ਰੋਕਾਂ ਦੇ ਬਾਵਜੂਦ ਪਟਿਆਲੇ ਪੁੱਜੇ ਸਿਹਤ ਮੁਲਾਜ਼ਮਾਂ ਨੇ ਕੀਤੀ ਪੁੱਡਾ ਮੈਦਾਨ 'ਚ ਰੋਸ ਰੈਲੀ

ਸਰਕਾਰ ਵੱਲੋਂ ਆਗੂਆਂ ਦੇ ਘਰਾਂ 'ਚ ਪੁਲਿਸ ਛਾਪੇ ਮਰਵਾਕੇ ਦਹਿਸ਼ਤ ਪੈਦਾ ਕਰਨ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ 'ਚ ਪਟਿਆਲੇ ਪਹੁੰਚੇ ਸਿਹਤ ਮੁਲਾਜ਼ਮਾਂ ਵੱਲੋਂ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਅਗਵਾਈ 'ਚ ਪੁੱਡਾ ਮੈਦਾਨ ਵਿੱਚ ਵੱਡੀ ਰੈਲੀ ਕੀਤੀ ਗਈ। ਜਾਣਕਾਰੀ ਦਿੰਦਿਆਂ ਫ਼ਰੀਦਕੋਟ ਜ਼ਿਲ੍ਹੇ 'ਚੋ ਵੱਡੇ ਕਾਫ਼ਲੇ ਦੀ ਅਗਵਾਈ ਕਰਕੇ ਪਹੁੰਚੇ ਗੁਰਮੀਤ ਕੌਰ ਗੋਲੇਵਾਲਾ ਤੇ ਬਲਵਿੰਦਰ ਸਿੰਘ ਬਰਾੜ ਤੇ ਬਾਬੂ ਸਿੰਘ ਨੇ ਦੱਸਿਆ ਹੈ ਕਿ ਇਸ ਮੌਕੇ ਸੀਟੂ ਆਗੂ ਰਘੂਨਾਥ ਸਿੰਘ, ਸੁਖਦੇਵ ਸਿੰਘ ਸੈਣੀ ਤੇ ਰਵਿੰਦਰ ਕੁਮਾਰ ਲੂਥਰਾ, ਨਿੰਦਰ ਕੌਰ ਸ੍ਰੀ ਮੁਕਤਸਰ, ਰਾਜ ਕੁਮਾਰ ਮੋਗਾ, ਰੇਖਾ ਰਾਣੀ ਬਠਿੰਡਾ ਕੇਵਲ ਮਾਨਸਾ, ਦਲਜੀਤ ਕੌਰ ਪਟਿਆਲਾ, ਸੱਤਪਾਲ ਸਿੰਘ ਫ਼ਿਰੋਜ਼ਪੁਰ, ਗੁਰਮੀਤ ਕੌਰ ਗੋਲੇਵਾਲਾ, ਗੁਰਪ੍ਰੀਤ ਕੌਰ ਸ਼ਹਿਣਾ, ਟਹਿਲ ਸਿੰਘ ਫ਼ਾਜ਼ਿਲਕਾ, ਸੁਖਵੀਰ ਰੋਪੜ, ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ 24 ਜੁਲਾਈ ਤੋਂ ਸੂਬੇ ਭਰ ਵਿੱਚ ਸਿਵਲ ਸਰਜਨ ਦਫ਼ਤਰਾਂ ਮੂਹਰੇ ਚੱਲ ਰਹੀ ਭੁੱਖ ਹੜਤਾਲ ਅਤੇ 5 ਅਗਸਤ ਨੂੰ ਦੋ ਘੰਟੇ ਸਿਹਤ ਵਿਭਾਗ ਦੇ ਕੰਮਕਾਜ ਦਾ ਸਰਕਾਰ ਤੇ ਵਿਭਾਗੀ ਅਧਿਕਾਰੀਆਂ ਵੱਲੋਂ ਨੋਟਿਸ ਲੈਣ ਦੀ ਸਖ਼ਤ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਬਿਮਾਰੀ ਸਿਖ਼ਰਾਂ ਵੱਲ ਵੱਧ ਰਹੀ ਹੈ ਉਦੋਂ ਕੋਰੋਨਾ ਨਾਲ ਮੂਹਰਲੀ ਕਤਾਰ ਵਿੱਚ ਲੜ ਰਹੇ ਕੋਰੋਨਾ ਯੋਧੇ ਸਿਹਤ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰਕੇ ਸਰਕਾਰ ਲੋਕਾਂ ਦੀ ਸਿਹਤ ਨਾਲ ਖੇਡ ਰਹੀ ਹੈ।

