ਓ ਅੱਛਾ! ਤੇ ਇਸੇ ਕਰਕੇ ਹੋਇਆ ਸੀ, ਭਾਜਪਾ ਪ੍ਰਧਾਨ 'ਤੇ ਹਮਲਾ!!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਚੌਲਾਂਗ ਟੋਲ ਪਲਾਜ਼ਾ 'ਤੇ ਕੁੱਝ ਲੋਕਾਂ ਦੇ ਵੱਲੋਂ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਦੀ ਹੁਣ ਤੱਕ ਕੋਈ ਵੀ ਵੀਡੀਓ ਫੂਟਿੰਜ਼ ਜਾਂ ਫਿਰ ਕੋਈ ਸੀਸੀਟੀਵੀ ਕੈਮਰੇ ਦੀ ਫੂਟਿੰਜ਼ ਆਦਿ ਸਾਹਮਣੇ ਨਹੀਂ ਆਈ, ਪਰ ਅਸ਼ਵਨੀ ਸ਼ਰਮਾ ਦੇ ਵੱਲੋਂ ਦਾਅਵਾ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਉਸ 'ਤੇ ਹਮਲਾ ਹੋਇਆ। ਮੀਡੀਆ ਨੂੰ ਅਸ਼ਵਨੀ ਸ਼ਰਮਾ ਨੇ ਆਪਣੀ ਗੱਡੀ ਦੇ ਟੁੱਟੇ ਸ਼ੀਸ਼ੇ ਵੀ ਵਿਖਾਏ ਅਤੇ ਕਿਹਾ ਕਿ ਉਸ 'ਤੇ ਕੁੱਝ ਲੋਕਾਂ ਜਾਨਬੁੱਝ ਕੇ ਹਮਲਾ ਕੀਤਾ।

ਅਸ਼ਵਨੀ ਸ਼ਰਮਾ ਦੇ ਜੋ ਵੀ ਦਾਅਵੇ ਹਨ, ਅਸੀਂ ਉਨ੍ਹਾਂ ਨਾ ਕੋਈ ਛੇੜਛਾੜ ਨਹੀਂ ਕਰਦੇ। ਪਰ ਅਸ਼ਵਨੀ ਸ਼ਰਮਾ 'ਤੇ ਹਮਲੇ ਤੋਂ ਮਗਰੋਂ ਸਾਹਮਣੇ ਆ ਰਹੀਆਂ ਗੱਲਾਂ ਜ਼ਰੂਰ ਅਸ਼ਵਨੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਪੰਜਾਬ ਦੀ ਕੈਪਟਨ ਹਕੂਮਤ 'ਤੇ ਭਾਜਪਾਈ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੇ ਅਸ਼ਵਨੀ 'ਤੇ ਹਮਲਾ ਕਰਵਾਇਆ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲਾ ਹੁੰਦਿਆਂ ਸਾਰ ਹੀ ਬੇਸ਼ੱਕ ਇਸ ਘਟਨਾ ਦੀ ਨਿਖੇਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਗਈ।

