ਛੇਵੇਂ ਮੈਗਾ ਰੋਜ਼ਗਾਰ ਮੇਲੇ ਵਿੱਚ ਜ਼ਿਲਾ ਗੁਰਦਾਸਪੁਰ ਦੇ 2567 ਬੇਰੁਜ਼ਗਾਰਾਂ ਨੂੰ ਮਿਲਿਆ ਰੋਜ਼ਗਾਰਪੰਜਾਬ ਸਰਕਾਰ ਦੀ ਘਰ ਘਰ ਰੋਜਗਾਰ ਸਕੀਮ ਤਹਿਤ ਬੇਰੁਜਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹਈਆ ਕਰਵਾਉਣ ਲਈ 6ਵਾਂ ਰਾਜ ਪੱਧਰੀ ਰੋਜਗਾਰ ਮੇਲੇ ਲਗਾਏ ਗਏ ਸਨ , ਜਿਸ ਵਿੱਚ ਜਿਲਾ ਗੁਰਦਾਸਪੁਰ ਵਲੋਂ 5 ਸਥਾਨਾਂ ਤੇ ਰੋਜਗਾਰ ਮੇਲੇ ਲਗਾ ਕੇ 2567 ਬੇਰੁਜਗਾਰ ਪ੍ਰਾਰਥੀਆ ਨੂੰ  ਵੱਖ ਵੱਖ ਕੰਪਨੀਆ ਵਿੱਚ ਇੰਟਰਵਿਊ ਦਿਵਾਉਣ ਉਪਰੰਤ ਰੋਜਗਾਰ ਮੁਹਈਆ ਕਰਵਾਇਆ ਗਿਆ, ਜਿਸ ਵਿੱਚ BYJU’S ਕੰਪਨੀ ਵਲੋ ਮਿਸ ਸਨਿਆ ਬੇਦੀ ਅਤੇ ਹੀਨਾ ਕਟਿਆਲ ਦੀ ਇੰਟਰਵਿਊ  ਉਪਰੰਤ ਉਨਾਂ ਨੂੰ 10 ਲੱਖ ਪ੍ਰਤੀ ਸਾਲ ਦਾ ਪੈਕਜ ਲਈ ਚੋਣ ਕੀਤੀ ਗਈ  ।
ਇਸ ਮੇਲੇ ਦੀ ਅੱਜ ਸਮਾਪਤੀ ਹੋ ਗਈ। ਇਸ ਸਬੰਧੀ ਰਾਜ ਪੱਧਰੀ ਵਰਚੁਅਲ ਸਮਾਗਮ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸ ਵਿੱਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ੍ਰੀ ਰਾਹੁਲ ਗਾਂਧੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ।
ਇਸੇ ਸਮਾਗਮ ਦੀ ਤਰਜ਼ ਉਤੇ ਹੀ ਜ਼ਿਲ•ਾ ਪੱਧਰੀ ਸਮਾਗਮ ਸਥਾਨਕਜ਼ਿਲਾ ਰੋਜ਼ਗਾਰ ਦਫਤਰ, ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਵਲੋਂ ਕੀਤੀ। ਇਸ ਮੌਕੇ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ, ਪਰਸ਼ੋਤਮ ਸਿੰਘ ਜਿਲਾ ਰੋਜ਼ਗਾਰ ਅਫਸਰ ਅਤੇ ਪਲੇਸਮੈਂਟ ਅਫਸਰ ਸ਼੍ਰੀ ਵਰੁਣ ਜੋਸ਼ੀ ਵੀ ਮੋਜੂਦ ਸਨ।
ਜਿਲ•ਾ ਗੁਰਦਾਸਪੁਰ ਵਿਖੇ ਲਗਾਏ ਗਏ ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ 2567 ਚੁਣੇ ਗਏ ਪ੍ਰਾਰਥੀਆ ਵਿਚੋਂ 50 ਪ੍ਰਾਰਥੀਆ ਨੂੰ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਕੈਬਿਨਟ ਮੰਤਰੀ ਸ: ਬਾਜਵਾ, ਸ. ਪਾਹੜਾ ਅਤੇ ਡਿਪਟੀ ਕਮਿਸ਼ਨਰ ਵਲੋਂ ਇਹਨਾਂ ਬੱਚਿਆ ਨੂੰ ਸਰਟੀਫਿਕੇਟ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ । ਇਹਨਾਂ ਬੱਚਿਆ (ਅਮਿਤ ਰਾਠੋਰ, ਸਰਬਜੀਤ ਸਿੰਘ,ਕਿਰਨਜੀਤ ਕੌਰ, ਅਮਨਦੀਪ ਕੌਰ, ਕਰਮਪ੍ਰੀਤ ਕੌਰ  ਆਦਿ )  ਨੂੰ ਵੱਖ ਵੱਖ ਕੰਪਨੀਆ ਵਲੋਂ  ਪ੍ਰਤੀ ਸਾਲ 1 ਲੱਖ ਤੋਂ 2.5 ਲੱਖ ਦੇ ਪੈਕੇਜ ਲਈ ਚੋਣ ਕੀਤੀ ਗਈ ।
ਕੈਬਨਿਟ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੱਖ ਵੱਖ ਕੰਪਨੀਆ ਵਿੱਚ ਚੁਣੇ ਗਏ ਬੱਚਿਆ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ  ਕਿਹਾ ਕਿ  ਉਹ  ਆਪਣੀ ਪੂਰੀ ਲਗਨ ਨਾਲ ਇਹਨਾਂ ਕੰਪਨੀਆ ਵਿੱਚ ਕੰਮ ਕਰਨ ਅਤੇ ਆਪਣੀ ਜਿੰਦਗੀ ਵਿੱਚ ਕਾਮਯਾਬ ਇਨਸਾਨ ਬਣਨ । ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਲਗਾਏ ਗਏ ਇਹਨਾਂ ਮੇਲਿਆਂ ਵਿੱਚ ਨੌਜਵਾਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਸੀ, ਜੋ ਕਿ ਇੱਕ ਚੰਗਾ ਸੁਨੇਹਾ ਹੈ। ਉਹਨਾਂ ਕਿਹਾ ਕਿ ਇਹ ਮੇਲੇ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ। ਉਨਾਂ ਨੌਜਵਾਨ ਨੂੰ ਆਪਣੇ ਪੈਰਾਂ ਉਤੇ ਖੜ•ਾ ਹੋਣ ਅਤੇ ਰੋਜ਼ਗਾਰ ਦੇ ਹੋਰ ਮੌਕੇ ਲੈਣ ਲਈ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਜੁੜਨ ਦਾ ਸੱਦਾ ਦਿੱਤਾ।  
ਇਸ ਮੌਕੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਤਾਲਾਬੰਦੀ ਅਤੇ ਕਰੋਨਾ ਕਾਰਨ ਉਹ ਨੌਕਰੀਆਂ ਲਈ ਏਧਰ ਓਧਰ ਭਟਕ ਰਹੇ ਸਨ ਪਰ ਇਹਨਾਂ ਰੋਜ਼ਗਾਰ ਮੇਲਿਆਂ ਨਾਲ ਉਹ ਰੋਜ਼ਗਾਰ ਨਾਲ ਜੁੜ ਗਏ ਹਨ। ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
----------------