Batala

Last Updated: Sep 01 2020 12:42
Reading time: 2 mins, 21 secs ਅਮਰੀਕ ਸਿੰਘ ਪੁੱਤਰ ਚੰਨਣ ਸਿੰਘ ਕੌਮ ਜੱਟ ਵਾਸੀ ਭਗਵਾਨਪੁਰ ਨੇ ਐਸ.ਐਚ.ਓ ਅਵਤਾਰ ਸਿੰਘ ਥਾਣਾ ਕੋਟਲੀ ਸੂਰਤ ਮੱਲੀ ਪਾਸ ਬਿਆਨ ਦਿੱਤਾ ਕਿ ਮਿਤੀ 30.08.2020 ਨੂੰ ਪਿੰਡ ਵਿੱਚ ਸ਼ਗਨ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਵਕਤ ਕ੍ਰੀਬ 6-30 ਵਜੇ ਸ਼ਾਮ ਜਦ ਉਹ ਸਮੇਤ ਆਪਣੀ ਪਤਨੀ ਗੁਰਦੀਸ਼ ਕੌਰ, ਲੜਕਾ ਗੁਰਮੇਜ ਸਿਘ ਉਰਫ ਪੱਪੀ, ਭਤੀਜ ਨੂੰਹ ਅੰਮ੍ਰਿਤ ਕੌਰ ਆਪਣੇ ਘਰ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ, ਕਾਰ ਭਤੀਜ ਨੂੰਹ ਚਲਾ ਰਹੀ ਸੀ, ਜਦ ਉਹ ਪਿੰਡ ਦੀ ਐਸ.ਪੀ ਡੇਅਰੀ ਦੇ ਨੇੜਿਉ ਘਰ ਵਾਲੇ ਪਾਸੇ ਨੂੰ ਮੁੜਨ ਲੱਗੇ ਤਾਂ ਪਿੰਡ ਦਰਗਾਬਾਦ ਸਾਈਡ ਤੋਂ 02 ਕਾਰਾ ਜਿਸ ਵਿੱਚ ਇੱਕ ਆਲਟੋ ਕਾਰ ਅਤੇ ਇੱਕ ਸਵਿਫਟ ਕਾਰ ਆਈਆਂ ਤੇ ਉਨ੍ਹਾਂ ਦੀ ਗੱਡੀ ਦੇ ਨੇੜੇ ਆ ਕੇ ਰੋਕ ਦਿੱਤੀਆਂ, ਜਿਸ ਵਿੱਚੋ 06 ਨੌਜਵਾਨ ਉਤਰ ਆਏ, ਜਿੰਨ੍ਹਾਂ ਵਿੱਚੋ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ ਥਾਣਾ ਕਾਹਨੂੰਵਾਨ, ਉਸ ਦੇ ਲੜਕੇ ਗੁਰਮੇਜ ਸਿੰਘ ਪੱਪੀ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਤੇ ਬਲਕਾਰ ਸਿੰਘ ਦੇ ਦੂਸਰੇ ਸਾਥੀ ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁੱਜਰਾ ਵੱਲੋਂ ਲਲਕਾਰਾ ਮਾਰਨ ਤੇ ਇੰਨ੍ਹਾਂ ਦੇ ਸਾਥੀ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਟਾਲਾ ਅਤੇ ਸੁਰਿੰਦਰ ਸਿਘ ਪੁੱਤਰ ਬਲਬੀਰ ਸਿਘ ਵਾਸੀ ਮੱਲੀਆਂ ਵਾਲਾ ਨੇ ਆਪਣੇ ਬੇਸਬਾਲ ਉਨ੍ਹਾਂ ਦੀ ਕਾਰ ਪਰ ਮਾਰਨੇ ਸੁਰੂ ਕਰ ਦਿੱਤੇ, ਤਾਂ ਉਸ ਵਕਤ ਇੰਨਾ ਦੇ ਸਾਥੀ ਬਲਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ, ਅੰਮ੍ਰਿਤਸਰ ਨੇ ਆਪਣੀ ਡੱਬ ਵਿੱਚੋ ਪਿਸਤੋਲ ਕੱਢ ਕੇ ਮੁਦੱਈ ਦੇ ਲੜਕੇ ਗੁਰਮੇਜ ਸਿੰਘ ਵੱਲ ਸਿੱਧੀ ਗੋਲੀ ਮਾਰੀ, ਜਿਸ ਨਾਲ ਗੁਰਮੇਜ ਸਿੰਘ ਜਮੀਨ ਤੇ ਡਿੱਗ ਪਿਆ ਤੇ ਇਹ ਸਾਰੇ ਦੋਸੀ ਕਾਰਾ ਵਿੱਚ ਬੈਠ ਕੇ ਭੱਜ ਗਏ, ਉਸ ਵਕਤ ਇੰਨ੍ਹਾਂ ਦੇ ਛੇਵੇ ਸਾਥੀ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰਾ ਨੇ ਬਲਜੀਤ ਸਿੰਘ ਪਾਸੋ ਪਿਸਤੋਲ ਫੜ ਕੇ ਮੁਦੱਈ ਵੱਲ ਫਾਇਰ ਕੀਤੇ ਤੇ ਫਾਇਰ ਕਰਦੇ ਮੌਕਾ ਤੋਂ ਸਾਰੇ ਜਾਣੇ ਭੱਜ ਗਏ। ਅਮਰੀਕ ਸਿੰਘ ਉਕਤ ਬਿਆਨ ਪਰ ਥਾਣਾ ਕੋਟਲੀ ਸੂਰਤ ਮੱਲੀਆਂ ਮੁਕੱਦਮਾ ਨੰਬਰ 78 ਮਿਤੀ 31.08.2020 ਜੁਰਮ 302,148,149 ਭ:ਦ, 25,27-54-59 ਅਸਲਾ ਐਕਟ ਤੁਰੰਤ ਦਰਜ ਰਜਿਸਟਰ ਕੀਤਾ ਗਿਆ।

ਸ਼੍ਰੀ ਰਛਪਾਲ ਸਿੰਘ, ਐਸ.ਐਸ.ਪੀ ਬਟਾਲਾ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਲਾ ਨੋਟਿਸ ਵਿੱਚ ਆਉਣ ਤੇ ਤੁਰੰਤ ਮੌਕੇ ਦਾ ਜਾਇਜਾ ਲਿਆ, ਪੁਲਿਸ ਕੰਟਰੋਲ ਰੂਮ ਦੇ ਰਾਹੀ ਸਖਤ ਨਾਕਾਬੰਦੀਆਂ ਸ਼ੁਰੂ ਕਰਵਾਈਆਂ ਗਈਆਂ ਅਤੇ ਇਸ ਸਬੰਧ ਵਿੱਚ ਸ਼੍ਰੀ ਜਗਬਿੰਦਰ ਸਿੰਘ, ਐਸ.ਪੀ, ਪੀ.ਬੀ.ਆਈ ਦੀ ਸੁਪਰਵੀਜ਼ਨ ਅਧੀਨ ਸ਼੍ਰੀ ਗੁਰਿੰਦਰਬੀਰ ਸਿੰਘ, ਡੀ.ਐਸ.ਪੀ ਡਿਟੈਕਟਿਵ ਬਟਾਲਾ, ਸ਼੍ਰੀ ਸੁਰਿੰਦਰਪਾਲ ਸਿੰਘ, ਡੀ.ਐਸ.ਪੀ, ਡੇਰਾ ਬਾਬਾ ਨਾਨਕ ਦੀ ਨਿਗਰਾਨੀ ਹੇਠ ਐਸ.ਐਚ.ਓ ਕੋਟਲੀ ਸੂਰਤ ਮੱਲੀਆਂ, ਡੇਰਾ ਬਾਬਾ ਨਾਨਕ, ਕਿਲਾ ਲਾਲ ਸਿੰਘ ਅਤੇ ਹੋਰ ਪੁਲਿਸ ਪਾਰਟੀਆਂ ਦੀ ਮਦਦ ਨਾਲ ਦੋਸੀਆਂ ਦੀ ਭਾਲ ਸ਼ੁਰੂ ਕੀਤੀ, ਜਿੰਨ੍ਹਾਂ ਨੂੰ ਐਸ.ਐਚ.ਓ ਅਵਤਾਰ ਸਿੰਘ ਵੱਲੋਂ ਪੁੱਲ ਡਰੇਨ ਲੁਕਮਾਨੀਆਂ ਤੋਂ ਮਿਤੀ 31.08.2020 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੌਕਾ ਵਾਰਦਾਤ ਸਮੇਂ ਵਰਤੇ ਗਏ ਪਿਸਟਲ 32 ਬੋਰ ਸਮੇਤ 02 ਰੌਦ ਜਿੰਦਾ ਅਤੇ 02 ਰੌਦ ਖੋਲ ਸਮੇਤ ਆਲਟੋ ਕਾਰ ਨੰਬਰੀ ਪੀ.ਬੀ 02-ਬੀ.ਜੈੱਡ-6538 ਅਤੇ ਸਵਿਫਟ ਕਾਰ ਨੰਬਰੀ ਪੀ.ਬੀ 02-ਡੀ.ਕਿਓੂ-2639 ਬ੍ਰਾਂਮਦ ਕੀਤੇ ਗਏ ਹਨ। ਤਫਤੀਸ਼ ਦੌਰਾਨ ਪਾਇਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜਮਾ ਵਿੱਚੋ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਘਰੇਲੂ ਕੰਮ ਕਰਦਾ ਹੈ, ਜਦ ਕਿ ਬਾਕੀ ਮੁਲਜਮ ਮਹਿਕਮਾ ਪੁਲਿਸ ਵਿੱਚ ਵੱਖ ਵੱਖ ਤਾਇਨਾਤ ਹਨ। ਮੁਕੱਦਮਾ ਵਿੱਚ ਐਸ.ਪੀ ਪੀ.ਬੀ.ਆਈ ਦੀ ਸੁਪਰਵੀਜ਼ਨ ਅਧੀਨ ਤਫਤੀਸ਼ ਕੀਤੀ ਜਾ ਰਹੀ ਹੈ।