ਦੇਸ਼ ਦੇ ਕਿਸਾਨਾਂ ਦੇ ਹੱਕਾਂ ਤੇ ਚਿੱਟੇ ਦਿਨ ਡਾਕਾ ਮਾਰਨ ਵਾਲੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਲੋਕ ਤੰਤਰਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਪਾਸ ਕਰਵਾਏ ਕਿਸਾਨ ਵਿਰੋਧੀ ਬਿੱਲਾਂ ਦੇ ਪਾਸ ਹੋਣ ਤੋਂ ਅੱਜ 18 ਦਿਨ ਬੀਤ ਜਾਣ ਦੇ ਬਾਅਦ ਵੀ ਦੇਸ਼ ਦੇ ਕਿਸਾਨਾਂ ਵੱਲੋਂ ਵੱਖ ਰਾਜ ਮਾਰਗਾਂ ਰੈਲ਼ਾ ਰੋਕਣ ਅਤੇ ਭਰਵੇਂ ਮਾਰਚ ਕਰਨ ਤੇ ਅਨਿਸ਼ਚਿਤ ਕਾਲ ਦੇ ਧਰਨਿਆਂ ਦੇ ਬਾਵਜੂਦ ਨਾ ਪੰਜਾਬ ਸਰਕਾਰ ਦੇ ਸਮਾਂ ਰਹਿੰਦੇ ਸ਼ੰਕੇ ਉਠਾਉਣ ਦੇ ਬਾਵਜ਼ੂਦ ਕੋਈ ਗੱਲਬਾਤ ਨਾ ਕਰਨ ਦਾ ਰਾਹ ਅਪਨਾਉਣਾ ਸਿਰਫ਼ ਹੰਕਾਰੀ ਹੋਈ ਮਾਨਸਿਕਤਾ ਅਤੇ ਗ਼ਰੂਰ ਵਿਚ ਭਰੀ ਹੋਈ ਸਰਕਾਰ ਦਾ ਸੰਕੇਤ ਦਿੰਦੀ ਹੈ ਜੋ ਆਮ ਜਨਤਾ ਅਤੇ ਦੇਸ਼ ਨੂੰ ਬਾਦ ਅਮਨੀ ਵੱਲ ਧੱਕਣ ਵਾਲ਼ਾ ਕਦਮ ਸਾਬਿਤ ਹੋ ਰਿਹਾ ਹੈ . ਇਹ ਵਿਚਾਰ ਅੱਜ ਪੰਜਾਬ ਕਾਂਗਰਸ ਦੇ ਪਰਮਾਨੈਂਟ ਇਨਵਾਈਟੀ ਅਤੇ ਉਘੇ ਟ੍ਰੇਡ ਯੂਨੀਅਨ ਅਤੇ ਖੇਤ ਮਜ਼ਦੂਰ ਆਗੂ ਐਮ ਐਮ ਸਿੰਘ ਚੀਮਾ ਨੇ ਬੜੇ ਰੋਹ ਪੂਰਨ ਲਹਿਜ਼ੇ ਵਿਚ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਪ੍ਰਗਟਾਏ . ਸਰਦਾਰ ਚੀਮਾ ਨੇ ਕਿਹਾ ਜਿਸ ਤਰ੍ਹਾਂ ਸ਼੍ਰੀ ਰਾਹੁਲ ਗਾਂਧੀ ਨੇ ਪੰਜਾਬ ਤੋਂ ਕਿਸਾਨੀ ਬਚਾਓ ਯਾਤਰਾ ਸ਼ੁਰੂ ਕਰਕੇ ਇਸ ਦੇਸ਼ ਵਿਆਪੀ ਮੁਹਿੰਮ ਨੂੰ ਹੁਲਾਰਾ ਦੇਣ ਦਾ ਸਫ਼ਲ ਯਤਨ ਕੀਤਾ ਅਤੇ ਜਿਸ ਤਰ੍ਹਾਂ ਦਾ ਲਾਮਿਸਾਲ ਸਹਿਯੋਗ ਪੰਜਾਬ ਦੇ ਕਿਸਾਨਾਂ ਸਮੇਤ ਖੇਤ ਮਜ਼ਦੂਰਾਂ , ਆੜ੍ਹਤੀਆਂ ,ਛੋਟੇ ਵਪਾਰੀਆਂ, ਟਰਾਂਸਪੋਰਟ ਯੂਨੀਅਨਾਂ ਆਦਿ ਨੇ ਦਿੱਤਾ ਹੈ ਉਹ ਇਤਿਹਾਸਿ

