ਉਘੇ ਟ੍ਰੇਡ ਯੂਨੀਅਨ ਆਗੂ ਅਤੇ ਸੀਨੀਅਰ ਕਾਂਗਰਸ ਲੀਡਰ ਐਮ ਐਮ ਸਿੰਘ ਚੀਮਾ ਨੇ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵੱਲੋਂ ਪਹਿਲਾਂ ਮੀਟਿੰਗ ਦਾ ਸੱਦਾ ਦੇ ਕੇ ਫਿਰ ਵਿਚੋਂ ਜ਼ੁੰਮੇਵਾਰ ਮੰਤਰੀਆਂ ਦਾ ਗੈਰ ਹਾਜ਼ਰ ਰਹਿਣ ਦੀ ਕਾਰਵਾਈ ਨੂੰ ਕਿਸਾਨ ਸੰਗਠਨਾਂ ਤੇ ਦੇਸ਼ ਦੀ ਕਿਸਾਨੀ ਦੀ ਨਮੋਸ਼ੀ ਅਤੇ ਘੋਰ ਬੇ ਇੱਜ਼ਤੀ ਦੱਸਿਆ ਹੈ ਜੋ ਕਿ ਅੱਤ ਨਿੰਦਣਯੋਗ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹੁਣ ਇਸ ਨਮੋਸ਼ੀ ਦੀ ਭਰਪਾਈ ਕਰਨ ਲਈ ਆਪ ਨਿੱਤਰ ਕੇ ਸਾਹਮਣੇ ਆ ਕੇ ਕਿਸਾਨੀ ਸੰਘਰਸ਼ ਦਾ ਹੱਕੀ ਨਿਬੇੜਾ ਕਰਨਾ ਸਮੇਂ ਦੀ ਨਜ਼ਾਕਤ ਹੈ ਤਾਂ ਜੋ ਦੇਸ਼ ਦੇ ਹਾਲਾਤ ਸੁਖਾਵੇਂ ਬਣੇ ਰਹਿਣ।