ਚੀਮਾ ਵੱਲੋਂ ਮੋਦੀ ਸਰਕਾਰ ਦੀ ਕਿਸਾਨੀ ਸੰਘਰਸ਼ ਪ੍ਰਤੀ ਬੇਰੁਖ਼ੀ ਦੀ ਸਖ਼ਤ ਨਿਖੇਧੀ

ਉੱਗੇ ਕਿਸਾਨ ਆਗੂ ਅਤੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦੇ ਜੀ ਬੀ ਮੈਂਬਰ ਰਹੇ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਮੋਦੀ  ਸਰਕਾਰ ਵੱਲੋਂ ਜੋ 3  ਕਿਸਾਨ ਵਿਰੋਧੀ ਬਿੱਲ ਸੰਸਦ ਵਿਚੋਂ ਪਾਸ ਕਰਵਾ ਕੇ ਦੇਸ਼ ਵਿਆਪੀ ਕਿਸਾਨੀ ਸੰਕਟ ਪੈਦਾ ਕੀਤਾ ਹੈ ਉਸ ਪ੍ਰਤੀ ਕੇਂਦਰ ਸਰਕਾਰ ਵੱਲੋਂ ਦਿਖਾਈ ਜਾ ਰਹੀ ਬੇਰੁਖ਼ੀ ਅੱਜ 22 ਦਿਨ ਬੀਤ ਜਾਣ ਬਾਅਦ ਵੀ  ਇਸ ਡੈੱਡ ਲੋਕ ਨੂੰ ਖਤਮ ਕਰਨ ਲਈ ਕਿਸੇ ਤਰ੍ਹਾਂ ਦੀ ਸੰਜੀਦਗੀ ਨਾ ਦਿਖਾਉਣਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਆਖਿਆ ਕੇ ਇਹ ਬੇਰੁਖ਼ੀ ਮੋਦੀ ਸਰਕਾਰ ਦਾ ਕਿਸਾਨ ਮਾਰੂ ਕਦਮ ਹੈ ਜੋ  ਇਤਿਹਾਸ ਵਿਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ।  

ਸਰਦਾਰ ਚੀਮਾ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੋਰਡ ਮੈਂਬਰ ਵੱਜੋਂ ਸੇਵਾਵਾਂ ਨਿਭਾ ਚੁੱਕੇ ਨੇ ਕੇਂਦਰ ਸਰਕਾਰ ਦੇ ਇਸ ਵਤੀਰੇ ਨੂੰ ਦੇਸ਼ ਦੀ ਕਿਸਾਨੀ ਨੂੰ ਬੁਰੇ ਅਕਸ ਨਾਲ ਪੇਸ਼ ਕਰਨ ਦਾ ਯਤਨ ਗਰਦਾਨਦੀਆਂ ਆਖਿਆ ਕੇ ਸਮਾਂ ਲੰਘਾਉਣ ਲਈ ਕੀਤੇ ਜਾ ਰਹੇ ਉਹੜ ਪੋਹੜ ਇਸ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਆਉਂਦੇ ਦਿਨਾਂ ਵਿਚ ਬੱਧ ਅਮਨੀ ਵਾਲਾ ਮਾਹੌਲ ਸਿਰਜਣ ਦਾ ਜੋ ਕਾਰਾ  ਗੈਰ ਜ਼ੁੰਮੇਵਾਰਾਨਾ ਬਿਆਨਬਾਜ਼ੀ ਭਾਜਪਾ ਅਤੇ ਸਹਿਯੋਗੀ ਦਲਾਂ ਦੇ ਕੁੱਝ ਆਗੂਆਂ ਵੱਲੋਂ ਕੀਤੇ ਜਾ ਰਹੀ ਹੈ ਉਹ ਮਾੜੇ ਹਾਲਾਤਾਂ ਵੱਲ ਧੱਕਣ ਦਾ ਯਤਨ ਹੋਏਗਾ 

ਸਰਦਾਰ ਚੀਮਾ  ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੇ ਅੱਗੇ ਚੱਲ ਦੀਆਂ ਆਖਿਆ ਕੇ ਜਿਸ ਤਰ੍ਹਾਂ ਕੋਰੋਨਾ ਕਾਲ ਦੌਰਾਣ , ਖੇਤੀਬਾੜੀ ਤੇ ਕਿਰਸਾਨੀ ਨਾਲ ਸੰਬੰਧਿਤ ਧਿਰਾਂ ਨਾਲ ਬਿਨਾਂ ਕਿਸੇ ਵਾਜਿਬ ਸਲਾਹ ਮਸ਼ਵਰੇ ਦੇ ਹੜਬੜਾਹਟ ਵਿਚ ਬਿੱਲ ਪਾਸ ਕਰਵਾ ਦਿੱਤੇ ਗਏ ਉਹਨਾਂ ਦਾ ਖਮਿਆਜ਼ਾ ਆਉਂਦੀਆਂ ਨਸਲਾਂ ਤੇ ਮੌਜੂਦਾ ਪੀੜ੍ਹੀ ਨੂੰ ਭੁਗਤਣਾ ਪਵੇਗਾ ਤੇ ਇਹ  ਧੰਨਾ ਸੇਠਾਂ ਤੇ ਬਹੁ ਰਾਸ਼ਟਰੀ ਕਾਰੋਬਾਰੀਆਂ ਹੱਥੋਂ ਚਿੱਟੇ ਦਿਨੀਂ ਹੋਣ ਵਾਲੀ ਲੁੱਟ ਸਬਿਤ ਹੋਵੇਗਾ .