ਨਾਲ ਹੀ ਪੰਜਾਬ ਸਰਕਾਰ ਨੇ ਅਸ਼ਵਨੀ ਨੂੰ ਜੋਟੀਦਾਰ ਮੰਨਦੇ ਹੋਏ, ਉਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ। ਅੰਦਰਲੀ ਗੱਲ ਜੋ ਸਾਹਮਣੇ ਆਈ, ਉਹ ਇਹ ਸੀ ਕਿ ਅਸ਼ਵਨੀ ਸ਼ਰਮਾ 'ਤੇ ਹਮਲਾ ਹੁੰਦਿਆਂ ਸਾਰ ਹੀ ਉਸ ਦੀ ਸੁਰੱਖਿਆ ਵਿੱਚ ਵਾਧਾ ਹੋ ਗਿਆ। ਸਰਕਾਰੀ ਦਾਅਵਿਆਂ ਤੋਂ ਅੰਦਰਲੀ ਗੱਲ ਜੋ ਨਿਕਲ ਕੇ ਬਾਹਰ ਸਾਹਮਣੇ ਆਈ, ਉਸ ਦੇ ਮੁਤਾਬਿਕ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਉੱਪਰ ਚੌਲਾਂਗ ਟੌਲ ਪਲਾਜ਼ਾ 'ਤੇ ਹੋਏ ਹਮਲੇ ਅਤੇ ਉਸ ਦੀ ਗੱਡੀ ਦੀ ਕੀਤੀ ਭੰਨ ਤੋੜ ਮਗਰੋਂ ਪਠਾਨਕੋਟ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸਰਕਾਰ ਨੇ ਅਸ਼ਵਨੀ ਦੀ ਸਕਿਊਰਟੀ ਕਾਫ਼ੀ ਸ਼ਖਤ ਕਰ ਦਿੱਤੀ ਗਈ ਹੈ। ਅਸ਼ਵਨੀ ਸ਼ਰਮਾ ਵੀ ਇਸ ਮਾਮਲੇ 'ਤੇ ਦਾਅਵਾ ਕਰ ਰਹੇ ਹਨ ਕਿ ਹਮਲੇ ਦੇ ਅੱਧੇ ਘੰਟੇ ਮਗਰੋਂ ਉਨ੍ਹਾਂ ਦੀ ਪਾਰਟੀ ਦੇ ਕੌਮੀ ਪ੍ਰਧਾਨ ਨਾਲ ਹਮਲੇ ਸਬੰਧੀ ਫੋਨ 'ਤੇ ਗੱਲ ਹੋਈ ਸੀ ਅਤੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ। ਕੌਮੀ ਪ੍ਰਧਾਨ ਨੇ ਅੱਗੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੀ ਸੁਰੱਖਿਆ ਲਈ ਇੱਕ ਹੋਰ ਜਿਪਸੀ ਭੇਜੀ ਗਈ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਲਈ 8 ਪੁਲਿਸ ਮੁਲਾਜ਼ਮ ਤਾਇਨਾਤ ਹਨ, ਜਿਨ੍ਹਾਂ ਵਿੱਚੋਂ 5 ਉਨ੍ਹਾਂ ਦੇ ਨਾਲ ਦੌਰੇ ਮੌਕੇ ਜਾਂਦੇ ਹਨ। ਦੂਜੇ ਪਾਸੇ ਸਿਆਸੀ ਮਾਹਿਰਾਂ ਦੇ ਮੁਤਾਬਿਕ ਇਕੱਲਾ ਅਸ਼ਵਨੀ ਸ਼ਰਮਾ ਹੀ ਨਹੀਂ, ਬਲਕਿ ਹੋਰਨਾਂ ਪਾਰਟੀਆਂ ਦੇ ਲੀਡਰ ਵੀ ਅਜਿਹਾ ਕੁੱਝ ਹੀ ਕਰਦੇ ਹਨ। ਸੁਰੱਖਿਆ ਵਿੱਚ ਵਾਧਾ ਕਰਵਾਉਣ ਲਈ ਅਤੇ ਉੱਪਰ ਦਿੱਲੀ ਦੇ ਹਾਕਮਾਂ ਤੱਕ ਆਪਣੀ ਚੜਤ ਬਣਾਉਣ ਵਾਸਤੇ ਕਈ ਹਮਲੇ ਤਾਂ ਜਾਣਬੁੱਝ ਕੇ ਕਰਵਾਏ ਜਾਂਦੇ ਹਨ ਅਤੇ ਕਈ ਹਮਲੇ ਮਾੜੀ ਬੋਲਬਾਣੀ ਅਤੇ ਹੈਂਕੜਬਾਜ ਰਵੱਈਏ ਦੇ ਕਾਰਨ ਲੋਕਾਂ ਦੁਆਰਾ ਕਰ ਦਿੱਤੇ ਜਾਂਦੇ ਹਨ।

ਅਸ਼ਵਨੀ 'ਤੇ ਸੂਬਾ ਸਰਕਾਰ ਦੀ ਮਿਹਰ ਇਸ ਗੱਲ ਦੀ ਗੁਆਹੀ ਕਰਦੀ ਹੈ ਕਿ ਹਾਕਮਾਂ ਦੇ ਹਾਕਮ ਸਕੇ ਹੀ ਹੁੰਦੇ ਹਨ। ਜੇ ਕਿਸੇ ਕਿਸਾਨ 'ਤੇ ਕਿਸੇ ਸਿਆਸੀ ਬੰਦੇ ਨੇ ਹਮਲਾ ਕੀਤਾ ਹੁੰਦਾ ਤਾਂ, ਭੋਰਾ ਕਦਰ ਨਹੀਂ ਸੀ ਪੈਣੀ, ਇਹ ਸੂਬਾ ਪ੍ਰਧਾਨ ਸੀ ਉਹ ਵੀ ਭਾਜਪਾ ਦਾ, ਤਾਂ ਹੀ ਸੁਰੱਖਿਆ ਅਗਲਿਆਂ ਨੇ ਵਧਾ ਦਿੱਤੀ। ਕਿਉਂਕਿ ਕੈਪਟਨੇ ਵੀ ਵੀ ਅੱਗੇ ਮੋਦੀ ਨੂੰ ਜਵਾਬ ਦੇਣਾ ਹੁੰਦਾ ਹੈ ਕਿ ਜਨਾਬ ਦੇਖੋ, ਅਸੀਂ ਤੁਹਾਡੇ ਬੰਦਿਆਂ ਦੀ ਆਪਣੇ ਸੂਬੇ ਦੇ ਅੰਦਰ ਸੁਰੱਖਿਆ ਕਰ ਰਹੇ ਹਾਂ, ਤੁਸੀਂ ਸਾਡੀ ਹਿਫ਼ਾਜ਼ਤ ਕਰੋ।