pathankot

Last Updated: Sep 18 2020 14:40
Reading time: 2 mins, 23 secs


-

ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਇਦੇ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਚ ਕੀਤੀ ਗਈ ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਭੋਆ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿੱਚ ਬਾਰਵੀਂ ਜਮਾਤ ਵਿੱਚ ਪੜਦੇ 73 ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ  ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਜਗਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਜੋਤੀ ਪਰਾਸਰ ਦੀ ਅਗਵਾਈ ਵਿੱਚ ਸਮਰੋਹ ਕਰਵਾਇਆ ਗਿਆ। ਸਮਰੋਹ ਵਿੱਚ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਭੋਆ ਹਲਕੇ ਦੇ ਵਿਧਾਇਕ ਸ੍ਰੀ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਮੌਕੇ ਤੇ ਸੰਬੋਧਤ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ  ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੁੱਕਿਆ ਇਹ ਇਤਿਹਾਸਕ ਕਦਮ ਹੈ।  ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਬੱਚਿਆਂ ਦੀ ਸਿੱਖਿਆ ਪਿਛਲੇ ਕੁਝ ਸਮੇਂ ਤੋਂ ਆਨਲਾਈਨ ਚਲ ਰਹੀ ਹੈ, ਪਰ ਗਰੀਬ ਪਰਿਵਾਰਾਂ ਦੇ ਬੱਚੇ, ਜਿਨ ਕੋਲ ਸਮਾਰਟ ਫੋਨ ਨਹੀਂ ਹਨ, ਉਹ ਇਸ ਆਨਲਾਈਨ ਪੜਾਈ ਦਾ ਪੂਰਾ ਲਾਭ ਨਹੀਂ ਲੈ ਪਾ ਰਹੇ ਸਨ।   ਇਸ ਸਕੀਮ ਤਹਿਤ 12 ਵੀਂ ਜਮਾਤ ਦੇ ਸਾਰੇ ਬੱਚਿਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ, ਜਿਸ ਤਹਿਤ ਉਹ ਆਨਲਾਈਨ ਪੜਾਈ ਕਰਕੇ, ਕਿਸੇ ਵੀ ਪ੍ਰੀਖਿਆ ਦੀ ਤਿਆਰੀ ਲਈ ਅੱਗੇ ਵਧ ਸਕਣਗੇ। ਅੱਜ  ਦੇ ਸਮਾਰੋਹ ਵਿੱਚ 73 ਬੱਚਿਆਂ ਨੂੰ  ਸਮਾਰਟ ਫੋਨ ਵੰਡੇ ਗਏ।
ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਇਹ ਫੋਨ ਜਿਲੇ ਦੇ ਕੁੱਲ 5295 ਬੱਚਿਆਂ ਨੂੰ ਵੰਡੇ ਜਾਣਗੇ, ਜਿਨ ਵਿੱਚ 2920 ਲੜਕੇ ਅਤੇ 2375 ਲੜਕੀਆਂ ਸਾਮਲ ਹਨ।  ਇਹ ਸਾਰੇ ਬੱਚੇ ਜਿਲ ਪਠਾਨਕੋਟ ਦੇ 47 ਸਰਕਾਰੀ ਸਕੂਲਾਂ ਵਿਚ 12 ਵੀਂ ਜਮਾਤ ਵਿਚ ਪੜ• ਰਹੇ ਹਨ।  ਪੰਜਾਬ ਸਰਕਾਰ ਵੱਲੋਂ 12 ਵੀਂ ਜਮਾਤ ਦੇ ਬੱਚਿਆਂ ਲਈ 1.74 ਲੱਖ ਸਮਾਰਟ ਫੋਨ ਤਿਆਰ ਕੀਤੇ ਗਏ ਹਨ, ਜਿਸ 'ਤੇ 92 ਕਰੋੜ ਰੁਪਏ ਖਰਚ ਕੀਤੇ ਗਏ ਹਨ।   ਮੋਬਾਈਲ ਫੋਨਾਂ ਰਾਹੀਂ ਬੱਚੇ ਨਾ ਸਿਰਫ ਆਨ ਲਾਈਨ ਸਿੱਖਿਆ, ਬਲਕਿ ਡਿਜੀਟਲ ਭੁਗਤਾਨ, ਬੀਮਾ, ਆਨਲਾਈਨ ਬੈਂਕਿੰਗ ਆਦਿ ਬਾਰੇ ਵੀ ਸਿੱਖ ਸਕਣਗੇ।  ਇਹ ਬੱਚੇ ਹੀ ਨਹੀਂ, ਬਲਕਿ ਭੈਣ-ਭਰਾ ਵੀ ਆਨਲਾਈਨ ਕਲਾਸਾਂ ਦਾ ਲਾਭ ਉਠਾ ਸਕਣਗੇ।
 ਸਿੱਖਿਆ ਅਫਸਰ ਜਗਜੀਤ ਸਿੰਘ ਨੇ ਕਿਹਾ ਕਿ ਇਹਨਾਂ ਮੋਬਾਈਲ ਫੋਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਲਾਭ ਲਿਆ ਜਾ ਸਕੇ। ਪੰਜਾਬ ਸਰਕਾਰ ਦਾ ਇਹ ਕਦਮ ਕੋਵਿਡ 19 ਦੇ ਚੱਲਦਿਆਂ ਬੱਚਿਆਂ ਨੂੰ ਸਸਕਤੀਕਰਨ ਬਣਾਉਣ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।
ਮੋਬਾਈਲ ਫੋਨ ਪ੍ਰਾਪਤ ਕਰਨ ਤੋਂ ਬਾਅਦ, ਆਪਣੇ ਤਜਰਬੇ ਅਤੇ ਉਮੀਦਾਂ ਨੂੰ ਸਾਂਝਾ ਕਰਦੇ ਹੋਏ, ਕੁਝ ਵਿਦਿਆਰਥੀਆਂ ਨੇ ਕਿਹਾ ਕਿ ਇਹ ਸਮਾਰਟ ਫੋਨ ਉਨ•ਾਂ ਦੀ ਸਿੱਖਿਆ ਦੀ ਪੂਰੀ ਦਿਸਾ ਨੂੰ ਬਦਲ ਦੇਵੇਗਾ ਕਿਉਂਕਿ ਇਹ ਉਨ•ਾਂ ਨੂੰ ਨਾ ਸਿਰਫ ਆਨਲਾਈਨ ਕਲਾਸਾਂ ਲੈਣ ਦੇ ਯੋਗ ਬਣਾਏਗਾ ਬਲਕਿ ਕੈਰੀਅਰ ਦੀ ਸੇਧ ਅਤੇ ਵੱਖ ਵੱਖ ਨੌਕਰੀਆਂ ਲਈ ਅਪਲਾਈ ਕਰਨ ਯੋਗ ਵੀ ਬਣਾਏਗਾ। ਮੋਬਾਈਲ ਫੋਨ ਖੋਲ•ਦਿਆਂ ਵਿਦਿਆਰਥੀਆਂ ਨੇ ਆਪਣੀ ਖੁਸੀ ਜਾਹਰ ਕਰਦਿਆਂ ਕਿਹਾ ਕਿ ਉਹ ਇਸ ਪਲ ਨੂੰ ਸਾਰੀ ਉਮਰ ਯਾਦ ਰੱਖਣਗੇ।  
ਇਸ ਮੌਕੇ ਤੇ ਉਪ ਜਿਲ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਰਾਜੇਸਵਰ ਸਲਾਰੀਆ, ਵੋਕੇਸਨਲ ਜਿਲ•ਾ ਕੋਆਰਡੀਨੇਟਰ ਅਮਰੀਕ ਸਿੰਘ, ਡੀਐਸਐਮ ਬਲਵਿੰਦਰ ਸੈਣੀ, ਜਿਲ•ਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਕੰਸ ਰਾਜ, ਪ੍ਰਦੀਪ ਕੁਮਾਰ, ਅਜੇ ਸਿੰਘ, ਰਜੀਵ ਸਲਾਰੀਆ, ਸੁਨੀਤਾ, ਸਤਿੰਦਰ ਕੌਰ, ਮਨਜੀਤ, ਟੀਨਾ ਅਤੇ ਰਜਨੀ ਆਦਿ ਹਾਜਰ ਸਨ।