ ਭਾਰਤ ਸਰਕਾਰ ਵੱਲੋਂ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਨਿਗੂਣਾ ਪੇਸ਼ ਕਰਕੇ ਆਪ 30 ਕਿਸਾਨ ਜਥੇਬੰਦੀਆਂ   ਦੀ ਸੱਦੀ ਮੀਟਿੰਗ ਵਿਚੋਂ ਸੀਨੀਅਰ ਮੰਤਰੀਆਂ ਦਾ ਗੈਰ ਹਾਜ਼ਿਰ ਹੋਣਾ ਸਪਸ਼ਟ ਸਾਬਿਤ ਕਰਦਾ ਹੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਵਾਲੀ ਭਾਜਪਾ ਦੀ ਐਨ ਡੀ ਏ ਸਰਕਾਰ ਕਦੇ ਵੀ ਦੇਸ਼ ਦੀ ਕਿਸਾਨੀ ਪ੍ਰਤੀ ਸੁਹਿਰਦ ਨਹੀਂ ਸੀ ਤੇ ਧੰਨਾ ਸੇਠਾਂ ਤੇ ਬਹੁਰਾਸ਼ਟਰੀ ਕੰਪਨੀਆਂ ਦੀ ਪੱਖ ਪੂਰਨ ਦੀ ਪ੍ਰੋੜਤਾ ਕਰਦਾ ਕਦਮ ਹੋ ਨਿਬੜੀ ਹੈ ਅਤੇ ਦੇਸ਼ ਦੀ ਕਿਸਾਨੀ ਅੱਜ ਮਾਯੂਸੀ ਦੇ ਆਲਮ ਵੱਲ ਵਧ ਰਹੀ ਹੈ