Last Updated: Oct 05 2020 19:25
Reading time: 1 min, 27 secs

ਦੇਸ਼ ਦੇ ਕਿਸਾਨਾਂ ਦੇ ਹੱਕਾਂ ਤੇ ਚਿੱਟੇ ਦਿਨ ਡਾਕਾ ਮਾਰਨ ਵਾਲੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਲੋਕ ਤੰਤਰਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਪਾਸ ਕਰਵਾਏ ਕਿਸਾਨ ਵਿਰੋਧੀ ਬਿੱਲਾਂ ਦੇ ਪਾਸ ਹੋਣ ਤੋਂ  ਅੱਜ 18  ਦਿਨ ਬੀਤ ਜਾਣ ਦੇ ਬਾਅਦ ਵੀ ਦੇਸ਼ ਦੇ ਕਿਸਾਨਾਂ ਵੱਲੋਂ ਵੱਖ ਰਾਜ ਮਾਰਗਾਂ ਰੈਲ਼ਾ ਰੋਕਣ ਅਤੇ ਭਰਵੇਂ ਮਾਰਚ ਕਰਨ ਤੇ ਅਨਿਸ਼ਚਿਤ ਕਾਲ ਦੇ ਧਰਨਿਆਂ ਦੇ ਬਾਵਜੂਦ ਨਾ ਪੰਜਾਬ ਸਰਕਾਰ ਦੇ ਸਮਾਂ ਰਹਿੰਦੇ ਸ਼ੰਕੇ ਉਠਾਉਣ ਦੇ ਬਾਵਜ਼ੂਦ ਕੋਈ ਗੱਲਬਾਤ ਨਾ ਕਰਨ ਦਾ ਰਾਹ ਅਪਨਾਉਣਾ ਸਿਰਫ਼ ਹੰਕਾਰੀ ਹੋਈ ਮਾਨਸਿਕਤਾ ਅਤੇ ਗ਼ਰੂਰ ਵਿਚ ਭਰੀ ਹੋਈ ਸਰਕਾਰ ਦਾ ਸੰਕੇਤ ਦਿੰਦੀ ਹੈ ਜੋ ਆਮ ਜਨਤਾ ਅਤੇ ਦੇਸ਼ ਨੂੰ ਬਾਦ ਅਮਨੀ ਵੱਲ ਧੱਕਣ ਵਾਲ਼ਾ ਕਦਮ ਸਾਬਿਤ ਹੋ ਰਿਹਾ ਹੈ . ਇਹ ਵਿਚਾਰ ਅੱਜ ਪੰਜਾਬ ਕਾਂਗਰਸ ਦੇ ਪਰਮਾਨੈਂਟ ਇਨਵਾਈਟੀ ਅਤੇ ਉਘੇ ਟ੍ਰੇਡ  ਯੂਨੀਅਨ ਅਤੇ ਖੇਤ ਮਜ਼ਦੂਰ ਆਗੂ  ਐਮ ਐਮ ਸਿੰਘ ਚੀਮਾ ਨੇ ਬੜੇ ਰੋਹ ਪੂਰਨ ਲਹਿਜ਼ੇ ਵਿਚ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਪ੍ਰਗਟਾਏ .

ਸਰਦਾਰ ਚੀਮਾ ਨੇ ਕਿਹਾ ਜਿਸ ਤਰ੍ਹਾਂ ਸ਼੍ਰੀ ਰਾਹੁਲ ਗਾਂਧੀ ਨੇ ਪੰਜਾਬ ਤੋਂ ਕਿਸਾਨੀ ਬਚਾਓ ਯਾਤਰਾ ਸ਼ੁਰੂ ਕਰਕੇ ਇਸ ਦੇਸ਼ ਵਿਆਪੀ ਮੁਹਿੰਮ ਨੂੰ ਹੁਲਾਰਾ ਦੇਣ ਦਾ ਸਫ਼ਲ ਯਤਨ ਕੀਤਾ ਅਤੇ ਜਿਸ ਤਰ੍ਹਾਂ ਦਾ ਲਾਮਿਸਾਲ ਸਹਿਯੋਗ ਪੰਜਾਬ ਦੇ ਕਿਸਾਨਾਂ ਸਮੇਤ ਖੇਤ ਮਜ਼ਦੂਰਾਂ , ਆੜ੍ਹਤੀਆਂ ,ਛੋਟੇ ਵਪਾਰੀਆਂ, ਟਰਾਂਸਪੋਰਟ ਯੂਨੀਅਨਾਂ ਆਦਿ ਨੇ ਦਿੱਤਾ ਹੈ ਉਹ ਇਤਿਹਾਸਿਕ ਹੈ.

ਸਰਦਾਰ ਚੀਮਾ ਨੇ ਕਿਹਾ ਕੇਂਦਰ ਸਰਕਾਰ ਦਾ ਪੂਰਾ ਨਾਂਹ ਪੱਖੀ ਰਵਈਆ ਅਤੇ ਕੁਝ ਭਾਜਪਾ ਆਗੂਆਂ ਵੱਲੋਂ ਕੂੜ ਪ੍ਰਚਾਰ ਦੇਸ਼   ਦੇ ਅਰਥਚਾਰੇ ਅਤੇ ਡੂੰਘੇ ਸੰਘਰਸ਼ ਨਾਲ ਦਰਪੇਸ਼ ਕਿਸਾਨੀ ਨੂੰ ਠੇਂਗਾ ਦਿਖਾਉਣ ਦਾ ਯਤਨ ਹੋ ਨਿੱਬੜਿਆ ਹੈ।  

ਸਰਦਾਰ ਚੀਮਾ ਨੇ ਜਿਥੇ ਸਮੂਹ ਕਿਸਾਨੀ ਭਾਈਚਾਰੇ ਦਾ ਇੱਕ ਮੁੱਠ ਹੋ ਕੇ ਇਹਨਾਂ ਕਿੱਸਾਨ ਅਤੇ ਕਿਸਾਨੀ ਮਾਰੂ ਬਿੱਲਾ ਦਾ ਡੱਟਵਾਂ ਵਿਰੋਧ ਕਰਨ ਲਈ ਧੰਨਵਾਦ ਕੀਤਾ ਉਥੇ ਰਾਹੁਲ ਗਾਂਧੀ  ਦੀਆਂ ਰੈਲੀਆਂ ਵਿਚ ਸਹਿਯੋਗ ਦੇਣ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ ਤਾਂ ਜੋ  ਅਜਿਹੇ ਭਰਵੇਂ  ਸੰਘਰਸ਼ ਰਾਹੀਂ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਕਦਮਾਂ ਨੂੰ ਠੱਲ ਪਾਈ ਜਾ ਸਕੇ.