Gurdaspur

Last Updated: Aug 10 2020 15:42
Reading time: 1 min, 8 secs

ਦੂਰਦਰਸ਼ਨ ਪੰਜਾਬੀ ਤੇ ਹਰ ਹਫ਼ਤੇ ਐਤਵਾਰ  ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆ  ਵੱਲੋਂ ਨੰਨੵੇ ਉਸਤਾਦ  ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਇਸ ਵਾਰ ਤੀਆਂ ਤੇ ਅਧਾਰਿਤ ਪੇਸ਼ਕਾਰੀ ਵੱਖ-ਵੱਖ ਸਕੂਲਾਂ ਦੀਆਂ ਬੱਚੀਆਂ ਵੱਲੋਂ ਪੇਸ਼ ਕੀਤੀਆਂ ਗਈਆਂ| ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ ਮਹੀਨੇ ਦੇ ਦੂਜੇ ਐਤਵਾਰ ਤੀਆਂ 'ਤੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਪ੍ਰੋਗਰਾਮ ਵਿੱਚ ਜ਼ਿਲੵਾ ਐਸ.ਏ. ਐਸ. ਨਗਰ ਦੇ ਸਪਸ ਬਿਸ਼ਨਪੁਰਾ ਦੇ ਵੱਲੋਂ ਵਿਰਾਸਤੀ ਕੋਰਿਓਗ੍ਰਾਫੀ ਪੇਸ ਕੀਤੀ ਗਈ| ਸਪਸ ਬਾਜੀਗਰ ਬਸਤੀ ਅਤੇ ਸਪਸ ਬੱਲੋਪੁਰ ਦੀਆਂ ਕੁੜੀਆਂ ਨੇ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਮੋਹਿਆ | ਇਸ ਦੇ ਨਾਲ ਹੀ ਸਅਸ ਨਗਰ ਦੇ ਸਪਸ ਪੀਰਮੁਛੱਲਾ ਸਕੂਲ ਵੱਲੋਂ ਖੀਰ-ਪੂੜੇ ਬਨਾਉਣ  ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ|  ਇਸ ਸਬੰਧੀ ਜ਼ਿਲੵਾ ਸਿੱਖਿਆ ਅਫ਼ਸਰ ਐਲੀਮੈਟਰੀ ਸਿੱਖਿਆ ਸੁਰਜੀਤਪਾਲ  ਨੇ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਆਂ ਦੇ ਇਸ ਪ੍ਰੋਗਰਾਮ ਵਿੱਚ ਹੋਰ ਜ਼ਿਲੵਿਆਂ ਦੀਆਂ ਬੱਚੀਆਂ ਨੇ ਵੀ ਹਿੱਸਾ ਲਿਆ  ਜਿਹਨਾਂ ਵਿੱਚ ਸਪਸ ਫਰਵਾਹੀ (ਸੰਗਰੂਰ) ਦਾ ਗਰੁੱਪ ਡਾਂਸ, ਸਪਸ ਅਕਾਲਗੜੵ (ਬਰਨਾਲਾ) ਬਸਤੀ ਦਾ ਲੋਕ ਗੀਤ, ਸਪਸ ਭੈਲ ਢਾਏ ਵਾਲਾ (ਤਰਨਤਾਰਨ) ਦਾ ਸੋਲੋ ਡਾਂਸ, ਸਪਸ ਸਾਦਿਕ (ਫਰੀਦਕੋਟ) ਦਾ ਗਿੱਧਾ, ਸਪਸ ਬੁਰਜ ਦੁੱਨਾ (ਮੋਗਾ) ਅਤੇ ਸਪਸ ਗੋਸੈਨਪੁਰ (ਪਠਾਨਕੋਟ) ਦੇ ਲੋਕ ਗੀਤ, ਸਪਸ ਸੂਕਰਚੱਕ ਦਾ ਡਾਂਸ ਅਤੇ ਸਪਸ ਹਲੇੜ (ਹੁਸ਼ਿਆਰਪੁਰ ) ਦਾ ਡਾਂਸ ਪੇਸ਼ ਕੀਤੇ ਗਏ| ਇਸ ਮੌਕੇ ਸਪਸ ਚੱਬਾ (ਅੰਮ੍ਰਿਤਸਰ) ਵੱਲੋਂ ਇਸਤਰੀਆਂ ਦੇ ਸ਼ਿੰਗਾਰ ਲਈ ਪਹਿਨੇ ਜਾਣ ਵਾਲੇ ਗਹਿਣਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
----------------