ਸਮਜਿਕ ਬਦ ਅਮਨੀ ਦੇ ਮਾਹੌਲ ਲਈ ਮੋਦੀ ਸਰਕਾਰ ਜ਼ੁੰਮੇਵਾਰ : ਚੀਮਾ

ਦੇਸ਼ ਦੇ ਕਿਸਾਨਾਂ ਨਾਲ ਸ਼ਰੇ ਆਮ ਧੱਕਾ ਕਰਕੇ ਉਹਨਾਂ ਦੇ ਲੋਕ- ਤੰਤਰਿਕ ਹੱਕਾਂ ਤੇ ਚਿੱਟੇ ਦਿਨੀਂ ਡਾਕਾ ਮਾਰਨ ਵਾਲੀ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਦੀ ਅਗਵਾਈ ਵਿਚ ਸੰਸਦ ਵਿਚ ਸਾਮਵਿਧਾਨਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਪਾਸ ਕਰਵਾਏ ਕਿਸਾਨ ਵਿਰੋਧੀ ਬਿੱਲਾਂ ਦੇ ਪਾਸ ਹੋਣ ਤੋਂ  ਅੱਜ 10 ਦਿਨ ਬੀਤ ਜਾਣ ਦੇ ਬਾਅਦ ਵੀ ਦੇਸ਼ ਦੇ ਕਿਸਾਨਾਂ ਵੱਲੋਂ ਵੱਖ ਵੱਖ ਪਰਦੇਸਾਂ ਵਿਚ ਸੜਕਾਂ ਜਾਮ ਕਰਨ ਤੇ ਰੇਲਾਂ ਰੋਕਣ ਦੇ ਬਾਵਜੂਦ ਕੋਈ ਵੀ ਕਦਮ ਇਸ ਮੁੱਦੇ ਦੇ ਹੱਲ ਨਹੀਂ ਚੁੱਕਿਆ ਹੈ ਜੋ ਸਹੀ ਤੌਰ ਤੇ ਸਾਬਿਤ ਕਰਦਾ ਹੈ ਕੇ ਇਹ ਪੂਰਨ ਤੌਰ ਤੇ ਜਨ ਵਿਰੋਧੀ ਸਰਕਾਰ ਹੈ ਅਤੇ ਇਹ ਨਿਰੰਕੁਸ਼ ਸ਼ਾਸ਼ਨ ਜਿੱਥੇ ਬੇਲੋੜੀ ਸਮਾਜਿਕ ਬਦ ਅਮਨੀ ਦਾ ਮੋਹੋਲ ਪੈਦਾ ਕਰ ਰਿਹਾ ਉੱਥੇ ਆਮ ਜਨਤਾ ਦਾ ਸਰਕਾਰਾਂ ਵਿਚ ਵਿਸ਼ਵਾਸ ਉਠਦਾ ਦਰਸਾ ਰਿਹਾ . ਇਹ ਵਿਚਾਰ ਅੱਜ ਸੀਨੀਅਰ ਟ੍ਰੇਡ ਯੂਨੀਅਨ ਆਗੂ ਅਤੇ ਉੱਗੇ ਕਾਂਗਰਸੀ ਲੀਡਰ ਸਰਦਾਰ ਐਮ ਐਮ ਸਿੰਘ ਚੀਮਾ ਨੇ ਬੜੇ ਰੋਹ ਪੂਰਨ ਢੰਗ ਨਾਲ ਚੋਣਵੇਂ ਪੱਤਰਕਾਰਾਂ ਨਾਲ ਵਿਸ਼ੇਸ਼ ਮਿਲਣੀ ਵਿਚ ਪ੍ਰਗਟਾਏ .

