ਬਿਨ੍ਹਾਂ ਕੋਰੋਨਾ ਵੈਕਸੀਨ ਤੋਂ ਠੀਕ ਹੋ ਰਹੇ ਨੇ ਮਰੀਜ਼, ਸਰਕਾਰਾਂ ਵਾਂਗ ਲੋਕਾਂ ਨੂੰ ਗੁੰਮਰਾਹ ਕਰ ਰਿਹੈ ਗੋਦੀ ਮੀਡੀਆ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 25 2020 16:56
Reading time: 2 mins, 18 secs

ਭਾਰਤੀ ਮੀਡੀਆ ਨੂੰ ਗੋਦੀ ਮੀਡੀਆ ਇਸ ਲਈ ਹੀ ਆਖਿਆ ਜਾਂਦਾ ਹੈ, ਕਿਉਂਕਿ ਇਹ ਮੀਡੀਆ ਹਰ ਵਾਰ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਹੀ ਖ਼ਬਰਾਂ ਵਿਖਾਉਂਦਾ ਰਹਿੰਦਾ ਹੈ। ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਹਮੇਸ਼ਾਂ ਹੀ ਦੱਬ ਕੇ ਗੋਦੀ ਮੀਡੀਆ ਵਿਖਾਉਂਦਾ ਹੈ, ਪਰ ਲੋਕ ਭੁੱਖ ਨਾਲ ਮਰ ਰਹੇ ਹਨ, ਇਸ ਦੇ ਬਾਰੇ ਵਿੱਚ ਇੱਕ ਵੀ ਡਿਬੇਟ ਨਹੀਂ ਹੁੰਦੀ। ਦੁਨੀਆ ਭਰ ਦੇ 213 ਦੇਸ਼ਾਂ ਵਿੱਚ ਫ਼ੈਲੇ ਕੋਰੋਨਾ ਵਾਇਰਸ ਨੇ ਬੇਸ਼ੱਕ ਸਾਰੇ ਰੋਜ਼ਗਾਰ ਅਤੇ ਹੋਰ ਕਾਰੋਬਾਰ ਠੱਪ ਕਰ ਦਿੱਤੇ ਹਨ।

ਪਰ ਦੂਜੇ ਪਾਸੇ ਸਮੇਂ ਦੀਆਂ ਸਰਕਾਰਾਂ ਵੀ ਕੋਰੋਨਾ ਤੋਂ ਘੱਟ ਨਹੀਂ ਹਨ। ਇਹ ਸਰਕਾਰਾਂ ਤਾਂ ਲੱਗਦਾ ਪਹਿਲੋਂ ਹੀ ਚਾਹੁੰਦੀਆਂ ਸਨ ਕਿ ਕੋਰੋਨਾ ਵਾਇਰਸ ਫ਼ੈਲੇ, ਤਾਂ ਜੋ ਲੋਕਾਂ ਨੂੰ ਘਰਾਂ ਦੇ ਅੰਦਰ ਤਾੜਿਆ ਜਾਵੇ। ਕੋਰੋਨਾ ਦੀ ਅਸਲ ਸਚਾਈ ਦੱਸਣ ਤੋਂ ਗੁਰੇਜ਼ ਕਰਨ ਵਾਲਾ ਗੋਦੀ ਮੀਡੀਆ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਗ਼ਲਤ ਰਿਪੋਰਟਾਂ ਹੀ ਵਿਖਾਉਂਦਾ ਰਿਹਾ ਅਤੇ ਹੁਣ ਵੀ ਵਿਖਾ ਰਿਹਾ ਹੈ। ਕੋਰੋਨਾ ਵਾਇਰਸ ਭਾਰਤ ਦੇ ਅੰਦਰ ਮੁਸਲਮਾਨਾਂ ਅਤੇ ਸਿੱਖਾਂ ਨੇ ਫ਼ੈਲਾਇਆ, ਇਹ ਸਭ ਕੁੱਝ ਗੋਦੀ ਮੀਡੀਆ ਬਿਨ੍ਹਾਂ ਤਰਕ ਕੀਤਿਆਂ ਹੀ ਦੋਸ਼ ਲਗਾਉਂਦਾ ਰਿਹਾ।

