Gurdaspur

Last Updated: Aug 10 2020 15:40
Reading time: 1 min, 27 secs


              
 ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੋਰੋਨਾ ਬਿਮਾਰੀ ਦੇ ਲੱਛਣ ਵਾਲੇ ਮਰੀਜਾਂ ਦੀ 1250 ਦੇ ਕਰੀਬ ਰੋਜਾਨਾਂ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਕੋਰੋਨਾ ਪੀੜਤ ਖੇਤਰਾਂ ਵਿਚ ਸਿਹਤ ਵਿਭਾਗ ਦੀਆਂ ਟੀਮ ਵਲੋਂ ਘਰ-ਘਰ ਜਾ ਕੇ ਸੈਂਪਲਿੰਗ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਅੱਜ ਬਟਾਲਾ ਦੀ ਰਹਿਣ ਵਾਲੀ ਔਰਤ,  ਜੋ ਪੀ.ਜੀ.ਆਈ ਚੰਡੀਗੜ• ਵਿਖੇ ਦਾਖਲ ਸੀ ਦੀ ਮੌਤ ਹੋਈ ਹੈ ਅਤੇ 34 ਨਵੇਂ ਵਿਅਕਤੀਆਂ ਦੀ ਰਿਪੋਰਟ ਪੌਜਟਿਵ ਆਈ ਹੈ। ਉਨਾਂ ਦੱਸਿਆ ਕਿ ਇਸ ਤੋ ਇਲਾਵਾ ਅੱਜ 52 ਪੀੜਤਾਂ ਨੇ ਕੋਰੋਨਾ ਤੇ ਫਤਿਹ ਹਾਸਿਲ ਕੀਤੀ ਹੈ ਤੇ ਘਰਾਂ ਨੂੰ ਪਰਤੇ ਹਨ।  
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਕੋਰੋਨਾ ਵਾਇਰਸ ਦੇ 42792 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 41104 ਨੈਗਵਿਟ, 878 ਪੋਜਟਿਵ ਮਰੀਜ਼ ਅਤੇ 956 ਸੈਂਪਲ ਪੈਂਡਿੰਗ ਹਨ । ਉਨਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 34, ਬਟਾਲਾ ਵਿਖੇ 11, ਧਾਰੀਵਾਲ ਵਿਖੇ 33, ਬੇਅੰਤ ਕਾਲਜ ਵਿਖੇ 26, ਮੁਹਾਲੀ ਵਿਖੇ 02, ਅੰਮ੍ਰਿਤਸਰ ਵਿਖੇ 17, ਲੁਧਿਆਣਾ ਵਿਖੇ 04, ਜਲੰਧਰ ਵਿਖੇ 03, ਬਠਿੰਡਾ ਵਿਖੇ 03, ਮੱਧ ਪ੍ਰਦੇਸ ਵਿਖੇ 01, ਪੀ.ਜੀ.ਆਈ ਵਿਖੇ 01 ਪੀੜਤ ਦਾਖਲ ਹੈ।  126 ਪੀੜਤ ਨੂੰ ਘਰ ਏਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 602 ਵਿਅਕਤੀਆਂ ਨੇ ਫਤਿਹ ਹਾਸਿਲ ਕਰ ਲਈ ਹੈ, ਇਨਾਂ ਵਿਚ 373 ਪੀੜਤ ਠੀਕ ਹੋਏ ਹਨ ਅਤੇ 229 ਪੀੜਤ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ। ਜਿਲੇ ਅੰਦਰ 251 ਐਕਟਿਵ ਮਰੀਜ਼ ਹਨ ਅਤੇ ਕੁਲ 25 ਮੌਤਾਂ ਹੋਈਆਂ ਹਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ 'ਮਿਸ਼ਨ ਫ਼ਤਿਹ' ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ। ਉਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
---------------