ਸਰਦਾਰ ਚੀਮਾ ਨੇ ੪ ਕਾਂਗਰਸੀ ਮੁਖ ਮੰਤਰੀਆਂ ਵੱਲੋਂ ਅਜਿਹੇ ਕਿਸੇ ਕਦਮ ਦਾ ਵਿਰੋਧ ਕਰਨ ਦੇ ਫੈਸਲੇ ਦੀ ਪ੍ਰੋੜਤਾ ਕਰਦੇ ਹੋਏ ਸਰਦਾਰ ਚੀਮਾ ਨੇ ਇਸ ਕਦਮ ਦੀ ਸਰਾਹਨਾ ਕੀਤੀ ਹੈ.

ਸੀਨੀਅਰ ਟ੍ਰੇਡ ਯੂਨੀਓਂਨ  ਆਗੂ ਅਤੇ ਸੀਨੀਅਰ ਕਾਂਗਰਸੀ ਨੇਤਾ ਮੇਂਬਰ ਏ ਆਈ ਸੀ ਸੀ  ਐੱਮ ਐੱਮ ਸਿੰਘ ਚੀਮਾ ਨੇ ਕੁਝ ਹਾਸ਼ੀਏ ਤੇ ਬੈਠੇ ਚੁਣਿੰਦਾ ਨੇਤਾਵਾਂ ਵੱਲੋਂ ਕੁਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨਗੀ ਦੇ ਉਹਦੇ ਤੇ ਨਵੀਂ ਚੋਣ ਕਰਨ ਲਈ ੨੦੦ ਤੋਂ ਵੱਧ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਲਿਖੀ ਗਈ ਤੱਥਾਕਥਿਤ ਚਿਠੀ ਦਾ ਹਵਾਲਾ ਦੇ ਕੇ ਸਨਸਨੀ ਫੈਲਾਉਣ ਦੀ ਚਾਲ ਨੂੰ  ਪਾਰਟੀ ਵਿਰੋਧੀ ਗਰਦਾਨਦਿਆਂ ਹੋਈਆਂ ਇਸ ਨੂੰ ਕੁਝ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਆਖਿਆ ਹੈ.

ਸਰਦਾਰ ਚੀਮਾ ਨੇ ਅੱਜ ਪੱਤਰਕਾਰਾਂ ਦੇ ਨਾਮ ਜਾਰੀ ਇੱਕ ਬਿਆਨ ਵਿਚ  ਆਖਿਆ ਕੇ ਰਾਹੁਲ ਗਾਂਧੀ ਹੋਣਾ ਨੇ ਆਪਣਾ ਇਸਤੀਫ਼ਾ ਹੀ ਇਸ ਬਿਨਾ ਤੇ ਦਿੱਤਾ ਸੀ ਕੇ ਕੋਈ ਗੈਰ ਗਾਂਧੀ ਨੇਤਾ ਨੂੰ ਕਾਂਗਰਸ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ ਪਰੰਤੂ ੪ ਮਹੀਨੇ ਦੀ ਕਸ਼ਮਕਸ਼ ਬਾਅਦ ਫਿਰ ਕਾਂਗਰਸ ਪਾਰਟੀ ਨੇ ਸ਼੍ਰੀ ਮਤੀ ਸੋਨੀਆ ਗਾਂਧੀ ਨੂੰ ਅਪੀਲ ਕਰਕੇ ਪਾਰਟੀ ਪ੍ਰਧਾਨਗੀ ਦੀ ਜੁੰਮੇਵਾਰੀ ਸੰਭਾਲਣ ਲਈ ਆਖਿਆ ਸੀ ਅਤੇ ਸ਼੍ਰੀਮਤੀ ਗਾਂਧੀ ਨੇ ਇਸ ਸ਼ਰਤ ਤੇ ਅੰਤਰਿਮ ਪ੍ਰਧਾਨ  ਬਣਨ ਲਈ ਹਾਮੀ ਭਾਰੀ ਸੀ ਕੇ ੧ ਸਾਲ ਵਿਚ ਕਿਸੇ ਗੈਰ ਗਾਂਧੀ ਨੂੰ ਪ੍ਰਧਾਨ ਚੁਣ ਲਿਆ ਜਾਵੇ ਜੋ ਕਿਸੇ ਵੀ ਕਾਂਗਰਸੀ ਨੇ ਮੰਜੂਰ ਨਹੀਂ ਕੀਤਾ .

ਅੱਜ ਜੱਦੋਂ ਦੇਸ਼ ਵਿਚ ਕਰਨਾ ਮਹਾਮਾਰੀ ਚੱਲ ਰਹੀ ਹੈ ਅਤੇ ਸਾਰੇ ਵਿਰੋਧੀ ਧਿਰ ਵੱਲੋਂ ਸਿਰਫ ਰਾਹੁਲ ਗਾਂਧੀ ਹੀ ਨਿੱਤਰ ਕੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਖੁੱਲੀ ਚੁਣੌਤੀ ਦੇ ਰਹੇ ਹੁਣ ਅਤੇ ਭਾਵੇਂ ਜੀ ਐੱਸ ਟੀ , ਨੋਟਬੰਦੀ , ਬੇਰੋਜ਼ਗਾਰੀ , ਤੇਲ ਦੀਆਂ ਆਸਮਾਨ ਨੂੰ ਵੇਖ ਦੀਆਂ ਕੀਮਤਾਂ , ਇਤਿਹਾਸਿਕ ਮੰਦੀ ਅਤੇ ਡਾਲਰ ਮੁਕਾਬਲੇ ਰੁਪੈ ਦੀ ਭਾਰੀ ਗਿਰਾਵਟ ਵਰਗੀਆਂ ਲੋਕ ਮਾਰੂ ਕਦਮਾਂ ਦਾ ਵਿਰੋਧ ਹੋਵੇ ਅਜਿਹੇ ਸਮੇ ਕੁਝ ਮੌਕਾ ਪ੍ਰਸਤ ਆਗੂਆਂ ਵੱਲੋਂ ਬੇਲੋੜੀ ਤੇ ਭੁਲੇਖਾ ਪਾਉ ਮੰਗ ਬੜੀ ਸਸਤੀ ਸਿਆਸਤ ਦਾ ਨਮੂਨਾ ਹੈ.
ਸਰਦਾਰ ਚੀਮਾ ਨੇ ੪ ਕਾਂਗਰਸੀ ਮੁਖ ਮੰਤਰੀਆਂ ਵੱਲੋਂ ਅਜਿਹੇ ਕਿਸੇ ਕਦਮ ਦਾ ਵਿਰੋਧ ਕਰਨ ਦੇ ਫੈਸਲੇ ਦੀ ਪ੍ਰੋੜਤਾ ਕਰਦੇ ਹੋਏ ਸਰਦਾਰ ਚੀਮਾ ਨੇ ਇਸ ਕਦਮ ਦੀ ਸਰਾਹਨਾ ਕੀਤੀ ਹੈ.