ਸਰਦਾਰ ਚੀਮਾ ਨੇ  ਅੱਗੇ ਚੱਲਦਿਆਂ ਕਿਹਾ ਕੇ ਜਿਸ ਤਰ੍ਹਾਂ ਨਾਲ ਮੋਦੀ ਸਰਕਾਰ ਕੱਚੇ ਪੱਕੇ ਢੰਗਾਂ ਨਾਲ ਬਿਨਾਂ ਕਿਸੇ ਤਿਆਰੀ ਦੇ ਪਹਿਲਾਂ ਨੋਟਬੰਦੀ , ਜੀ.ਐੱਸ.ਟੀ , ਰੇਲ ਅਤੇ ਹਵਾਈ ਅੱਡਿਆਂ ਦਾ ਨਿਜ਼ਿਕਰਨ, ਬੈਂਕ ਰੀਫੋਰਮਜ਼ , ਲੇਬਰ ਰੀਫੋਰਮਜ਼ ਆਦਿ ਸਿਰਫ਼ ਧੰਨਾ ਸੇਠਾਂ ਤੇ ਅੰਤਰ ਰਾਸ਼ਟਰੀ ਕਾਰੋਬਾਰੀਆਂ ਲਈ ਦੇਸ਼ ਦੇ ਕਾਰੋਬਾਰਾਂ ਨੂੰ ਓਨੇ ਪੋਣੇ ਮੁੱਲਾਂ ਤੇ  ਖੋਲ੍ਹਣ ਲਈ ਤਰਲੋ ਮੱਛੀ ਹੋ ਰਹੇ ਹਨ ਸਪੱਸਟ ਸਾਬਿਤ ਕਰਦਾ ਹੈ ਕੇ ਦਹਾਕਿਆਂ ਤੋਂ ਦੇਸ਼ ਦੇ ਲੋਕਾਂ ਵੱਲੋਂ ਸੰਜੋਯੀ ਪੂੰਜੀ ਤੇ ਖ਼ੂਨ ਪਸੀਨੇ ਦੀ ਕਮਾਈ ਨੂੰ ਜਿਸ ਗੈਰ ਜੁੱਮੇਵਾਰਾਨਾ ਢੰਗ ਨਾਲ ਵਰਤਿਆ ਜਾ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਫਾਇਨੈਂਸ਼ੀਅਲ ਐੱਮਰਜੈਂਸੀ ਵਾਰਗੇ ਹਾਲਤ ਪੈਦਾ ਹੋ ਜਾਣਗੇ.

ਸਰਦਾਰ ਚੀਮਾ ਨੇ ਸਮੂਹ ਵਿਰੋਧੀ ਧਿਰਾਂ ਤੇ ਭਾਜਪਾ ਵਿਚਲੇ ਸੁਹਿਰਦ ਆਗੂਆਂ ਨੂੰ ਅਪੀਲ ਕੀਤੀ ਕੇ ਸਮਾਂ ਰਹਿੰਦੇ ਮਿਲ ਜੁਲ ਕੇ ਸਾਂਝਾਂ ਮੁਹਾਜ਼ ਖੜ੍ਹਾ ਕਰਨ ਵਿਚ ਦੇਰ ਨਾ ਕਰਨ ਤਾਂ ਜੋ ਪ੍ਰਧਾਨ ਮੰਤਰੀ ਮੋਦੀ ਜੀ ਦੀ ਰਹਿਨੁਮਾਈ ਹੇਠ  ਦੇਸ਼ ਜਿਸ ਨਿਵਾਣ ਨੂੰ ਧੱਕਿਆ ਜਾ ਰਿਹਾ ਹੈ ਉਸ ਨੂੰ ਠੱਲ ਪਾਈ ਜਾ ਸਕੇ ਨਹੀਂ ਤਾਂ ਮੋਦੀ ਜੀ ਵੱਲੋਂ ਕਈ ਜਨਤਕ ਥਾਵਾਂ ਤੇ ਦਿੱਤੇ ਬਿਆਨ '' ਮੈਂ ਤੋ ਫ਼ਕੀਰ ਹੂੰ , ਮੇਰਾ ਕਿਆ , ਮੈਂ ਤੋ ਝੋਲਾ ਉਠਾ ਕੇ ਚੱਲ ਦੂੰਗਾ '' ਕੀਤੇ ਦੇਸ਼ ਨੂੰ ਬਿਪਤਾ ਵਿਚ ਪਾ ਕੇ ਸੱਚ ਨਾ ਹੋ ਜਾਣ ਤੇ ਮੋਦੀ ਜੀ ਚਲਦੇ ਬਣਨ .