Batala

Last Updated: Aug 10 2020 16:03
Reading time: 2 mins, 17 secs

    ਬੀਤੇ ਕੁਝ ਦਿਨਾ ਤੋਂ ਜਿਸ ਤਰਾਂ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਦੇਸ ਪ੍ਰਧਾਨ ਸੁਨੀਲ ਜਾਖੜ ਦੇ ਵਿਰੁੱਧ ਮੀਡੀਆ ਵਿੱਚ ਸਰੇਆਮ ਮੋਰਚਾ ਖੋਲਿਆ ਹੋਇਆ ਹੈ ਉਸ ਨਾਲ ਪੰਜਾਬ ਦੀ ਰਾਜਨੀਤੀ ਪੂਰੀ ਤਰਾਂ ਭਖੀ ਹੋਈ ਹੈ। ਜਿਥੇ ਬੀਤੇ ਦਿਨੀ ਬਾਜਵਾ ਨੇ ਕੈਪਟਨ ਨੂੰ ਕੁੰਭਕਰਨ ਅਤੇ ਜਾਖੜ ਨੂੰ ਸ਼ਕੂਨੀ ਮਾਮਾ ਤੱਕ ਕਹਿ ਦਿੱਤਾ ਸੀ । ਇਸ ਤੋਂ ਪਹਿਲਾਂ ਜਾਖੜ ਨੇ ਵੀ ਬਾਜਵਾ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਭੰਡਿਆ ਸੀ ਬੱਸ ਫੇਰ ਕੀ ਸੀ ਬਾਜਵਾ ਨੇ ਤਾਂ ਜਾਖੜ ਨੂੰ ਖੂਬ ਰਗੜੇ ਲਾਏ ਤੇ ਜਿੰਨ੍ਹਾ ਭੰਡਿਆ ਜਾ ਸਕਦਾ ਸੀ ਭੰਡਿਆ। ਬਾਜਵਾ ਦੇ ਸਿਆਸੀ ਵਾਰ ਤੋਂ ਬਾਅਦ ਭਾਂਵੇ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਰਾ ਦੇ ਕਿਸੇ ਵੀ ਸਿਪਾਸਲ੍ਰਾਰ ਵਲੋਂ ਕੋਈ ਵੀ ਮੋੜਵੀਂ ਪ੍ਰਤੀਕਿਰਿਆ ਤਾਂ ਨਹੀਂ ਦਿੱਤੀ ਗਈ ਪਰ ਜਾਖੜ ਜਿਸ ਨੂੰ ਬਾਜਵਾ ਨੇ ਸਕੂਨੀ ਮਾਮਾ ਅਤੇ ਕੈਪਟਨ ਦੇ ਪਿੰਜ਼ਰੇ ਦਾ ਤੋਤਾ ਤੱਕ ਕਹਿ ਦਿੱਤਾ ਸੀ ਨੇ ਆਪਣੀ ਬਾਜਵਾ ਪ੍ਰਤੀ ਭੜਾਸ਼ ਸੋਸਲ ਮੀਡੀਆ ਤੇ ਅਸਿੱਧੇ ਤੌਰ ਤੇ ਕੱਢਦਿਆਂ ਇਕ ਵੀਡੀਓ ਪਾਈ ਸੀ ਜਿਸ ਦੀ ਹੁਣ ਖੂਬ ਚਰਚਾ ਹੋ ਰਹੀ ਹੈ।                                                                              

 ਜਾਖੜ ਵਲੋਂ ਪਾਈ ਗਈ ਵੀਡੀਓ ਵਿੱਚ ਇਕ ਔਰਤ ਸ਼ਾਇਰ ਆਪਣੀ ਲਿਖਤ ਕਿਸੇ ਸਮਾਗਮ ਵਿੱਚ ਸਰੋਤਿਆਂ ਦੇ ਰੂਬਰੂ ਕਰ ਰਹੀ ਹੈ ਜਿਸ ਦੇ ਬੋਲ ਸ਼ਾਇਦ ਬਾਜਵਾ ਵੱਲ ਇਸ਼ਾਰਾ ਕਰਨ ਲਈ ਹੀ ਜਾਖੜ ਵਲੋਂ ਇਹ ਪੋਸਟ ਪਾਈ ਗਈ ਹੈ। ਪਾਈ ਗਈ ਵੀਡੀਓ ਦੇ ਬੋਲ ਹਨ  :-     

                                                                                                      
   ਜੋ ਖਾਨਦਾਨੀ ਰਾਇਸ ਹੈ ਵੋ , ਮਿਜ਼ਾਜ਼ ਰੱਖਤੇ ਹੈ ਨਰਮ ਅਪਣਾ                                                      
   ਤੁਮਾ੍ਹਰਾ ਲਹਿਜ਼ਾ ਬਤਾ ਰਹਾ ਹੈ, ਕਿ ਤੁਮਾ੍ਹਰੀ ਦੌਲਤ ਨਈਂ ਨਈਂ ਹੈ                                                             

   ਜਰਾ ਸਾ ਕੁਦਰਤ ਨੇ ਕਿਆ ਨਿਵਾਜ਼ਾ, ਕਿ ਆ ਕੇ ਬੈਠੇ ਹੋ ਪਹਿਲੀ ਸਫ਼ ਮੇਂ                                                     

   ਅਭੀ ਸੇ ਉਡਣੇ ਲਗੇ ਹਵਾ ਮੇ, ਅਭੀ ਤੋ ਸ਼ੋਹਰਤ ਨਈਂ ਨਈਂ ਹੈ।