ਸਰਦਾਰ ਚੀਮਾ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਸਾਨੀ ਸੰਘਰਸ਼ ਨੂੰ ਨਿਗੂਣਾ ਨਾ ਮੰਨਣ ਲਈ ਅਪੀਲ।

Last Updated: Oct 13 2020 19:28
Reading time: 1 min, 31 secs

ਸੀਨੀਅਰ ਉਘੇ  ਟ੍ਰੇਡ ਯੂਨੀਅਨ ਆਗੂ ਅਤੇ ਸੀਨੀਅਰ ਕਾਂਗਰਸ ਲੀਡਰ ਐਮ ਐਮ ਸਿੰਘ ਚੀਮਾ ਨੇ ਅੱਜ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੜੇ ਰੋਹ ਭਰਪੂਰ ਲਹਿਜ਼ੇ ਵਿਚ ਆਖਿਆ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵੱਲੋਂ ਜੋ 3 ਖੇਤੀਬਾੜੀ ਬਿੱਲਾਂ ਨੂੰ ਬਹੁਮਤ ਦੀ ਧੱਕੇਜੋਰੀ ਨਾਲ ਸੰਸਦ ਦੇ ਦੋਵੇਂ ਸਦਨਾਂ ਵਿਚੋਂ ਲੋਕ ਤੰਤਰਿਕ ਨੇਤਿਕਤਾ ਨੂੰ ਅੱਖੋਂ ਪਰੋਖੇ ਕਰਕੇ ਪਾਸ ਕਰਵਾਉਣ ਦੇ 3 ਹਫ਼ਤੇ ਬੀਤ ਜਾਣ ਦੇ ਬਾਅਦ ਵੀ ਕੋਈ ਸੁਹਿਰਦਤਾ ਨਾ ਦਿਖਾਉਂਦੇ ਹੋਏ ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਨਿਗੂਣਾ ਦਿਖਾਉਣ ਦੀ ਕੋਸ਼ਿਸ਼  ਦੇਸ਼ ਦੇ ਭਵਿੱਖ ਲਈ ਬੜੀ ਘਾਤਕ ਸਿੱਧ ਹੋਵੇਗੀ.

ਸਰਦਾਰ ਚੀਮਾ ਨੇ ਅੱਗੇ ਆਖਿਆ ਕੇ ਜਿਸ ਤਰ੍ਹਾਂ ਸੜਕਾਂ ਤੇ ਬੈਠੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਅਖੌਤੀ ਗੱਲਬਾਤ ਦੇ ਮੁੱਦੇ ਤੇ ਭੰਬਲ ਭੂਸਾ ਪਾ ਕੇ ਸੱਦੇ ਦਿੱਤੇ ਜਾ ਰਹੇ ਹਨ ਅਤੇ ਭਾਜਪਾ ਆਗੂਆਂ ਵੱਲੋਂ ਪ੍ਰਚਾਰ ਕਰਕੇ ਕਿਸਾਨੀ ਸੰਘਰਸ਼ ਨੂੰ ਆਮਜੱਨ ਵਿਰੋਧੀ ਪੇਸ਼ ਕਰਨ ਦਾ ਇੱਕ ਸੋਚਿਆ ਸਮਝਿਆ ਕਦਮ ਹੈ 

ਸਰਦਾਰ ਚੀਮਾ ਨੇ ਅਜਿਹੇ ਕਦਮਾਂ ਨੂੰ ਗੈਰ ਜ਼ੁੰਮੇਵਾਰਾਨਾ ਅਤੇ ਭੁਲੇਖਾ ਪਾਊ ਪ੍ਰਚਾਰ ਗਰਦਾਨਦਿਆਂ ਆਖਿਆ ਕੇ ਅਜੋਕੇ ਸਮੇਂ ਜੱਦੋਂ ਪ੍ਰਧਾਨ ਮੰਤਰੀ ਵੱਲੋਂ ਸਾਰੇ ਦੇਸ਼ ਅਤੇ ਵਿਦੇਸ਼ੀ ਸੰਸਥਾਵਾਂ ਵਿਚ ਇਹਨਾਂ 3 ਖੇਤੀ ਬਿੱਲਾਂ ਨੂੰ ਇਤਿਹਾਸਿਕ ਦੱਸ ਕੇ ਵਾਹ ਵਾਹੀ ਖੱਟਣ ਲਈ ਵਰਤਿਆ ਜਾ ਰਿਹਾ ਉਸ ਸਮੇਂ ਭਾਰਤ ਸਰਕਾਰ ਦੇ ਖੇਤੀਬਾੜੀ ਸਕੱਤਰ ਨੇ ਪਹਿਲਾਂ ਆਪਣੇ ਪੱਧਰ ਤੇ ਨਿੱਜੀ ਸੱਦਾ ਅਤੇ ਫੇਰ ਦੁਬਾਰਾ ਕਿਸਾਨ ਜਥੇਬੰਦੀਆਂ ਨੂੰ ਨਾਮਾਲੂਮ ਅਥਾਰਟੀ ਵੱਲੋਂ ਸ਼ੰਕੇ ਦੂਰ ਕਰਨ ਲਈ ਕਮੇਟੀ ਰੂਮ ਵਿਚ ਸੱਦਿਆ ਜਾਣਾ ਇੱਕ ਸੋਚਿਆ ਸਮਝਿਆ ਕਦਮ ਹੈ ਜਿਸ ਨਾਲ ਬਹੂ ਰਾਸ਼ਟਰੀ ਕੰਪਨੀਆਂ ਤੇ ਧੰਨਾ ਸੇਠਾਂ ਦੇ ਲੜ ਲੱਗ ਕੇ ਕਿਸਾਨੀ ਸੰਘਰਸ਼ ਨੂੰ ਨਾਂਹ ਪੱਖੀ ਸੋਚ ਨਾਲ ਨਜਿੱਠਣਾ ਹੈ।  

ਸਰਦਾਰ ਚੀਮਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ  ਜਿਥੇ ਕਿਸਾਨੀ ਸੰਘਰਸ਼ ਨੂੰ ਬਣਦਾ ਮਾਣ ਸਤਿਕਾਰ ਦੇਣ ਉਥੇ  ਦੇਸ਼ ਦੇ ਅੰਨਦਾਤਾ ਨੂੰ ਪਹਿਲ ਦੇ ਆਧਾਰ ਤੇ ਨਿੱਜੀ ਤੌਰ ਤੇ ਪਹਿਲ ਕਦਮੀ ਕਰਕੇ ਮੰਗਾਂ ਮੰਨਣ ਲਈ ਅੱਗੇ ਆ ਕੇ ਕੇਂਦਰੀ  ਅੰਨ ਭੰਡਾਰਾਂ ਵਿਚ ਅਥਾਹ ਯੋਗਦਾਨ ਪਾਉਣ ਵਾਲਿਆਂ ਸਰਕਾਰਾਂ ਨੂੰ ਵੀ ਸੱਦਾ ਦੇ ਕੇ ਇੱਕ ਪਲੇਟਫਾਰਮ ਤੇ ਬੈਠ ਕੇ ਇਹਨਾਂ ਬਿੱਲਾਂ ਨੂੰ ਵਾਪਿਸ  ਲੈ ਕੇ ਲੋੜੀਂਦੀਆਂ ਸੋਧਾਂ ਕਰਕੇ  ਹੱਲ ਕਰਵਾਉਣ।