ਕੋਰੋਨਾ ਭਾਰਤ 'ਚੋਂ ਖ਼ਤਮ, ਹੁਣ ਗੋਦੀ ਮੀਡੀਆ ਕੀ ਕਰੂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 10 2020 16:34
Reading time: 2 mins, 9 secs

ਬੇਸ਼ੱਕ ਪਿਛਲੇ ਸਾਲ 2019 ਵਿੱਚ ਕੋਰੋਨਾ ਵਾਇਰਸ ਪੈਦਾ ਹੋਇਆ ਸੀ, ਪਰ ਇਹ ਵਾਇਰਸ ਭਾਰਤ ਦੇ ਅੰਦਰ ਜਨਵਰੀ 2020 ਦੇ ਵਿੱਚ ਪਹੁੰਚਾ ਸੀ। ਭਾਰਤ ਦੇ ਅੰਦਰ ਪਹਿਲੋਂ ਪਹਿਲੋਂ ਕੇਸਾਂ ਦੀ ਗਿਣਤੀ ਬਹੁਤ ਘੱਟ ਸੀ, ਪਰ ਟਰੰਪ ਦੀ ਭਾਰਤ ਫੇਰੀ ਦੇ ਦੌਰਾਨ ਭਾਰਤ ਦੇ ਅੰਦਰ ਕਰੋਨਾ ਕੇਸਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ ਪੌਣੇ ਦੋ ਮਹੀਨੇ ਦੀ ਗੂੜੀ ਨੀਂਦ ਸੌਣ ਮਗਰੋਂ 22/23 ਮਾਰਚ ਨੂੰ ਭਾਰਤ ਦੇ ਅੰਦਰ ਮੁਕੰਮਲ ਤਾਲਾਬੰਦੀ ਅਤੇ ਕਰਫ਼ਿਊ ਲਗਾ ਦਿੱਤਾ ਸੀ।

ਇਹ ਤਾਲਾਬੰਦੀ ਅਤੇ ਕਰਫ਼ਿਊ ਬਿਨ੍ਹਾਂ ਸੋਚੇ ਸਮਝੇ ਅਤੇ ਬਿਨ੍ਹਾਂ ਕਿਸੇ ਤਿਆਰੀ ਦੇ ਭਾਰਤ ਦੇ ਅੰਦਰ ਲਗਾਇਆ ਗਿਆ ਸੀ। ਭਾਰਤ ਦੇ ਵਿੱਚ ਬੇਸ਼ੱਕ ਤਾਲਾਬੰਦੀ ਅਤੇ ਕਰਫ਼ਿਊ ਲੱਗੇ ਨੂੰ ਕਰੀਬ 6/7 ਮਹੀਨੇ ਹੋ ਚੁੱਕੇ ਹਨ, ਪਰ ਹੁਣ ਤੱਕ ਇਸ ਤਾਲਾਬੰਦੀ ਅਤੇ ਕਰਫ਼ਿਊ ਨੇ ਭਾਰਤੀਆਂ ਨੂੰ ਸਿਰਫ਼ ਨੁਕਸਾਨ ਤੋਂ ਇਲਾਵਾ ਭਾਰਤ ਵਾਸੀਆਂ ਨੂੰ ਕੁੱਝ ਨਹੀਂ ਦਿੱਤਾ। ਕੋਰੋਨਾ ਦਾ ਖ਼ੌਫ਼ ਖ਼ਤਮ ਹੁੰਦਾ ਜਾ ਰਿਹਾ ਹੈ, ਕਿਉਂਕਿ ਭਾਰਤੀ ਲੋਕ ਹੁਣ ਕੇਂਦਰ ਸਰਕਾਰ ਦੀ ਚਾਲ ਅਤੇ ਕੋਰੋਨਾ ਦੀ ਢਾਲ ਨੂੰ ਪੂਰੀ ਤਰ੍ਹਾਂ ਸਮਝਦੇ ਜਾ ਰਹੇ ਹਨ।

ਭਾਰਤ ਦੇ ਅੰਦਰ ਕੋਰੋਨਾ ਦਾ ਖ਼ੌਫ਼ ਤਾਂ ਖ਼ਤਮ ਹੁੰਦਾ ਜਾ ਰਿਹਾ ਹੈ, ਪਰ ਹੁਣ ਗੋਦੀ ਮੀਡੀਆ ਕੀ ਕਰੇਗਾ, ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਭੁੜਕ ਰਿਹਾ ਹੈ। ਕਿਉਂਕਿ ਕੋਰੋਨਾ ਨੂੰ ਧਰਮ ਜਾਤ ਦੇ ਨਾਲ ਜੋੜ ਕੇ ਸਭ ਤੋਂ ਵੱਧ ਪੁਆੜਾ ਤਾਂ ਗੋਦੀ ਮੀਡੀਆ ਨੇ ਹੀ ਪਾਇਆ ਸੀ। ਗੋਦੀ ਮੀਡੀਆ ਹਮੇਸ਼ਾ ਸਰਕਾਰ ਦੀ ਬੋਲੀ ਬੋਲਦਾ ਰਿਹਾ ਅਤੇ ਕੋਰੋਨਾ ਵਾਇਰਸ ਦੇ ਨਾਲ ਪੀੜ੍ਹਤਾਂ ਦੇ ਅੰਕੜੇ ਜਨਤਕ ਕਰਦਾ ਰਿਹਾ, ਜਦੋਂਕਿ ਮੀਡੀਆ ਦੁਆਰਾ ਇਹ ਕਦੇ ਵੀ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਕਿੰਨੇ ਲੋਕ ਬਿਨ੍ਹਾਂ ਦਵਾਈ ਦੇ ਠੀਕ ਹੋਏ ਹਨ?

