ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੇ ਅਮਲ ਕਰਕੇ ਜਿਲ੍ਹਾ ਪਠਾਨਕੋਟ ਨੂੰ ਬਣਾਇਆ ਜਾ ਸਕਦਾ ਹੈ ਕਰੋਨਾ ਮੁਕਤ : ਅਮਿਤ ਵਿੱਜ ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੇ ਅਮਲ ਕਰਕੇ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕਦਾ ਹੈ । ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਹਿਕ ਹਲਕਾ ਪਠਾਨਕੋਟ ਨੇ ਕੀਤਾ। ਉਨ੍ਹਾ ਕਿਹਾ ਕਿ ਅਸੀਂ ਸਾਰੇ ਮਿਲ ਕੇ ਸਹਿਯੋਗ ਕਰਾਂਗੇ ਤਾ ਜਲਦੀ ਹੀ ਇਸ ਕਰੋਨਾ ਮਹਾਂਮਾਰੀ ਖਤਮ ਕੀਤਾ ਜਾ ਸਕਦਾ ਹੈ।
ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਇਸ ਸਮੇਂ ਕਰੋਨਾ ਮਹਾਂਮਾਰੀ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਚੁੱਕੀ ਹੈ ਅਤੇ ਅਜਿਹੀ ਸਥਿਤੀ ਵਿੱਚ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਮਿਲ ਕੇ ਸਹਿਯੋਗ ਕਰੀਏ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਅੱਗੇ ਅਪੀਲ ਹੈ ਕਿ ਅਗਰ ਕਿਸੇ ਨੂੰ ਕਰੋਨਾ ਲੱਛਣ ਨਜਰ ਆਉਂਦੇ ਹਨ ਤਾਂ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਕਰੋਨਾ ਟੈਸਟ ਜਰੂਰ ਕਰਵਾਓ ਤਾਂ ਜੋ ਕਰੋਨਾ ਵਾਈਰਸ ਦੀ ਲੜ੍ਹੀ ਨੂੰ ਤੋੜਿਆ ਜਾ ਸਕੇ ਅਤੇ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਕਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਜਿੱਥੇ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਤਾਂ ਜੋ ਲੋਕ ਜਾਗਰੁਕ ਹੋ ਸਕਣ ਇਸ ਦੇ ਨਾਲ ਹੀ ਹੁਣ ਪੰਜਾਬ ਸਰਕਾਰ ਵੱਲੋਂ ਕਰੋਨਾ ਪਾਜੀਟਿਵ ਮਰੀਜਾਂ ਨੂੰ ਘਰ੍ਹਾਂ ਅੰਦਰ ਕੋਰਿਨਟਾਈਨ ਕੀਤੇ ਜਾਣ ਲਈ ਕਰੋਨਾ ਫਤਿਹ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਘਰ੍ਹਾਂ ਵਿੱਚ ਕੋਰਿਨਟਾਈਨ ਕੀਤੇ ਲੋਕਾਂ ਨੂੰ ਕਰੋਨਾ ਨਾਲ ਲੜਨ ਲਈ ਜਰੂਰੀ ਦਵਾਈਆਂ , ਸਟੀਮਰ, ਡਿਜੀਟਲ ਥਰਮਾਮੀਟਰ, ਪਲਸ ਮੀਟਰ ਆਦਿ ਮੂਹੇਈਆ ਹੋ ਸਕੇ।