ਸਿਹਤ ਵਿਭਾਗ ਵਿੱਚ ਕੀਤੀ ਜਾ ਰਹੀ ਨਵੀਂ ਭਰਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਤਰੇਈ ਮਾਂ ਵਾਲਾ ਵਿਹਾਰ ਛੱਡ ਦੇ ਨਵੀਂ ਭਰਤੀ ਕਰਨ ਤੋਂ ਪਹਿਲਾਂ ਮਹਿਕਮੇ ਅੰਦਰ ਪੰਦਰਾਂ ਸਾਲਾਂ ਤੋਂ ਸੇਵਾਵਾਂ ਦੇ ਰਹੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਇਹਨਾਂ ਸੀਟਾਂ ਤੇ ਐਡਜਸਟ ਕਰਕੇ ਪੱਕਾ ਕਰਨ ਚਾਹੀਦਾ ਹੈ ਤੇ ਬਚਦੀਆਂ ਪੋਸਟਾਂ 'ਤੇ ਬੇਸ਼ੱਕ ਨਵੀਂ ਭਰਤੀ ਕੀਤੀ ਜਾਵੇ। 1263 ਮੇਲ ਵਰਕਰ ਦਾ ਪਰਖ ਕਾਲ ਸਮਾਂ ਖ਼ਤਮ ਕੀਤਾ ਜਾਵੇ, ਕੋਵਿਡ-19 ਖ਼ਿਲਾਫ਼ ਮੂਹਰਲੀ ਕਤਾਰ 'ਚ ਲੜਾਈ ਲੜ ਰਹੇ ਹੈਲਥ ਵਰਕਰ ਕੇਡਰ ਨੂੰ ਸਪੈਸ਼ਲ ਭੱਤਾ ਦਿੱਤਾ ਜਾਵੇ।

"ਹੱਲਾ ਬੋਲ ਰੈਲੀ" ਨੇ ਡਰਾਈ ਸਰਕਾਰ! (ਨਿਊਜ਼ਨੰਬਰ ਖਾਸ ਖ਼ਬਰ)

ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਹੁਣ ਮੁਲਾਜ਼ਮਾਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ। 29 ਜੁਲਾਈ ਨੂੰ ਪੰਜਾਬ ਦੇ ...

ਸਿੱਖਿਆ ਵਿਭਾਗ ਦੀ ਤਾਨਾਸ਼ਾਹੀ ਵਿਰੁੱਧ ਡਿਸਲਾਈਕ ਹੀ ਬਚਿਆ ਵਿਰੋਧ ਦਾ ਇੱਕ ਜ਼ਰੀਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਸ਼ਨੀਵਾਰ ਨੂੰ ਇੱਕ ਵਾਰ ਫਿਰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਡਿਸਲਾਈਕ ਦਾ ਪ੍ਰਸ਼ਾਦ ਲੋਕਾਂ ਅਤੇ ਅਧਿਅਪਕਾਂ ਦੁਆਰਾ ਦਿੱਤਾ ਗਿਆ। ਦਰਅਸਲ, ਅਧਿਆਪਕਾਂ ਦੀਆਂ ਮੰਗਾਂ ...

ਔਖ਼ੀ ਘੜੀ ਵਿੱਚ ਸਿਹਤ ਕਾਮਿਆਂ ਨਾਲ ਵਿਤਕਰਾ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਕਾਲ ਵਿੱਚ ਇੱਕ ਪਾਸੇ ਤਾਂ ਸਿਹਤ ਕਾਮੇ ਲਗਾਤਾਰ ਆਪਣੀਆਂ ਡਿਊਟੀਆਂ ਤੰਨਦੇਹੀ ਦੇ ਨਾਲ ਨਿਭਾਅ ਰਹੇ ਹਨ, ਜਦੋਂ ਕਿ ਦੂਜੇ ਪਾਸੇ ਸਰਕਾਰ ਸਿਹਤ ਕਾਮਿਆਂ ਦੇ ਨਾਲ ਵਿਤਕਰਾ ਕਰ ਰਹੀ ਹੈ। ਜਿਸ ਦੇ ਕਾਰਨ ਪੂਰੇ ...