ਜਾਣਕਾਰੀ ਦੇ ਮੁਤਾਬਿਕ ਭਾਰਤ ਦੇ ਅੰਦਰ ਕੋਰੋਨਾ ਖ਼ਿਲਾਫ਼ ਜੰਗ ਵਿੱਚ ਸਥਿਤੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਹੁਣ ਜਿੱਥੇ ਕੋਰੋਨਾ ਦੇ ਨਵੇਂ ਮਾਮਲੇ ਘੱਟ ਰਹੇ ਹਨ, ਉੱਥੇ ਹੀ ਦੂਜੇ ਪਾਸੇ ਬਿਨ੍ਹਾਂ ਕੋਰੋਨਾ ਵੈਕਸੀਨ ਤੋਂ ਲੋਕ ਠੀਕ ਹੋ ਰਹੇ ਹਨ। ਬਿਨ੍ਹਾਂ ਕੋਰੋਨਾ ਵੈਕਸੀਨ ਦੇ ਠੀਕ ਹੋ ਰਹੇ ਲੋਕ ਹੁਣ ਗੋਦੀ ਮੀਡੀਆ ਅਤੇ ਮੋਦੀ ਸਰਕਾਰ ਨੂੰ ਸਵਾਲ ਕਰ ਰਹੇ ਹਨ ਕਿ ਕਿਉਂ ਹਊਆ ਬਣਾ ਰੱਖਿਆ ਕੋਰੋਨਾ ਦਾ? ਕੋਰੋਨਾ ਆਮ ਫ਼ਲੂ ਹੈ, ਮੀਡੀਆ ਵਾਲਿਓ ਐਵੇਂ ਡਰਾਓ ਨਾ। ਦਰਅਸਲ, ਹੁਣ ਤੱਕ ਭਾਰਤ ਦੇ ਅੰਦਰ 85.52 ਫ਼ੀਸਦੀ ਤੋਂ ਵੱਧ ਕੋਰੋਨਾ ਪੀੜ੍ਹਤ ਬਿਨ੍ਹਾਂ ਦਵਾਈ ਦੇ ਠੀਕ ਹੋ ਚੁੱਕੇ ਹਨ।

ਬੁੱਧੀਜੀਵੀ ਸਵਾਲ ਕਰ ਰਹੇ ਹਨ ਕਿ ਹੁਣ ਭਾਰਤ ਮੀਡੀਆ ਕੀ ਕਰੇਗਾ? ਹਿੰਦ-ਪਾਕਿ ਦਾ ਮਸਲਾ ਤਾਂ ਗੋਦੀ ਮੀਡੀਆ ਕੋਲ ਪਹਿਲੋਂ ਹੀ ਹੈ। ਚੀਨ ਅਤੇ ਭਾਰਤ ਦਰਮਿਆਨ ਨਵੇਂ ਵਿਵਾਦ ਦੇ ਕਾਰਨ ਤਾਂ ਭਾਰਤ ਦੀ ਸਥਿਤੀ ਹੋਰ ਜ਼ਿਆਦਾ ਥੱਲੇ ਡਿੱਗ ਚੁੱਕੀ ਹੈ। ਦੇਸ਼ ਦੇ ਅੰਦਰ ਬੇਰੁਜ਼ਗਾਰੀ, ਭੁੱਖਮਰੀ, ਖ਼ੁਦਕੁਸ਼ੀਆਂ ਵੱਧ ਚੁੱਕੀਆਂ ਹਨ। ਪਰ, ਭਾਰਤੀ ਮੀਡੀਆ ਕਰੋਨਾ ਦਾ ਖ਼ੌਫ਼ ਲੋਕਾਂ ਦੇ ਮਨਾ ਅੰਦਰ ਪਾ ਰਿਹਾ ਹੈ ਅਤੇ ਨਫ਼ਰਤ ਭਰੀਆਂ ਡਿਬੇਟ ਚਲਾ ਕੇ, ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਹੁਣ ਜਦੋਂ ਕੋਰੋਨਾ ਪੀੜ੍ਹਤ ਬਿਨ੍ਹਾਂ ਦਵਾਈ ਦੇ ਠੀਕ ਹੋ ਰਹੇ ਹਨ ਤਾਂ, ਹੁਣ ਭਾਰਤੀ ਮੀਡੀਆ ਕੀ ਕਰੇਗਾ? ਕਿਉਂਕਿ ਕੋਰੋਨਾ ਤਾਂ ਦੌੜ ਗਿਆ ਹੈ।