pathankot

Last Updated: Sep 18 2020 14:32
Reading time: 3 mins, 12 secs

 

 

ਸਕੂਲ ਸਿੱਖਿਆ ਵਿਭਾਗ ਵੱਲੋਂਂ ਪੰਜਾਬ ਦੇ ਸਮੂਹ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ‘ਤੇ ਅਧਾਰਿਤ ਪੰਜਾਬ ਪ੍ਰਾਪਤੀ ਸਰਵੇਖਣ ਤੇ ਮਹੀਨਾਵਾਰ ਮੁਲਾਂਕਣ ਸਬੰਧੀ ਵਿਸ਼ਾਵਾਰ ਟੈਸਟਾਂ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਜਿਲਾ ਸਿੱਖਿਆ ਅਫਸਰ (ਸੈ.) ਜਗਜੀਤ ਸਿੰਘ  ਅਤੇ ਜਿਲਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਦੱਸਿਆ ਕਿ 21 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਟੈਸਟਾਂ ਲਈ ਜਿਲੇ ਦੇ ਸਕੂਲ ਮੁਖੀ, ਅਧਿਆਪਕ ਤੇ ਸਮੂਹ ਵਿਦਿਆਰਥੀ ਪੂਰੀ ਤਰਾਂ ਤਿਆਰ ਹਨ। ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸਦ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਟੈਸਟਾਂ ਸਬੰਧੀ ਸਕੂਲ ਮੁਖੀਆਂ ਨੂੰ ਵਿਭਾਗੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। 

ਡੀ.ਈ.ਓ. (ਐਲੀ.) ਬਲਦੇਵ ਰਾਜ ਅਤੇ ਡਿਪਟੀ ਡੀ.ਈ.ਓ (ਐਲੀ) ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਪ੍ਰਾਇਮਰੀ ਵਰਗ ‘ਚ 21 ਸਤੰਬਰ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਪੰਜਾਬੀ, 22 ਸਤੰਬਰ ਨੂੰ ਇਹਨਾਂ ਜਮਾਤਾਂ ਦਾ ਗਣਿਤ, 23 ਸਤੰਬਰ ਨੂੰ ਤੀਜੀ ਤੋਂ ਪੰਜਵੀਂ ਜਮਾਤ ਤੱਕ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਅੰਗਰੇਜ਼ੀ ਅਤੇ 25 ਸਤੰਬਰ ਨੂੰ ਚੌਥੀ ਅਤੇ ਪੰਜਵੀਂ ਜਮਾਤ ਦਾ ਹਿੰਦੀ ਵਿਸ਼ੇ ਦਾ ਟੈਸਟ ਹੋਵੇਗਾ।

ਡੀ.ਈ.ਓ. (ਸੈ.) ਜਗਜੀਤ ਸਿੰਘ ਅਤੇ ਡਿਪਟੀ ਡੀ.ਈ.ਓ (ਸੈ) ਰਾਜੇਸਵਰ ਸਲਾਰੀਆ ਅਨੁਸਾਰ ਅੱਪਰ ਪ੍ਰਾਇਮਰੀ ਵਰਗ ਵਿੱਚ 21 ਸਤੰਬਰ ਨੂੰ ਛੇਵੀਂ ਜਮਾਤ ਦਾ ਗਣਿਤ, ਸੱਤਵੀਂ ਜਮਾਤ ਦਾ ਸਾਇੰਸ, ਅੱਠਵੀਂ ਜਮਾਤ ਦਾ ਪੰਜਾਬੀ, ਨੌਵੀਂ ਜਮਾਤ ਦਾ ਸਮਾਜਿਕ ਸਿੱਖਿਆ ਅਤੇ ਦਸਵੀਂ ਜਮਾਤ ਦਾ ਅੰਗਰੇਜ਼ੀ, 22 ਸਤੰਬਰ ਨੂੰ ਛੇਵੀਂ ਜਮਾਤ ਦਾ ਹਿੰਦੀ, ਸੱਤਵੀਂ ਜਮਾਤ ਦਾ ਸਮਾਜਿਕ ਸਿੱਖਿਆ, ਅੱਠਵੀਂ ਜਮਾਤ ਦਾ ਗਣਿਤ, ਨੌਵੀਂ ਜਮਾਤ ਦਾ ਅੰਗਰੇਜ਼ੀ ਅਤੇ ਦਸਵੀਂ ਜਮਾਤ ਦਾ ਪੰਜਾਬੀ, 23 ਸਤੰਬਰ ਨੂੰ ਛੇਵੀਂ ਜਮਾਤ ਦਾ ਸਮਾਜਿਕ ਸਿੱਖਿਆ, ਸੱਤਵੀਂ ਜਮਾਤ ਦਾ ਗਣਿਤ, ਅੱਠਵੀਂ ਜਮਾਤ ਦਾ ਸਾਇੰਸ, ਨੌਵੀਂ ਜਮਾਤ ਦਾ ਪੰਜਾਬੀ ਅਤੇ ਦਸਵੀਂ ਜਮਾਤ ਦਾ ਹਿੰਦੀ, 24 ਸਤੰਬਰ ਨੂੰ ਛੇਵੀਂ ਜਮਾਤ ਦਾ ਪੰਜਾਬੀ, ਸੱਤਵੀਂ ਜਮਾਤ ਦਾ ਅੰਗਰੇਜ਼ੀ, ਅੱਠਵੀਂ ਜਮਾਤ ਦਾ ਹਿੰਦੀ, ਨੌਵੀਂ ਜਮਾਤ ਦਾ ਗਣਿਤ ਅਤੇ ਦਸਵੀਂ ਜਮਾਤ ਦਾ ਸਾਇੰਸ, 25 ਸਤੰਬਰ ਨੂੰ ਛੇਵੀਂ ਜਮਾਤ ਦਾ ਸਾਇੰਸ, ਸੱਤਵੀਂ ਜਮਾਤ ਦਾ ਪੰਜਾਬੀ, ਅੱਠਵੀਂ ਜਮਾਤ ਦਾ ਅੰਗਰੇਜ਼ੀ, ਨੌਵੀਂ ਜਮਾਤ ਦਾ ਹਿੰਦੀ, ਦਸਵੀਂ ਜਮਾਤ ਦਾ ਸਮਾਜਿਕ ਸਿੱਖਿਆ, 26 ਸਤੰਬਰ ਨੂੰ ਛੇਵੀਂ ਜਮਾਤ ਦਾ ਅੰਗਰੇਜ਼ੀ, ਸੱਤਵੀਂ ਜਮਾਤ ਦਾ ਹਿੰਦੀ, ਅੱਠਵੀਂ ਜਮਾਤ ਦਾ ਸਮਾਜਿਕ ਸਿੱਖਿਆ, ਨੌਵੀਂ ਜਮਾਤ ਦਾ ਸਾਇੰਸ, ਜਮਾਤ ਦਸਵੀਂ ਦਾ ਗਣਿਤ ਵਿਸ਼ੇ ਦਾ ਟੈਸਟ ਹੋਵੇਗਾ।

