ਪਿਛਲੇ ਕਰੀਬ 7-8 ਸਾਲ ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤੀ ਕਰ ਰਿਹਾ ਜਮਾਲਪੁਰ ਦਾ ਗੁਰਵਿੰਦਰ ਸਿੰਘਪੰਜਾਬ ਸਰਕਾਰ ਵੱਲੋਂ ਵਿਸ਼ੇਸ ਮੂਹਿੰਮ ਚਲਾ ਕੇ ਖੇਤੀ ਬਾੜੀ ਵਿਭਾਗ ਵੀ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿੱਚ ਜਾਗਰੁਕਤਾ ਕੈਂਪ ਲਗਾ ਕੇ ਕਿਸਾਨਾ ਨੂੰ ਪਰਾਲੀ ਨਾ ਸਾੜਨ ਲਈ ਜਾਗਰੁਕ ਕਰ ਰਿਹਾ ਹੈ ਅਤੇ ਜਿਲ੍ਹਾ ਪਠਾਨਕੋਟ ਦੀਆਂ ਪੰਚਾਇਤਾਂ ਇਸ ਮੂਹਿੰਮ ਦੋਰਾਨ ਪੰਚਾਇਤਾਂ ਵਿੱਚ ਮਤੇ ਪਾ ਕੇ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਉਹ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤੀ ਕਰਨਗੇ।
ਇਸ ਮੂਹਿੰਮ ਦੋਰਾਨ ਪਿੰਡ ਜਮਾਲਪੁਰ ਦਾ ਨਿਵਾਸੀ ਕਿਸਾਨ ਗੁਰਵਿੰਦਰ ਸਿੰਘ ਜੋ ਪਿਛਲੇ ਕਰੀਬ 7-8 ਸਾਲ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੀ ਰਹਿੰਦ ਖੁੰਹਦ ਨੂੰ ਅੱਗ ਲਗਾਏ ਬਗੈਰ ਖੇਤੀ ਕਰ ਰਿਹਾ ਹੈ ਅਤੇ ਦੂਸਰੇ ਕਿਸਾਨਾਂ ਲਈ ਵੀ ਮਿਸਾਲ ਬਣਿਆ ਹੋਇਆ ਹੈ।
ਜਾਣਕਾਰੀ ਦਿੰਦਿਆਂ ਕਿਸਾਨ ਸ. ਗੁਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਝੋਨੇ ਅਤੇ ਕਣਕ ਦੀ ਰਿਵੈਤੀ ਖੇਤੀ ਕਰਦੇ ਹਾਂ। ਕੂਝ ਰਕਬਾ ਬਾਗਬਾਨੀ ਦੇ ਅਧੀਨ ਵੀ ਹੈ, ਜਿਨ੍ਹਾਂ ਵਿੱਚ ਲੀਚੀ ਦੇ ਬਾਗ ਲਗਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 7-8 ਸਾਲ ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਅੱਗ ਲਗਾਏ ਬਗੈਰ ਖੇਤੀ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਪਰਾਲੀ ਗੂਜਰ ਸਮੂਦਾਏ ਦੇ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ ਅਤੇ ਇਸ ਦੇ ਬਦਲੇ ਵਿੱਚ ਉਨ੍ਹਾਂ ਵੱਲੋਂ ਖੇਤਾਂ ਵਿੱਚ ਪਾਉਂਣ ਲਈ ਰੂੜੀ  ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਉਨ੍ਹਾਂ ਨੂੰ ਪਸੂਆਂ ਲਈ ਚਾਰਾ ਮਿਲ ਜਾਂਦਾ ਹੈ ਅਤੇ ਸਾਡੇ ਖੇਤਾਂ ਨੂੰ ਇੱਕ ਵਧੀਆਂ ਖਾਦ ਮਿਲ ਜਾਂਦੀ ਹੈ ਜਿਸ ਨਾਲ ਖੇਤਾਂ ਦੀ ਪੈਦਾਵਾਰ ਪਹਿਲਾ ਨਾਲੋਂ ਵੀ ਜਿਆਦਾ ਹੋ ਰਹੀ ਹੈ।
ਗੁਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਜੋ ਕਰੋਨਾਂ ਮਹਾਂਮਾਰੀ ਦਾ ਸਮਾਂ ਚਲ ਰਿਹਾ ਹੈ ਅਤੇ ਲੋਕ ਬੀਮਾਰੀ ਨਾਲ ਘਿਰੇ ਹੋਏ ਹਨ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਪਰਾਲੀ ਨੂੰ ਅੱਗ ਨਾ ਲਗਾ ਕੇ ਅਪਣਾ ਫਰਜ ਪੂਰਾ ਕਰੀਏ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਂਣ ਨਾਲ ਕਰੋਨਾ ਬੀਮਾਰੀ ਵੱਧ ਸਕਦੀ ਹੈ ਇਸ ਲਈ ਕਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਸਾਰੇ ਕਿਸਾਨ ਭਰਾਵਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਉਹ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤੀ ਕਰਨ। ਉਨ੍ਹਾਂ ਕਿਹਾ ਕਿ ਖੇਤੀ ਅਧਿਕਾਰੀ ਸਮੇਂ ਸਮੇਂ ਤੇ ਉਨ੍ਹਾਂ ਨੂੰ ਜਾਗਰੁਕ ਕਰਦੇ ਹਨ ਇਸ ਲਈ ਖੇਤੀ ਵਿੱਚ ਵਧੇਰੇ ਲਾਹਾ ਲੈਣ ਲਈ ਪਰਾਲੀ ਨੂੰ ਖੇਤਾਂ ਵਿੱਚ ਹੀ ਵਹਾ ਕੇ ਵਧੀਆ ਖੇਤੀ ਕਰਨ ਵੱਲ ਪ੍ਰੇਰਿਤ ਹੋਵੋ।