ਬੇਲੋੜੀ ਤਾਲਾਬੰਦੀ ਖ਼ਿਲਾਫ਼ ਅਵਾਮ: ਡਰੋ ਨਾ ਵਿਰੋਧ ਕਰੋ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਦੀ ਆੜ ਵਿੱਚ ਮੜੀ ਜਾ ਰਹੀ ਬੇਲੋੜੀ ਤਾਲਾਬੰਦੀ ਦੇ ਖ਼ਿਲਾਫ਼ ਇਸ ਵੇਲੇ ਅਵਾਮ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ। ਲਗਾਤਾਰ ਪੰਜਾਬ ਦੇ ਅੰਦਰ ਇਨਕਲਾਬੀ ਧਿਰਾਂ ਵੱਲੋਂ ਤਾਲਾਬੰਦੀ ਦਾ ਜ਼ਬਰਦਸਤ ਵਿਰੋਧ ...

ਕਿਰਤ ਕਾਨੂੰਨ ਖ਼ਿਲਾਫ਼ ਮੋਰਚਾ: ਅੱਠ ਦੀ ਬਿਜਾਏ ਬਾਰਾਂ ਘੰਟੇ ਦਿਹਾੜੀ ਦਾ ਵਿਰੋਧ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਰਤ ਦੀ ਲੁੱਟ ਨੇ ਬੇਸ਼ੱਕ ਕਈ ਕਵੀਆਂ ਨੂੰ ਵੀ ਇਨਕਲਾਬੀ ਕਵਿਤਾਵਾਂ ਲਿਖਣ ਵਾਸਤੇ ਮਜ਼ਬੂਰ ਕੀਤਾ ਹੈ, ਪਰ ਇਨ੍ਹਾਂ ਇਨਕਲਾਬੀ ਕਵਿਤਾਵਾਂ ਨੂੰ ਹੁਕਮਰਾਨ ਬੈਨ ਕਰਵਾ ਦਿੰਦੇ ਰਹੇ ਹਨ। ਭਾਰਤ ਦੇ ਅੰਦਰ ਜੋ ਪਹਿਲੋਂ ਕਿਰਤ ...

ਕਿਸਾਨ ਅੰਦੋਲਨ: 4 ਮਹੀਨਿਆਂ ਵਿੱਚ 40% ਝੁਕੀ ਸਰਕਾਰ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਸਰਹੱਦਾਂ 'ਤੇ ਕਿਸਾਨਾਂ ਦਾ ਮੋਰਚਾ ਲੱਗੇ ਨੂੰ 4 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਕੇਂਦਰ ਸਰਕਾਰ ਰੱਦ ਕਰੇ, ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਬੇਸ਼ੱਕ ...

ਸੀਏਏ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਹਮਲੇ ਨੂੰ ਹੋਇਆ ਇੱਕ ਸਾਲ ਪੂਰਾ: ਕੀ ਦਿੱਲੀ ਪੁਲਿਸ ਸੱਤਾਧਿਰ ਦੀ ਸ਼ਹਿ 'ਤੇ ਝੂਠੇ ਪਰਚੇ ਦਰਜ ਕਰਦੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ-2020 ਦੇ ਦੌਰਾਨ ਇੰਨ੍ਹਾਂ ਦਿਨਾਂ ਦੇ ਅੰਦਰ ਹੀ ਦਿੱਲੀ ਦੇ ਅੰਦਰ ਜ਼ਬਰਦਸਤ ਹਿੰਸਾ ਹੋਈ ਸੀ। ਇਹ ਹਿੰਸਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਕੁੱਝ ਗੁੰਡਿਆਂ ਦੇ ਵੱਲੋਂ ਹਮਲਾ ਕਰਕੇ ...

ਕਿਸਾਨਾਂ ਦੀ ਲਹਿੰਦੇ ਪੰਜਾਬ 'ਚ ਟਰੈਕਟਰ ਰੈਲੀ!! (ਨਿਊਜ਼ਨੰਬਰ ਖ਼ਾਸ ਖ਼ਬਰ)

ਇਕੱਲੇ ਭਾਰਤ ਦਾ ਕਿਸਾਨ ਹੀ ਨਹੀਂ, ਬਲਕਿ ਦੁਨੀਆ ਦੇ ਬਹੁਤ ਸਾਰੇ ਐਸੇ ਦੇਸ਼ ਹਨ, ਜਿੱਥੋਂ ਦੀਆਂ ਸਰਕਾਰਾਂ ਉੱਥੋਂ ਦੇ ਕਿਸਾਨਾਂ ਨੂੰ, ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਹੀਆਂ। ਕਿਸਾਨ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਤੋਂ ਤੰਗ ...