Batala

Last Updated: Sep 15 2020 12:27
Reading time: 2 mins, 19 secs

             ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੀਨੀਅਰ ਯੂਥ ਕਾਂਗਰਸੀ ਲੀਡਰ ਅਮਰਦੀਪ ਸਿੰਘ ਚੀਮਾ ਨੇ ਵਿਸੇਸ ਗੱਲਬਾਤ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਲਿਆਂਦੇ ਜਾ ਰਹੇ ਆਰਡੀਨੈਂਸ ਨੂੰ ਕਿਸਾਨ ਮਾਰੂ ਕਰਾਰ ਦਿੱਤਾ ਹੈ। ਚੇਅਰਮੈਨ ਚੀਮਾ ਜੋ ਆਪ ਖੁੱਦ ਕਿਸਾਨ ਆਗੂ ਵੀ ਹਨ ਤੇ ਪਿਛਲੇ ਸਮੇ ਵਿੱਚ ਕੇਂਦਰ ਸਰਕਾਰ ਦੀਆਂ ਹਾਈ ਪਾਵਰ ਕਮੇਟੀਆਂ ਦੇ ਮੈਂਬਰ ਵੀ ਰਹਿ ਚੁੱਕੇ ਹਨ ਤੇ ਬਾਹਰਲੇ ਮੁਲਕਾਂ ਵਿੱਚ ਵੀ ਕਿਸਾਨਾ ਅਤੇ ਖੇਤੀ ਸੁਧਾਰਾਂ ਸਬੰਧੀ ਦਿੱਤੇ ਜਾ ਚੁੱਕੇ ਆਪਣੇ ਵਿਚਾਰਾਂ ਕਰਕੇ ਜਾਣੇ ਜਾਂਦੇ ਹਨ ਨੇ ਕਿਹਾ ਹੈ ਕਿ ਇਸ ਆਰਡੀਨੈਂਸ ਨਾਲ ਕਿਸਾਨ ਬਰਬਾਦ ਹੋ ਜਾਣਗੇ ਤੇ ਜੇਕਰ ਕਿਸਾਨਾ ਦੀ ਦੁਰਦਸ਼ਾ ਹੋਈ ਤਾਂ ਸਮੁੱਚਾ ਆਰਥਿਕ ਢਾਂਚਾ ਹੀ ਨਸ਼ਟ ਹੋ ਜਾਵੇਗਾ ਜਿਸ ਨਾਲ ਹਰ ਵਰਗ ਦੇ ਕੰਮ ਕਾਜ਼ ਪ੍ਰਭਾਵਿਤ ਹੋਣੇ ਸੁਭਾਵਿਕ ਹੀ ਹਨ। ਚੀਮਾ ਨੇ ਕਿਹਾ ਕਿ  ਅਜਿਹਾ ਦੇਸ ਜਿਥੇ ਦੇਸ ਦੀ ਆਬਾਦੀ ਦਾ 72 ਪ੍ਰਤੀਸ਼ਤ ਕਿਸਾਨੀ ਤੇ ਨਿਰਭਰ ਹੈ ਉਥੇ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਕਿਸਾਨ ਮਾਰੂ ਕਾਨੂੰਨ ਲਾਗੂ ਹੋਣ ਨਾਲ ਦੇਸ ਦੇ ਲੋਕ ਕੰਗਾਲੀ ਦੀ ਕਗਾਰ ਤੇ ਪਹੁੰਚ ਜਾਣਗੇ ਤੇ ਅਜਿਹਾ ਹੋਣ ਨਾਲ ਦੇਸ ਦੇ ਲੋਕਾਂ ਨੂੰ ਬਹੁਤ ਜਿਆਦਾ ਮਾੜੇ ਦੌਰ ਵਿਚੋਂ ਲੰਘਣਾ ਪਵੇਗਾ। ਹਰ ਵਰਗ ਦੀ ਹਾਲਾਤ ਜੋ ਪਹਿਲਾਂ ਹੀ ਕੇਂਦਰ ਸਰਕਾਰ ਦੀਆਂ ਗਲਤ ਅਤੇ ਮਾਰੁ ਨੀਤੀਆਂ ਕਰਕੇ ਦਿਨ ਪ੍ਰਤੀ ਦਿਨ ਪਤਲੀ ਹੁੰਦੀ ਜਾ ਰਹੀ ਹੈ ਇਸ ਕਾਨੂੰਨ ਨਾਲ ਹੋਰ ਜਿਆਦਾ ਤਰਸਯੋਗ ਹੋ ਜਾਵੇਗੀ। ਚੀਮਾ ਨੇ ਕਿਹਾ ਕਿ ਹੁਣ ਜਦਕਿ ਮਹਾਮਾਰੀ ਦਾ ਭਿਆਨਕ ਦੌਰ ਵਿੱਚੋ ਦੇਸ ਗੁਜ਼ਰ ਰਿਹਾ ਹੈ ਤੇ ਇਸ ਮੌਕੇ ਜਿਥੇ ਬਾਕੀ ਸਾਰੇ ਕਾਰੋਬਾਰ ਬੰਦ ਹੋ ਗਏ ਸਨ ਸਿਰਫ ਕਿਸਾਨੀ ਹੀ ਸੀ ਜਿਸ ਨੇ ਦੇਸ ਵਾਸੀਆਂ ਨੂੰ ਅੰਨ ਦੇ ਭੰਡਾਰ ਦਿੱਤੇ ਹਨ ਤੇ ਜੇਕਰ ਅੰਨਦਾਤੇ ਦੇ ਖਿਲਾਫ ਹੀ ਸਰਕਾਰਾਂ ਦੇ ਕਾਲੇ ਕਾਨੂੰਨ ਬਣ ਜਾਣਗੇ ਤਾਂ ਫੇਰ ਦੇਸ ਵਿੱਚ ਭੁਖਮਰੀ ਵਾਲੇ ਹਾਲਾਤ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।  ਚੀਮਾ ਨੇ ਇਸ ਮੌਕੇ ਸਵਾਲ ਕਰਦਿਆਂ ਵੱਖ ਵੱਖ ਪਾਰਟੀਆਂ ਦੇ ਆਪੇ ਬਣੇ ਕਿਸਾਨ ਆਗੂਆਂ ਨੂੰ ਪੁੱਛਿਆ ਹੈ ਕਿ ਹੁਣ ਜਦੋਂ ਕਿ ਕਿਸਾਨ ਵਿਰੋਧੀ ਫੈਸਲਾ ਕੇਂਦਰ ਦੀ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ ਤਾਂ ਅਜਿਹੇ ਵਿੱਚ ਇਹ ਕਿਸਾਨੀ ਦੇ ਠੇਕੇਦਾਰ, ਸ੍ਰੋਮਣੀ ਅਕਾਲੀ ਦਲ ਵਾਲੇ, ਚੌਟਾਲੇ, ਚੌਧਰੀ ਚਰਣ ਸਿੰਘ ਆਦਿ ਕਿਥੇ ਚਲੇ ਗਏ ਹਨ।  ਚੀਮਾ ਨੇ ਕਿਹਾ ਕਿ ਵੱਡੇ ਵੱਡੇ ਜਿਮੀਦਾਰ ਵੀ ਜਾਂ ਤਾਂ ਸਰਕਾਰਾਂ ਤੋਂ ਡਰ ਗਏ ਹਨ ਤੇ ਜਾਂ ਫੇਰ ਸਰਕਾਰਾ ਨਾਲ ਰਲ ਗੰਢ ਕਰ ਚੁੱਕੇ ਹਨ , ਜਿਸ ਕਰਕੇ ਉਹ ਕਿਸਾਨ, ਮਜਦੂਰ ਵਿਰੋਧੀ ਇਸ ਆਰਡੀਨੈਂਸ ਦੇ ਖਿਲਾਫ ਨਹੀਂ ਨਿੱਤਰ ਰਹੇ ਹਨ। ਚੀਮਾ ਨੇ ਕਿਹਾ ਕਿ ਕੋਈ ਸਮਾ ਸੀ ਜਦੋਂ ਭਾਜਪਾ ਸਿੰਗਲ ਬਰਾਂਡ ਐਫ.ਡੀ.ਆਈ ਦਾ ਵਿਰੋਧ ਕਰਦੀ ਰਹੀ ਹੈ ਪਰ ਹੁਣ ਦੇਸ ਵਿੱਚ ਮਲਟੀਬਰਾਂਡ ਰਿਟੇਲ ਖੋਲ ਚੁੱਕੀ ਹੈ। ਚੀਮਾ ਨੇ ਕਿਹਾ ਕਿ ਜਦੋਂ ਦੀ ਭਾਜਪਾ ਦੀ ਮੋਦੀ ਸਰਕਾਰ ਨੇ ਕੇਂਦਰ ਦੀ ਸੱਤਾ ਸੰਭਾਲੀ ਹੈ ਪਿਛਲੀਆਂ ਸਰਕਾਰਾਂ ਵਲੋਂ ਦੇਸਵਾਸੀਆਂ ਲਈ ਬਣਾਏ ਗਏ ਸਾਰੇ ਹੀ ਪ੍ਰੋਜੈਕਟਾਂ ਨੂੰ ਆਪਣੇ ਚਹੇਤਿਆਂ ਨੂੰ ਵੇਚਿਆ ਜਾਂ ਠੇਕੇ ਦੇ ਦਿੱਤਾ ਜਾ ਰਿਹਾ ਹੈ ਜਿਸ ਨਾਲ ਦੇਸ ਬਰਬਾਦ ਹੋਣ ਦੀ ਕਗਾਰ ਦੇ ਪਹੁੰਚ ਚੁੱਕਾ ਹੈ। ਅਖੀਰ ਵਿੱਚ ਚੀਮਾ ਨੇ ਇਕ ਵਾਰ ਮੁੜ ਕਿਸਾਨਾ ਦੇ ਹੱਕ ਵਿੱਚ ਖੜਦਿਆਂ ਕੇਂਦਰ ਦੇ ਇਸ ਕਿਸਾਨ ਵਿਰੋਧੀ ਆਰਡੀਨੈਂਸ ਦਾ ਖੁੱਲ ਕੇ ਡਟਵਾਂ ਵਿਰੋਧ ਜਤਾਇਆ ਹੈ।