ਇਸੇ ਤਰਾਂ ਸੀਨੀਅਰ ਸੈਕੰਡਰੀ ਵਰਗ ਵਿੱਚ 21 ਸਤੰਬਰ ਨੂੰ ਗਿਆਰਵੀਂ ਜਮਾਤ ਦਾ ਪੰਜਾਬੀ (ਜਨਰਲ), ਬਾਰਵੀਂ ਜਮਾਤ ਦਾ ਅੰਗਰੇਜ਼ੀ (ਜਨਰਲ), 22 ਸਤੰਬਰ ਨੂੰ ਗਿਆਰਵੀਂ ਜਮਾਤ ਦਾ ਕੰਪਿਊਟਰ ਸਾਇੰਸ ਅਤੇ ਬਾਰਵੀਂ ਜਮਾਤ ਦਾ ਪੰਜਾਬੀ (ਜਨਰਲ), 23 ਸਤੰਬਰ ਨੂੰ ਗਿਆਰਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਅਤੇ ਬਾਰਵੀਂ ਜਮਾਤ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਗਿਆਰਵੀਂ ਜਮਾਤ ਦਾ ਵਾਤਾਵਰਨ ਸਿੱਖਿਆ, ਬਾਰਵੀਂ ਜਮਾਤ ਦਾ ਕੰਪਿਊਟਰ ਸਾਇੰਸ, 25 ਸਤੰਬਰ ਨੂੰ  ਗਿਆਰਵੀਂ ਜਮਾਤ ਦਾ ਅਕਾਊਂਟੈਂਸੀ-1/ਪੰਜਾਬੀ/ਅੰਗਰੇਜ਼ੀ/ਹਿੰਦੀ (ਇਲੈਕਟਿਵ), ਬਾਰਵੀਂ ਜਮਾਤ ਦਾ ਗਣਿਤ/ਬਾਇਓਲੋਜੀ, 26 ਸਤੰਬਰ ਨੂੰ ਗਿਆਰਵੀਂ ਜਮਾਤ ਦਾ ਬਿਜਨਸ ਸਟੱਡੀਜ਼ /ਹੋਮ ਸਾਇੰਸ/ ਫ਼ਿਜ਼ਿਕਸ /ਡਰਾਇੰਗ ਅਤੇ ਪੇਂਟਿੰਗ/ ਸਰੀਰਕ ਸਿੱਖਿਆ, ਬਾਰਵੀਂ ਜਮਾਤ ਦਾ ਅਕਾਊਂਟੈਂਸੀ-2 /ਜਿਓਗਰਾਫ਼ੀ, 28 ਸਤੰਬਰ ਗਿਆਰਵੀਂ ਜਮਾਤ ਦਾ ਗਣਿਤ /ਬਾਇਓਲੋਜੀ, ਬਾਰਵੀਂ ਜਮਾਤ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸ਼ਤਰ /ਫਿਜ਼ਿਕਸ, 29 ਸਤੰਬਰ ਨੂੰ ਗਿਆਰਵੀਂ ਜਮਾਤ ਦਾ ਐਮ.ਓ.ਪੀ./ਹਿਸਟਰੀ, ਬਾਰਵੀਂ ਜਮਾਤ ਦਾ ਇਕਨਾਮਿਕਸ, 30 ਸਤੰਬਰ ਨੂੰ ਗਿਆਰਵੀਂ ਜਮਾਤ ਦਾ ਇਕਨਾਮਿਕਸ/ਕਮਿਸਟਰੀ, ਬਾਰਵੀਂ ਜਮਾਤ ਦਾ ਐੱਫਈਬੀ/ਹਿਸਟਰੀ/ਕਮਿਸਟਰੀ, 1 ਅਕਤੂਬਰ ਨੂੰ ਗਿਆਰਵੀਂ ਜਮਾਤ ਦਾ ਰਾਜਨੀਤੀ ਸ਼ਾਸ਼ਤਰ ਜਮਾਤ ਬਾਰਵੀਂ ਦਾ ਹੋਮ ਸਾਇੰਸ / ਸਰੀਰਕ ਸਿੱਖਿਆ / ਡਰਾਇੰਗ ਅਤੇ ਪੇਂਟਿੰਗ, 3 ਅਕਤੂਬਰ ਨੂੰ ਗਿਆਰਵੀਂ ਜਮਾਤ ਦਾ ਭੂਗੋਲ, ਬਾਰਵੀਂ ਜਮਾਤ ਦਾ ਪੰਜਾਬੀ/ਅੰਗਰੇਜ਼ੀ/ਹਿੰਦੀ(ਇਲੈਕਟਿਵ) ਵਿਸਅਿਾਂ ਦਾ ਟੈਸਟ ਹੋਵੇਗਾ।

