Batala

Last Updated: Sep 25 2020 15:17
Reading time: 0 mins, 50 secs ਪੰਜਾਬ ਸਰਕਾਰ ਨੇ ਚਾਲੂ ਵਿਦਿਅਕ ਸੈਸ਼ਨ ਲਈ ਵੱਖ ਵੱਖ ਵਜੀਫ਼ਾ ਸਕੀਮਾ ਲਈ ਅਪਲਾਈ ਵਾਸਤੇ ਆਖਰੀ ਤਰੀਕ ਵਿੱਚ ਵਾਧਾ ਕਰ ਦਿੱਤਾ ਹੈ। ਸਾਲ 2020-21 ਲਈ ਵਜੀਫ਼ੇ ਵਾਸਤੇ ਈ-ਪੰਜਾਬ ਪੋਰਟਲ ’ਤੇ ਅਪਲਾਈ ਕੀਤਾ ਜਾ ਸਕੇਗਾ।

ਗੁਰਦਾਸਪੁਰ ਦੇ ਜ਼ਿਲਾ ਸਿੱਖਿਆ ਅਫ਼ਸਰ ਸਕੈਂਡਰੀ ਹਰਦੀਪ ਸਿੰਘ ਨੇ ਦੱਸਿਆ ਕਿ ਇਨਾਂ ਵਜੀਫ਼ਾ ਸਕੀਮਾਂ ਵਿੱਚ 9ਵੀਂ ਤੋਂ 10ਵੀਂ ਜਮਾਤ ਵਿੱਚ ਪੜਦੇ ਅਨੁਸੂਚਿਤ ਜਾਤੀ (ਐਸ.ਸੀ.) ਦੇ ਵਿਦਿਆਰਥੀਆਂ ਲਈ ਪ੍ਰੀ-ਮੈਟਰਿਕ ਸਕਾਲਰਸ਼ਿਪ ਸਕੀਮ, ਪਹਿਲੀ ਤੋਂ ਦਸਵੀਂ ਤੱਕ ਪੜਦੇ ਓ.ਬੀ.ਸੀ. ਵਿਦਿਆਰਥੀਆਂ ਲਈ ਪ੍ਰੀ-ਮੈਟਰਿਕ ਸਕਾਲਰਸ਼ਿਪ ਸਕੀਮ ਅਤੇ 9ਵੀਂ ਤੋਂ 12 ਤੱਕ ਪੜਦੇ ਐਸ.ਸੀ. ਵਿਦਿਆਰਥੀਆਂ ਲਈ ਅੱਪਗ੍ਰੇਡੇਸ਼ਨ ਆਫ਼ ਮੈਟਰਿਕ ਸਕੀਮ ਸ਼ਾਮਲ ਹਨ।

ਉਨਾਂ ਦੱਸਿਆ ਕਿ ਇਨਾਂ ਵਜੀਫ਼ਾ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਪੋਰਟਲ ਪਹਿਲਾਂ ਹੀ 16 ਸਤੰਬਰ ਤੋਂ ਖੁਲ ਚੁੱਕਾ ਹੈ। ਆਨ ਲਾਈਨ ਅਰਜੀ ਭੇਜਣ ਦੀ ਆਖਰੀ ਤਰੀਕ 15 ਅਕਤੂਬਰ 2020 ਰੱਖੀ ਗਈ ਹੈ ਜਦਕਿ ਸਕੂਲਾਂ ਦੀ ਪ੍ਰਵਾਨਗੀ ਅਤੇ ਜ਼ਿਲਿਆਂ ਨੂੰ ਆਨ ਲਾਈਨ ਡਾਟਾ ਭੇਜਣ ਦੀ ਆਖਰੀ ਮਿਤੀ 20 ਅਕਤੂਬਰ 2020 ਨਿਰਧਾਰਤ ਕੀਤੀ ਗਈ ਹੈ। ਜ਼ਿਲਿਆਂ ਲਈ ਪ੍ਰਵਾਨਗੀ ਅਤੇ ਅੱਗੇ ਸੂਬੇ ਨੂੰ ਆਨ ਲਾਈਨ ਡਾਟਾ ਭੇਜਣ ਦੀ ਮਿਤੀ 15 ਅਕਤੂਬਰ ਤੋਂ 27 ਅਕਤੂਬਰ 2020 ਤੈਅ ਕੀਤੀ ਗਈ ਹੈ।