ਹੁਣ ਵੀ ਗੋਦੀ ਮੀਡੀਆ ਨਫ਼ਰਤ ਫ਼ੈਲਾਉਣ ਵਾਲੀਆਂ ਡਿਬੇਟਾਂ ਕਰ ਰਿਹਾ ਹੈ। ਦੱਸਣਾ ਬਣਦਾ ਹੈ ਕਿ ਇਸ ਪਾਸੇ ਕੋਰੋਨਾ ਪੀੜ੍ਹਤਾਂ ਦੀ ਗਿਣਤੀ ਵੱਧ ਰਹੀ ਨੂੰ ਗੋਦੀ ਮੀਡੀਆ ਵਿਖਾ ਰਿਹਾ ਹੈ, ਦੂਜੇ ਪਾਸੇ ਇਹ ਮੀਡੀਆ ਬਿਨ੍ਹਾਂ ਕੋਰੋਨਾ ਵੈਕਸੀਨ ਦੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਖਾਉਣ ਤੋਂ ਪਾਸਾ ਵੱਟ ਰਿਹਾ ਹੈ। ਦੱਸ ਦਈਏ ਕਿ ਕੋਰੋਨਾ ਵੈਕਸੀਨ ਹੁਣ ਤੱਕ ਬੇਸ਼ੱਕ ਬਹੁਤ ਸਾਰੇ ਦੇਸ਼ਾਂ ਨੇ ਬਣਾਉਣ ਦਾ ਦਾਅਵਾ ਕੀਤਾ ਹੈ, ਪਰ ਹੁਣ ਤੱਕ ਕਿਸੇ ਵੀ ਦੇਸ਼ ਨੇ ਕੋਰੋਨਾ ਵੈਕਸੀਨ ਲਾਂਚ ਨਹੀਂ ਕੀਤੀ।

ਕੋਰੋਨਾ ਵੈਕਸੀਨ ਤੋਂ ਬਗ਼ੈਰ ਹੀ ਮਰੀਜ਼ਾਂ ਦਾ ਠੀਕ ਹੋਣਾ, ਬਹੁਤ ਵੱਡੀ ਗੱਲ ਹੈ ਅਤੇ ਇਹ ਗੋਦੀ ਮੀਡੀਆ ਤੇ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਭਾਰਤ ਦਾ ਗੋਦੀ ਮੀਡੀਆ ਵੱਲੋਂ ਜਿੱਥੇ ਸਚਾਈ ਵਿਖਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ, ਉਥੇ ਹੀ ਕੋਰੋਨਾ ਵਾਇਰਸ ਨਾਲ ਪੀੜ੍ਹਤ ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਠੀਕ ਨਹੀਂ ਵਿਖਾਈ ਜਾ ਰਹੀ। ਲਗਾਤਾਰ ਵੱਧ ਰਹੇ ਕੋਰੋਨਾ ਮਾਮਲੇ ਤਾਂ ਸਾਰੇ ਮੀਡੀਆ ਅਦਾਰੇ ਵਿਖਾ ਰਹੇ ਹਨ।

ਪਰ ਨਿਊਜ਼ਨੰਬਰ ਆਪਣੇ ਪਾਠਕਾਂ ਤੱਕ ਹਮੇਸ਼ਾ ਹੀ ਸਚਾਈ ਪੇਸ਼ ਕਰਦਾ ਰਿਹਾ ਹੈ ਅਤੇ ਅੱਜ ਵੀ ਸਚਾਈ ਹੀ ਪੇਸ਼ ਕਰੇਗਾ। ਦੱਸ ਦਈਏ ਕਿ ਭਾਰਤ ਦੇ ਅੰਦਰ ਸਿਰਫ਼ 9 ਲੱਖ 70 ਹਜ਼ਾਰ ਐਕਟਿਵ ਕੋਰੋਨਾ ਮਰੀਜ਼ ਹਨ। ਜਦੋਂਕਿ ਬਿਨ੍ਹਾਂ ਕੋਰੋਨਾ ਵੈਕਸੀਨ ਦੇ 47 ਲੱਖ ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਗਿਰਾਵਟ ਆ ਰਹੀ ਹੈ। ਬੀਤੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 86 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਇਸ ਦੌਰਾਨ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। 

ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਦੇਸ਼ ਭਰ ਵਿੱਚ ਕੋਰੋਨਾ ਦੇ ਹੁਣ ਤੱਕ 58 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਬਿਨ੍ਹਾਂ ਕੋਰੋਨਾ ਵੈਕਸੀਨ ਦੇ 47 ਲੱਖ ਤੋਂ ਜ਼ਿਆਦਾ ਲੋਕ ਠੀਕ ਹੋਣ ਚੁੱਕੇ ਹਨ। ਸਿਹਤ ਮੰਤਰਾਲੇ ਮੁਤਾਬਿਕ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲੇ 58,18,571 ਹੋ ਗਏ ਹਨ। ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦਾ ਅੰਕੜਾ 9,70,116 ਤੱਕ ਜਾ ਪਹੁੰਚਿਆ ਹੈ।