pathankot

Last Updated: Aug 22 2020 15:19
Reading time: 0 mins, 47 secs

 

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਨਵੇਕਲੀ ਪਹਿਲਕਰਮੀ ਦੇ ਅੰਤਰਗਤ ਹੁਣ ਅਸਲਾ ਲਾਇਸੈਂਸ ਦੀ ਕੈਂਸਲੇਸ਼ਨ ਦੇ ਨਾਲ ਨਾਲ , ਪਾਸਪੋਰਟ , ਮੋਬਾਇਲ ਦੀ ਗੁੰਮਸ਼ੁਦਗੀ ਲਈ ਦਰਖਾਸਤ ਹੁਣ ਸੇਵਾਂ ਕੇਂਦਰਾਂ ’ਤੇ ਦਿੱਤੀ ਜਾ ਸਕੇਗੀ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਹੁਣ ਸੂਬੇ ਵਿੱਚ ਆਮ ਲੋਕਾਂ ਨੂੰ ਮੋਬਾਇਲ , ਪਾਸਪੋਰਟ ਜਾਂ ਕੋਈ ਹੋਰ ਜ਼ਰੂਰੀ ਕਾਗਜ਼ਾਤ ਖੋਹ ਜਾਣ ਤੇ ਥਾਣਿਆਂ ਦੇ ਚੱਕਰ ਨਹੀਂ ਲਾਉਂਣੇ ਪੈਣਗੇ ਸਗੋਂ ਇਸ ਸਬੰਧੀ ਦਰਖਾਸਤ ਸੇਵਾਂ ਕੇਂਦਰਾਂ ਵਿੱਚ ਦਿੱਤੀ ਜਾ ਸਕੇਗੀ। ਉਨਾਂ ਦੱਸਿਆ ਕਿ ਸਟਰੀਟ ਵੈਂਡਰਜ਼ (ਰੇੜੀ ਫੜੀ ਵਾਲੇ) ਦੀ ਰਜਿਸਟਰੇਸ਼ਨ ਵੀ ਹੁਣ ਸੇਵਾਂ ਕੇਂਦਰਾਂ ਤੇ ਹੋ ਸਕੇਗੀ। ਉਨਾਂ ਦੱਸਿਆ ਕਿ ਸੇਵਾਂ ਕੇਂਦਰਾਂ ਤੇ ਇਹ ਸੇਵਾਵਾਂ ਸ਼ੁਰੂ ਕਰਨ ਨਾਲ ਲੋਕਾਂ ਦਾ ਕੰਮ ਮਹਿਜ਼ 10 - 15 ਮਿੰਟ ਵਿੱਚ ਹੋ ਸਕੇਗਾ ਅਤੇ ਉਨਾਂ ਦਾ ਕੀਮਤੀ ਸਮਾਂ ਦਫਤਰਾਂ ਦੇ ਚੱਕਰ ਕੱਢਣ ਤੋਂ ਬਚ ਸਕੇਗਾ। ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਇਨਾਂ ਸੇਵਾਵਾਂ ਦੀ ਸ਼ੁਰੂਆਤ ਈ-ਸੇਵਾ ਪੰਜਾਬ ਪੋਰਟਲ ਤੇ ਸ਼ੁਰੂ ਕਰ ਦਿੱਤੀ ਗਈ ਹੈ।