ਦੱਸਣਯੋਗ ਹੈ ਕਿ ਪਹਿਲੀ ਜਮਾਤ ਲਈ 10 ਪ੍ਰਸ਼ਨ, ਦੂਜੀ ਤੋਂ ਪੰਜਵੀਂ ਜਮਾਤ ਲਈ ਕੁੱਲ 15 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ 2 ਅੰਕ ਦਾ ਹੋਵੇਗਾ। ਇਸੇ ਤਰਾਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਹਰ ਵਿਸ਼ੇ ਦੇ ਕੁੱਲ 20 ਪ੍ਰਸ਼ਨ  ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ ਦੇ 2 ਅੰਕ ਹੋਣਗੇ। ਇਹ ਮੁਲਾਂਕਣ  ਸਾਰੀਆਂ ਜਮਾਤਾਂ ਦੇ ਅਗਸਤ ਮਹੀਨੇ ਦੇ ਪਾਠਕ੍ਰਮ ‘ਤੇ ਅਧਾਰਿਤ ‘ਤੇ ਹੋਵੇਗਾ। ਮੁਲਾਂਕਣ ਪੱਤਰਾਂ ਦੇ ਸਾਰੇ ਪ੍ਰਸ਼ਨ ਕੁਇਜ਼ ਰੂਪ ਵਿੱਚ ਹੋਣਗੇ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਆਪਣੀ ਸਟੂਡੈਂਟ ਆਈ ਡੀ ਭਰਨੀ ਹੋਵੇਗੀ। ਮੁਲਾਂਕਣ ਪੱਤਰ ਦੇ ਸਾਰੇ ਪ੍ਰਸ਼ਨ ਬਹੁਵਿਕਲਪੀ ਹੋਣਗੇ ਅਤੇ ਹਰ ਪੇਪਰ ਦਾ ਲਿੰਕ ਦੋ ਦਿਨ ਲਈ ਖੁੱਲਾ ਰਹੇਗਾ। ਮੁਲਾਂਕਣ ਪੱਤਰ ਦਾ ਲਿੰਕ ਸਕੂਲ ਮੁਖੀਆਂ ਤੱਕ ਸਮੇਂ ਸਿਰ ਪੁੱਜਦਾ ਕਰ ਦਿੱਤਾ ਜਾਵੇਗਾ।

ਇਸ ਮੌਕੇ ਤੇ ਜਿਲਾ ਕੋਆਰਡੀਨੇਟਰ ਪੜੋਂ ਪੰਜਾਬ ਪੜਾਓ ਪੰਜਾਬ ਵਨੀਤ ਮਹਾਜਨ, ਡੀਐਮ ਸਾਇੰਸ ਸੰਜੀਵ ਸਰਮਾ, ਡੀਐਮ ਅੰਗਰੇਜੀ ਸਮੀਰ ਸਰਮਾ, ਡੀਐਮ ਗਣਿਤ ਅਮਿਤ ਵਸਸਿਟ, ਸਹਾਇਕ ਜਿਲਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।